ਖਾਸ ਖ਼ਬਰਪੰਜਾਬਰਾਸ਼ਟਰੀ

ਚਿੱਟੇ ਬਾਰੇ ਵੀਡੀਓ ਪਾਉਣ ਵਾਲੇ ਪੱਤਰਕਾਰ ’ਤੇ ਹਮਲਾ, ਹਸਪਤਾਲ ’ਚ ਜ਼ੇਰੇ-ਇਲਾਜ

ਚਿੱਟੇ ਬਾਰੇ ਵੀਡੀਓ ਪਾਉਣ ਵਾਲੇ ਪੱਤਰਕਾਰ ’ਤੇ ਹਮਲਾ, ਹਸਪਤਾਲ ’ਚ ਜ਼ੇਰੇ-ਇਲਾਜ

ਭਵਾਨੀਗੜ੍ਹ- ਅੱਜ ਇਥੇ ਬਲਿਆਲ ਰੋਡ ’ਤੇ ਦੁਪਹਿਰ ਵੇਲੇ ਪੱਤਰਕਾਰ ਹਰਵਿੰਦਰ ਕੁਮਾਰ ਹੈਪੀ ਸ਼ਰਮਾ ਉਪਰ 8-10 ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਕੇ ਉਨ੍ਹਾਂ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ।

ਇੱਥੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਪੱਤਰਕਾਰ ਹੈਪੀ ਸ਼ਰਮਾ ਨੇ ਦੱਸਿਆ ਕਿ ਉਹ ਆਪਣੀ ਦੁਕਾਨ ਉਤੇ ਬੈਠਾ ਸੀ ਕਿ ਅਚਾਨਕ 8-10 ਅਣਪਛਾਤੇ ਵਿਅਕਤੀਆਂ ਨੇ ਉਸ ਉੱਤੇ ਬੇਸਬਾਲ ਦੇ ਬੱਲਿਆਂ ਤੇ ਹੋਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਉਸ ਦੀ ਬਾਂਹ ਤੋੜ ਦਿੱਤੀ ਅਤੇ ਸਿਰ ਪਾੜ ਦਿੱਤਾ ਗਿਆ।

ਹਮਲਾਵਰਾਂ ਨੇ ਕੁੱਟਮਾਰ ਦੌਰਾਨ ਹੈਪੀ ਸ਼ਰਮਾ ਨੂੰ ਨਸ਼ਿਆਂ ਖ਼ਾਸਕਰ ਚਿੱਟੇ ਖਿਲਾਫ ਨਾ ਬੋਲਣ ਦੀ ਤਾੜਨਾ ਕੀਤੀ। ਗ਼ੌਰਤਲਬ ਹੈ ਕਿ ਹੈਪੀ ਸ਼ਰਮਾ ਨੇ ਦੋ ਦਿਨ ਪਹਿਲਾਂ ਹੀ ਚਿੱਟੇ ਖਿਲਾਫ ਇਕ ਵੀਡੀਓ ਸ਼ੇਅਰ ਕੀਤੀ ਸੀ, ਜੋ ਕਾਫ਼ੀ ਵਾਇਰਲ ਹੋ ਰਹੀ ਸੀ।

ਇਸੇ ਦੌਰਾਨ ਘਟਨਾ ਦਾ ਪਤਾ ਲੱਗਦਿਆਂ ਹੀ ਸ਼ਹਿਰ ਦੇ ਸਾਰੇ ਪੱਤਰਕਾਰ, ਕਿਸਾਨ ਆਗੂ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦੇ ਹਸਪਤਾਲ ਵਿੱਚ ਪਹੁੰਚ ਗਏ। ਸੰਯੁਕਤ ਪ੍ਰੈਸ ਕਲੱਬ ਭਵਾਨੀਗੜ੍ਹ ਦੇ ਪ੍ਰਧਾਨ ਰਣਧੀਰ ਸਿੰਘ ਫੱਗੂਵਾਲਾ, ਪ੍ਰੈੱਸ ਕਲੱਬ ਭਵਾਨੀਗੜ੍ਹ ਦੇ ਪ੍ਰਧਾਨ ਗੁਰਵਿੰਦਰ ਸਿੰਘ ਰੋਮੀ, ਸਰਪ੍ਰਸਤ ਮੇਜਰ ਸਿੰਘ ਮੱਟਰਾਂ, ਗੁਰਦਰਸ਼ਨ ਸਿੰਘ ਸਿੱਧੂ ਸਮੇਤ ਸਮੂਹ ਮੈਂਬਰਾਂ ਨੇ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੱਤਾ ਕਿ ਜੇ ਹਮਲਾਵਰਾਂ ਖਿਲਾਫ ਸ਼ਾਮ ਤੱਕ ਕਾਰਵਾਈ ਨਾ ਕੀਤੀ ਗਈ ਤਾਂ ਉਹ ਤਿੱਖਾ ਸੰਘਰਸ਼ ਕਰਨਗੇ।

