October 11, 2026
ਖਾਸ ਖ਼ਬਰਰਾਸ਼ਟਰੀ

ਨੌਇਡਾ: ਬੀਐੱਮਡਬਲਿਊ ਕਾਰ ਨੇ ਸਕੂਟਰ ਨੂੰ ਟੱਕਰ ਮਾਰੀ, 5 ਸਾਲਾ ਲੜਕੀ ਦੀ ਮੌਤ

ਨੌਇਡਾ: ਬੀਐੱਮਡਬਲਿਊ ਕਾਰ ਨੇ ਸਕੂਟਰ ਨੂੰ ਟੱਕਰ ਮਾਰੀ, 5 ਸਾਲਾ ਲੜਕੀ ਦੀ ਮੌਤ

ਨੌਇਡਾ- ਨੌਇਡਾ ਦੇ ਸੈਕਟਰ 20 ਵਿਚ ਸ਼ਨਿੱਚਰਵਾਰ ਦੇਰ ਰਾਤ ਤੇਜ਼ ਰਫ਼ਤਾਰ ਬੀਐੱਮਡਬਲਿਊ ਕਾਰ ਨੇ ਸਕੂਟਰ ਨੂੰ ਜ਼ੋਰਦਾਰ ਟੱਕਰ ਮਾਰੀ। ਹਾਦਸੇ ਵਿਚ ਪੰਜ ਸਾਲਾ ਲੜਕੀ ਦੀ ਮੌਤ ਹੋ ਗਈ ਜਦੋਂਕਿ ਦੋ ਹੋਰ ਜਣੇ ਜ਼ਖ਼ਮੀ ਹੋ ਗਏ। ਇਹ ਹਾਦਸਾ ਸੈਕਟਰ 30 ਵਿਚ ਪੋਸਟ ਗਰੈਜੂਏਟ ਇੰਸਟੀਚਿਊਟ ਆਫ਼ ਚਾਈਲ ਹੈਲਥ ਦੇ ਬਾਹਰ ਵਾਪਰਿਆ।

ਪੀੜਤ ਲੜਕੀ ਆਪਣੇ ਪਿਤਾ ਤੇ ਇਕ ਹੋਰ ਰਿਸ਼ਤੇਦਾਰ ਨੇ ਇਲਾਜ ਲਈ ਹਸਪਤਾਲ ਆਈ ਸੀ। ਲੜਕੀ ਦੀ ਪਛਾਣ ਆਇਤ ਵਜੋਂ ਹੋਈ ਹੈ ਜਦੋਂਕਿ ਗੁਲ ਮੁਹੰਮਦ ਤੇ ਰਾਜਾ ਹਾਦਸੇ ਵਿਚ ਜ਼ਖ਼ਮੀ ਹੋ ਗਏ।

ਪੁਲੀਸ ਨੇ ਕਾਰ ਦੇ ਡਰਾਈਵਰ ਤੇ ਇਸ ਵਿਚ ਸਵਾਰ ਮੁਸਾਫ਼ਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਵਾਂ ਖਿਲਾਫ਼ ਸੈਕਟਰ 20 ਪੁਲੀਸ ਥਾਣੇ ਵਿੱਚ ਲਾਪਰਵਾਹੀ ਨਾਲ ਗੱਡੀ ਚਲਾਉਣ ਅਤੇ ਲਾਪਰਵਾਹੀ ਨਾਲ ਮੌਤ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਹੈ। ਦੋਵਾਂ ਦੀ ਪਛਾਣ ਯਸ਼ ਸ਼ਰਮਾ (22) ਤੇ ਅਭਿਸ਼ੇਕ ਰਾਵਤ (22) ਵਾਸੀ ਸੈਕਟਰ 70 ਵਜੋਂ ਹੋਈ ਹੈ।

Related posts

PM ਮੋਦੀ ਚੋਣਾਂ ਤੋਂ ਪਹਿਲਾਂ ਕਰਨਾਟਕ ‘ਚ 20 ਰੈਲੀਆਂ ਨੂੰ ਕਰਨਗੇ ਸੰਬੋਧਨ

Current Updates

ਮਿਆਂਮਾਰ ’ਚ ਜਾਅਲਸਾਜ਼ਾਂ ਦੇ ਕਬਜ਼ੇ ’ਚੋਂ ਛੁਡਾਏ 283 ਭਾਰਤੀ ਵਾਪਸ ਭੇਜੇ

Current Updates

ਮੁੱਖ ਮੰਤਰੀ ਨੇ ਬਠਿੰਡਾ ਨੇੜੇ ਸੜਕ ਹਾਦਸੇ ‘ਚ ਯਾਤਰੀਆਂ ਦੀ ਮੌਤ ‘ਤੇ ਦੁੱਖ ਪ੍ਰਗਟਾਇਆ

Current Updates

Leave a Comment