December 27, 2025
ਖਾਸ ਖ਼ਬਰਪੰਜਾਬਰਾਸ਼ਟਰੀ

ਸਰਸ ਮੇਲਾ: ਸਟਾਲਾਂ ਨੇ ਖਿੱਚਿਆ ਦਰਸ਼ਕਾਂ ਦਾ ਧਿਆਨ

ਸਰਸ ਮੇਲਾ: ਸਟਾਲਾਂ ਨੇ ਖਿੱਚਿਆ ਦਰਸ਼ਕਾਂ ਦਾ ਧਿਆਨ

ਪਟਿਆਲਾ- ਇੱਥੇ ਸ਼ੀਸ਼ ਮਹਿਲ ਵਿੱਚ ਲੱਗੇ ਸਰਸ ਮੇਲੇ ’ਚ 20 ਫਰਵਰੀ ਦੀ ਸ਼ਾਮ ਸੱਤਵੇਂ ਦਿਨ ਤੱਕ ਇੱਕ ਲੱਖ ਦੇ ਕਰੀਬ ਦਰਸ਼ਕ ਪੁੱਜ ਚੁੱਕੇ ਹਨ। ਸਰਸ ਮੇਲੇ ’ਚ ਵੱਖ-ਵੱਖ ਵਸਤੂਆਂ ਦੀ ਖਰੀਦੋ-ਫ਼ਰੋਖ਼ਤ ਲਈ ਬਣੀਆਂ 220 ਦੇ ਕਰੀਬ ਸਟਾਲਾਂ ਗਾਹਕਾਂ ਦੀ ਖਰੀਦਦਾਰੀ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ। ਜਾਣਕਾਰੀ ਅਨੁਸਾਰ ਮੇਲੇ ਵਿੱਚ ਦੇਸ਼ ਦੇ 20 ਰਾਜਾਂ ਤੋਂ ਦਸਤਕਾਰ ਪੁੱਜੇ ਹੋਏ ਹਨ। ਇਸ ਤੋਂ ਇਲਾਵਾ ਇੱਥੇ 6 ਸਟਾਲਾਂ ਥਾਈਲੈਂਡ, ਤੁਰਕੀ ਤੇ ਅਫ਼ਗਾਨਿਸਤਾਨ ਮੁਲਕਾਂ ਦੇ ਦਸਤਕਾਰਾਂ ਵੱਲੋਂ ਲਾਈਆਂ ਹੋਈਆਂ ਹਨ। ਏਡੀਸੀ ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ 19 ਫਰਵਰੀ ਨੂੰ ਕਵਰਡ ਸਟਾਲਾਂ ’ਤੇ ਕੁੱਲ ਵਿਕਰੀ 17.96 ਲੱਖ ਅਤੇ ਖੁੱਲ੍ਹੀਆਂ ਸਟਾਲਾਂ ’ਤੇ 6.35 ਲੱਖ ਦੀ ਵਿਕਰੀ ਹੋਈ, ਜਦੋਂ ਕਿ ਇਸ ਦਿਨ ਸਭ ਤੋਂ ਵੱਧ ਵਿਕਰੀ ਵਾਲੀਆਂ 5 ਸਟਾਲਾਂ ’ਚ ਸਟਾਲ ਨੰਬਰ 100 ਤੋਂ ਸੂਟ ਤੇ ਸਿਲਕ ਸਾੜੀਆਂ ਦੀ ਸੇਲ 95 ਹਜ਼ਾਰ, ਸਟਾਲ ਨੰਬਰ 90 ਤੋਂ ਪੱਛਮੀ ਬੰਗਾਲ ਦੇ ਕਾਂਥਾ ਦੀ ਸੇਲ 55 ਹਜ਼ਾਰ, ਸਟਾਲ ਨੰਬਰ 46 ’ਤੇ ਮੱਧਪ੍ਰਦੇਸ਼ ਦੀ ਅੱਗਰਬੱਤੀ ਦੀ ਸੇਲ 45 ਹਜ਼ਾਰ ਰੁਪਏ ਅਤੇ ਸਟਾਲ ਨੰਬਰ 71 ’ਤੇ ਮੱਧਪ੍ਰਦੇਸ਼ ਦੀਆਂ ਪਿੱਤਲ ਤੇ ਸਜਾਵਟੀ ਵਸਤਾਂ ਦੀ ਸੇਲ 42500 ਰੁਪਏ ਰਹੀ। ਇਸੇ ਤਰ੍ਹਾਂ ਖੁੱਲ੍ਹੇ ’ਚ ਲੱਗੀਆਂ ਸਟਾਲਾਂ ’ਚ ਸਲੀਮ ਕੁਰੈਸ਼ੀ ਦੀਆਂ ਸੰਗਮਰਮਰ ਦੀਆਂ ਸਜਾਵਟੀ ਵਸਤਾਂ ਦੀ ਸੇਲ 80000 ਰੁਪਏ, ਮੁਹੰਮਦ ਸਲਾਮੂਦੀਨ ਦੇ ਕਾਰਪੈਟ ਦੀ ਸੇਲ 50000 ਰੁਪਏ, ਮੁਹੰਮਦ ਨਾਜ਼ਿਮ ਦੀ ਖੁਦਰਾ ਪੌਟਰੀ ਦੀ 35000 ਰੁਪਏ, ਐੱਨਯੂਐੱਲਐੱਮ ਬਠਿੰਡਾ ਦੇ ਕਾਰਪੈਟ 30000 ਰੁਪਏ, ਸਬੀਤਾ ਮੰਡਲ ਦੇ ਸੁੱਕੇ ਫੁੱਲਾਂ ਦੀ ਸੇਲ 30000 ਰੁਪਏ ਦਰਜ ਕੀਤੀ ਗਈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕਰੀਬ 1.5 ਕਰੋੜ ਰੁਪਏ ਦੀ ਵਿਕਰੀ ਹੋ ਚੁੱਕੀ ਹੈ। ਹੁਣ ਤੱਕ ਔਰਤਾਂ ਦੇ ਸੂਟਾਂ ਤੋਂ ਇਲਾਵਾ ਸੂਤੀ ਕੱਪੜੇ (ਅਜਰਕ), ਖੁਜਰਾ ਦੀ ਕਰੌਕਰੀ, ਬੈਡ ਸ਼ੀਟ, ਹੈਂਡਲੂਮ, ਹੋਮ ਡੈਕੋਰ, ਟਸਲ ਸਿਲਕ, ਫ਼ਰਨੀਚਰ, ਕਾਲੀਨ ਆਦਿ ਦੀ ਵਿਕਰੀ ਵਧੀਆ ਦਰਜ ਕੀਤੀ ਗਈ ਹੈ। ਲੱਕੜ ਦਾ ਫਰਨੀਚਰ, ਲੱਕੜ ’ਤੇ ਕਢਾਈ, ਖੁਰਜਾ ਪੌਟਰੀ, ਥਾਈਲੈਂਡ ਤੋਂ ਆਇਆ ਔਰਤਾਂ ਲਈ ਸਜਾਵਟੀ ਸਾਮਾਨ ਤੇ ਹੌਜ਼ਰੀ ਵਸਤਾਂ, ਤੁਰਕੀ ਦੀਆਂ ਸਜਾਵਟੀ ਵਸਤਾਂ ਆਦਿ ਖਾਸ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ 21 ਫਰਵਰੀ ਦੀ ਸ਼ਾਮ ਨੂੰ ਪ੍ਰਸਿੱਧ ਅਦਾਕਾਰ ਤੇ ਲੋਕ ਗਾਇਕ ਰਣਜੀਤ ਬਾਵਾ ਆਪਣੀ ਗਾਇਕੀ ਦੇ ਜਲਵੇ ਦਿਖਾਉਣਗੇ।

Related posts

ਸਿਲੈਕਟ ਕਮੇਟੀ ਵੱਲੋਂ ਬੇਅਦਬੀ ਖਿਲਾਫ਼ ਬਿੱਲ ਦੇ ਖਰੜੇ ’ਤੇ ਚਰਚਾ

Current Updates

ਪੰਜਾਬ ਯੂਨੀਵਰਸਿਟੀ 12 ਮਈ ਨੂੰ ਕਰਵਾਏਗੀ CET (UG) ਇਮਤਿਹਾਨ

Current Updates

ਆਮ ਲੋਕਾਂ ਨੂੰ ਸ਼ੀਸ਼ ਮਹਿਲ ਖੁੱਲ੍ਹਣ ਦੀ ਹਾਲੇ ਕਰਨੀ ਪਵੇਗੀ ਹੋਰ ਉਡੀਕ

Current Updates

Leave a Comment