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਗੁਰਚੇਤ ਸਿੰਘ ਭੱਟੀਵਾਲ, ਲਾਡੀ ਬਖੋਪੀਰ ਅਤੇ ਬ੍ਰਾਹਮਣ ਸਭਾ ਦੇ ਆਗੂ ਡਾ. ਰਿੰਪੀ ਨੇ ਕਿਹਾ ਕਿ ਜੇ ਇੱਥੇ ਪੱਤਰਕਾਰ ਹੀ ਸੁਰੱਖਿਅਤ ਨਹੀਂ ਹਨ ਤਾਂ ਆਮ ਲੋਕਾਂ ਦਾ ਕੀ ਹਾਲ ਹੋਵੇਗਾ। ਇਸੇ ਦੌਰਾਨ ਡਾ ਵਿਕਰਮ ਪਾਲ ਸਿੰਘ ਨੇ ਦੱਸਿਆ ਕਿ ਗੰਭੀਰ ਸੱਟਾਂ ਕਾਰਣ ਹੈਪੀ ਸ਼ਰਮਾ ਨੂੰ ਸੰਗਰੂਰ ਰੈਫਰ ਕਰ ਦਿੱਤਾ ਗਿਆ ਹੈ।

ਇਸ ਦੌਰਾਨ ਥਾਣਾ ਮੁਖੀ ਇੰਸਪੈਕਟਰ ਮਾਲਵਿੰਦਰ ਸਿੰਘ ਨੇ ਆਪਣੀ ਟੀਮ ਨਾਲ ਘਟਨਾ ਸਥਾਨ ਦਾ ਜਾਇਜ਼ਾ ਲਿਆ। ਇਸ ਤੋਂ ਬਾਅਦ ਉਨ੍ਹਾਂ ਭਰੋਸਾ ਦਿੱਤਾ ਕਿ ਹਮਲਾਵਰਾਂ ਨੂੰ ਜਲਦੀ ਹੀ ਕਾਬੂ ਕਰ ਕੇ ਸਲਾਖਾਂ ਪਿੱਛੇ ਸੁੱਟਿਆ ਜਾਵੇਗਾ।

Related posts

ਈਈਆਈ ਨੀਲੋਖੇੜੀ ‘ਚ ਹੋਈ ਪੰਜ ਰੋਜ਼ਾ ਵਰਕਸ਼ਾਪ

Current Updates

ਪੰਜਾਬ ਅਤੇ ਰਾਜਸਥਾਨ ਹਾਈ ਅਲਰਟ ’ਤੇ; ਪੁਲੀਸ ਪ੍ਰਸ਼ਾਸਨ ਦੀਆਂ ਛੁੱਟੀਆਂ ਰੱਦ, ਸਰਹੱਦੀ ਜ਼ਿਲ੍ਹਿਆਂ ਦੇ ਸਕੂਲ ਬੰਦ

Current Updates

2000 ਦੇ ਨੋਟਾਂ ਦੀ ਕੁੱਲ 6,181 ਕਰੋੜ ਦੀ ਰਾਸ਼ੀ ਬਜ਼ਾਰ ਵਿਚ ਉਪਲਬਧ: ਆਰਬੀਆਈ

Current Updates

Leave a Comment