December 27, 2025
ਖਾਸ ਖ਼ਬਰਰਾਸ਼ਟਰੀ

ਕਾਂਗੜਾ ’ਚ ਢਲਿਆਰਾ ਨੇੜੇ ਟਰੱਕ ਪਲਟਿਆ; ਇਕ ਮੌਤ, 4 ਜ਼ਖ਼ਮੀ

ਕਾਂਗੜਾ ’ਚ ਢਲਿਆਰਾ ਨੇੜੇ ਟਰੱਕ ਪਲਟਿਆ; ਇਕ ਮੌਤ, 4 ਜ਼ਖ਼ਮੀ

ਕਾਂਗੜਾ- ਕਾਂਗੜਾ ਜ਼ਿਲ੍ਹੇ ਦੀ ਦੇਹਰਾ ਸਬ-ਡਿਵੀਜ਼ਨ ਦੇ ਢਲਿਆਰਾ ਨੇੜੇ ਅੱਜ ਸਵੇਰੇ ਕੌਮੀ ਸ਼ਾਹਰਾਹ ’ਤੇ ਸ਼ਰਧਾਲੂਆਂ ਨਾਲ ਭਰਿਆ ਟਰੱਕ ਪਲਟਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਚਾਰ ਜ਼ਖ਼ਮੀ ਹੋ ਗਏ। ਸ਼ੁਰੂਆਤੀ ਜਾਂਚ ਮੁਤਾਬਕ ਇਹ ਸ਼ਰਧਾਲੂ ਸਾਉਣ ਮਹੀਨੇ ਇਤਿਹਾਸਕ ਮੰਦਰਾਂ ਵਿਚ ਲੰਗਰ ਦੀ ਸੇਵਾ ਲਈ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਤੋਂ ਆ ਰਹੇ ਸਨ। ਹਾਦਸੇ ਦਾ ਕਾਰਨ ਤਕਨੀਕੀ ਖਰਾਬੀ ਜਾਂ ਬ੍ਰੇਕ ਫੇਲ੍ਹ ਮੰਨਿਆ ਜਾ ਰਿਹਾ ਹੈ।

ਚਸ਼ਮਦੀਦਾਂ ਨੇ ਸਥਾਨਕ ਪੁਲੀਸ ਨੂੰ ਦੱਸਿਆ ਕਿ ਟਰੱਕ ਵਿਚ ਕਰੀਬ 25 ਵਿਅਕਤੀ ਸਵਾਰ ਸਨ, ਜੋ ਸਿਰਸਾ ਜ਼ਿਲ੍ਹੇ ਦੀ ਡਬਵਾਲੀ ਸਬਡਿਵੀਜ਼ਨ ਨਾਲ ਸਬੰਧਤ ਹਨ। ਸ਼ਰਧਾਲੂਆਂ ਦਾ ਇਹ ਜਥਾ ਅੱਜ ਸਵੇਰੇ ਮਾਤਾ ਚਿੰਤਪੁਰਨੀ ਮੱਥਾ ਟੇਕਣ ਤੋਂ ਬਾਅਦ ਲੰਗਰ ਦੀ ਸੇਵਾ ਲਈ ਮਾਤਾ ਜਵਾਲਾਮੁਖੀ ਮੰਦਰ ਵੱਲ ਜਾ ਰਿਹਾ ਸੀ। ਮ੍ਰਿਤਕ ਦੀ ਪਛਾਣ ਬਲਦੇਵ ਸਿੰਘ ਪੁੱਤਰ ਬਲਵਿੰਦਰ ਸਿੰਘ ਵਜੋਂ ਹੋਈ ਹੈ, ਜੋ ਓਧਨ ਪਿੰਡ ਦਾ ਵਸਨੀਕ ਹੈ। ਚਸ਼ਮਦੀਦਾਂ ਅਨੁਸਾਰ ਜਦੋਂ ਟਰੱਕ ਬੇਕਾਬੂ ਹੋ ਗਿਆ ਤਾਂ ਬਲਦੇਵ ਸਿੰਘ ਨੇ ਘਬਰਾਹਟ ਵਿੱਚ ਗੱਡੀ ਤੋਂ ਛਾਲ ਮਾਰ ਦਿੱਤੀ ਅਤੇ ਮੌਕੇ ’ਤੇ ਹੀ ਉਸ ਨੂੰ ਗੰਭੀਰ ਸੱਟਾਂ ਲੱਗੀਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਡਰਾਈਵਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਖੂਨੀ ਮੋੜ ਨੇੜੇ ਉਤਰਾਈ ਦੌਰਾਨ ਟਰੱਕ ਦੀਆਂ ਬ੍ਰੇਕਾਂ ਫੇਲ੍ਹ ਹੋ ਗਈਆਂ। ਉਸ ਨੇ ਟਰੱਕ ਦੀ ਰਫ਼ਤਾਰ ਘਟਾਉਣ ਲਈ ਮੀਲ ਪੱਥਰ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਵਾਹਨ ਪਲਟ ਗਿਆ। ਜੇ ਟਰੱਕ ਥੋੜ੍ਹਾ ਹੋਰ ਅੱਗੇ ਵਧਦਾ, ਤਾਂ ਇਹ ਡੂੰਘੀ ਖੱਡ ਵਿੱਚ ਡਿੱਗ ਸਕਦਾ ਸੀ।

Related posts

ਫਿਲਮ ‘ਐਮਰਜੈਂਸੀ’ ‘ਚ ਇੰਦਰਾ ਗਾਂਧੀ ਦੇ ਕਿਰਦਾਰ ‘ਚ ਨਜ਼ਰ ਆਵੇਗੀ ਕੰਗਨਾ ਰਣੌਤ, ਨਵਾਂ ਟੀਜ਼ਰ ਰਿਲੀਜ਼

Current Updates

ਸਰਸ ਮੇਲਾ: ਸਟਾਲਾਂ ਨੇ ਖਿੱਚਿਆ ਦਰਸ਼ਕਾਂ ਦਾ ਧਿਆਨ

Current Updates

ਗ਼ੈਰਕਾਨੂੰਨੀ ਆਨਲਾਈਨ ਸੱਟੇਬਾਜ਼ੀ ਕੇਸ: ਈਡੀ ਵੱਲੋਂ Meta ਤੇ Google ਤਲਬ

Current Updates

Leave a Comment