December 28, 2025
ਖਾਸ ਖ਼ਬਰਰਾਸ਼ਟਰੀ

ਮੁੰਬਈ ’ਚ ਗਣਪਤੀ ਵਿਸਰਜਨ ਮੌਕੇ ਕਰੰਟ ਲੱਗਣ ਨਾਲ ਇਕ ਮੌਤ, ਪੰਜ ਜ਼ਖ਼ਮੀ

ਮੁੰਬਈ ’ਚ ਗਣਪਤੀ ਵਿਸਰਜਨ ਮੌਕੇ ਕਰੰਟ ਲੱਗਣ ਨਾਲ ਇਕ ਮੌਤ, ਪੰਜ ਜ਼ਖ਼ਮੀ

ਮੁੰਬਈ- ਮੁੰਬਈ ਵਿਚ ਐਤਵਾਰ ਸਵੇਰੇ ਗਣਪਤੀ ਦੀ ਮੂਰਤੀ ਨੂੰ ਜਲ ਵਿਸਰਜਨ ਲਈ ਲਿਜਾਣ ਮੌਕੇ ਬਿਜਲੀ ਦੀ ਤਾਰ ਦੇ ਸੰਪਰਕ ਵਿਚ ਆਉਣ ਨਾਲ ਕਰੰਟ ਲੱਗਣ ਕਰਕੇ ਇਕ ਵਿਅਕਤੀ ਦੀ ਜਾਨ ਜਾਂਦੀ ਰਹੀ ਜਦੋਂਕਿ ਪੰਜ ਹੋਰ ਜ਼ਖਮੀ ਹੋ ਗਏ। ਸਥਾਨਕ ਪੁਲੀਸ ਤੋਂ ਮਿਲੀ ਜਾਣਕਾਰੀ ਅਨੁਸਾਰ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਸਾਕੀਨਾਕਾ ਇਲਾਕੇ ਦੇ ਖੈਰਾਨੀ ਰੋਡ ’ਤੇ ਸਵੇਰੇ 10.45 ਵਜੇ ਦੇ ਕਰੀਬ ਵਾਪਰੀ ਜਦੋਂ ਇੱਕ ਲਟਕਦੀ ਬਿਜਲੀ ਦੀ ਤਾਰ ਗਲਤੀ ਨਾਲ ਗਣਪਤੀ ਮੂਰਤੀ ਨਾਲ ਟਕਰਾ ਗਈ, ਜਿਸ ਕਾਰਨ ਇਸ ਦੇ ਨੇੜੇ ਮੌਜੂਦ ਛੇ ਸ਼ਰਧਾਲੂਆਂ ਨੂੰ ਕਰੰਟ ਲੱਗ ਗਿਆ।

ਮੁੰਬਈ ’ਚ ਗਣਪਤੀ ਵਿਸਰਜਨ ਮੌਕੇ ਕਰੰਟ ਲੱਗਣ ਨਾਲ ਇਕ ਮੌਤ, ਪੰਜ ਜ਼ਖ਼ਮੀ

ਇੱਕ ਅਧਿਕਾਰੀ ਨੇ ਦੱਸਿਆ ਕਿ ਕੁਝ ਸਥਾਨਕ ਲੋਕਾਂ ਨੇ ਜ਼ਖ਼ਮੀਆਂ ਨੂੰ ਨੇੜਲੇ ਨਿੱਜੀ ਮੈਡੀਕਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਅਤੇ ਇਨ੍ਹਾਂ ਵਿੱਚੋਂ ਇੱਕ ਨੂੰ ਨਗਰ ਨਿਗਮ ਵੱਲੋਂ ਚਲਾਏ ਜਾ ਰਹੇ ਸੈਵਨ ਹਿਲਜ਼ ਹਸਪਤਾਲ ਲਿਜਾਇਆ ਗਿਆ। ਨਗਰ ਨਿਗਮ ਦੇ ਅਧਿਕਾਰੀ ਨੇ ਦੱਸਿਆ ਕਿ ਸੈਵਨ ਹਿਲਜ਼ ਹਸਪਤਾਲ ਦੇ ਡਾਕਟਰਾਂ ਨੇ ਬੀਨੂ ਸੁਕੁਮਾਰਨ ਕੁਮਾਰਨ (36) ਨੂੰ ‘ਮ੍ਰਿਤਕ’ ਐਲਾਨ ਦਿੱਤਾ। ਪੰਜ ਹੋਰਨਾਂ ਸੁਭਾਂਸ਼ੂ ਕਾਮਤ (20), ਤੁਸ਼ਾਰ ਗੁਪਤਾ (20), ਧਰਮਰਾਜ ਗੁਪਤਾ (49), ਕਰਨ ਕਨੋਜੀਆ (14) ਅਤੇ ਅਨੁਸ਼ ਗੁਪਤਾ (6) ਨੂੰ ਪੈਰਾਮਾਊਂਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

Related posts

ਅਸੀਂ ਸਮੱਸਿਆਵਾਂ ਘਟਾਉਣ ਤੇ ਦੋਸਤੀ ਵਧਾਉਣ ਦੇ ਪੱਖ ’ਚ: ਜੈਸ਼ੰਕਰ

Current Updates

ਵੰਦੇ ਭਾਰਤ ਨੇ ਜੰਮੂ-ਕਸ਼ਮੀਰ ’ਚ ਦੁਨੀਆ ਦਾ ਸਭ ਤੋਂ ਉੱਚਾ ਰੇਲ ਪੁਲ ਤੋਂ ਅਜ਼ਮਾਇਸ਼ੀ ਸਫ਼ਰ ਪੂਰਾ ਕੀਤਾ

Current Updates

ਸ਼ੰਭੂ ਬਾਰਡਰ ਖੁੱਲ੍ਹਵਾਉਣ ਲਈ ਸੈਣੀ ਨੂੰ ਮਿਲਿਆ ਭਾਜਪਾ ਦਾ ਵਫ਼ਦ

Current Updates

Leave a Comment