October 14, 2026
ਖਾਸ ਖ਼ਬਰਮਨੋਰੰਜਨਰਾਸ਼ਟਰੀ

ਦਿੱਲੀ ਸਿੱਖ ਪ੍ਰਬੰਧਕ ਕਮੇਟੀ ਨੇ ਦਿਲਜੀਤ ਦੋਸਾਂਝ ਦੀ ਪਿੱਠ ਥਾਪੜੀ

ਦਿੱਲੀ ਸਿੱਖ ਪ੍ਰਬੰਧਕ ਕਮੇਟੀ ਨੇ ਦਿਲਜੀਤ ਦੋਸਾਂਝ ਦੀ ਪਿੱਠ ਥਾਪੜੀ

ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬੀ ਦੇ ਉੱਘੇ ਗਾਇਕ ਦਿਲਜੀਤ ਦੋਸਾਂਝ ਦੀ ਫਿਲਮ ’ਸਰਦਾਰ ਜੀ 3’ ਨੂੰ ਲੈ ਕੇ ਖੜ੍ਹੇ ਹੋਏ ਵਿਵਾਦ ਦੇ ਮਾਮਲੇ ਵਿਚ ਗਾਇਕ ਦੀ ਪਿੱਠ ਥਾਪੜਦਿਆਂ ਕਿਹਾ ਹੈ ਕਿ ਦਸਤਾਰਧਾਰੀ ਗਾਇਕ ਨੂੰ ਬਦਨਾਮ ਕਰਨ ਦਾ ਯਤਨ ਨਹੀਂ ਹੋਣਾ ਚਾਹੀਦਾ। ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਦਿਲਜੀਤ ਦੋਸਾਂਝ ਨੇ ਦੁਨੀਆਂ ਭਰ ਵਿਚ ਪੰਜਾਬੀਆਂ ਦਾ ਨਾਂ ਉੱਚਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਸ ਦੇ ਨਾਂ ’ਤੇ ਬੇਲੋੜਾ ਵਿਵਾਦ ਖੜ੍ਹਾ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜਿਵੇਂ ਕਿ ਕੁਝ ਸੰਗਠਨ ਉਸ ’ਤੇ ਪਾਬੰਦੀ ਦੀ ਮੰਗ ਕਰ ਰਹੇ ਹਨ ਤਾਂ ਉਹ ਇਹ ਕਹਿਣਾ ਚਾਹੁੰਦੇ ਹਨ ਕਿ ਨੈਟਫਲਿੱਕਸ ਤੇ ਪ੍ਰਾਈਮ ਸਮੇਤ ਅਨੇਕਾਂ ਕੌਮਾਂਤਰੀ ਪਲੇਟਫਾਰਮਾਂ ’ਤੇ ਵਿਖਾਏ ਜਾਂਦੇ ਪਾਕਿਸਤਾਨੀ ਕੰਟੈਂਟ ’ਤੇ ਵੀ ਪਾਬੰਦੀ ਲੱਗਣੀ ਚਾਹੀਦੀ ਹੈ ਤੇ ਸਿਰਫ ਇਕਪਾਸੜ ਗੱਲ ਨਹੀਂ ਕੀਤੀ ਜਾਣੀ ਚਾਹੀਦੀ।

ਦਿਲਜੀਤ ਦੋਸਾਂਝ ਦੇ ਪ੍ਰਧਾਨ ਮੰਤਰੀ ਮੋਦੀ ਵੀ ਪ੍ਰਸ਼ੰਸਕ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ‌ ਕਿਹਾ ਹੈ ਕਿ ਦਿਲਜੀਤ ਦੋਸਾਂਝ ਭਾਰਤ ਦੀ ਕੌਮਾਂਤਰੀ ਪੱਧਰ ’ਤੇ ਪ੍ਰਤੀਨਿਧਤਾ ਕਰਦੇ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਉਨ੍ਹਾਂ ਦੇ ਪ੍ਰਸ਼ੰਸਕ ਹਨ। ਉਨ੍ਹਾਂ ਕਿਹਾ ਕਿ ਦਿਲਜੀਤ ਦੋਸਾਂਝ ਇਕ ਭਾਰਤੀ ਹਨ ਅਤੇ ਭਾਰਤੀ ਹੋਣ ਦਾ ਸਰਟੀਫਿਕੇਟ ਲੈਣ ਦੀ ਕਿਸੇ ਤੋਂ ਲੋੜ ਨਹੀਂ ਹੈ।

Related posts

ਸੁਨੀਲ ਜਾਖੜ ਦਾ CM ਮਾਨ ‘ਤੇ ਤਿੱਖਾ ਹਮਲਾ: “ਜਾਗੋ ਮੁੱਖ ਮੰਤਰੀ ਜੀ ਜਾਗੋ, ਨਹਿਰਾਂ ‘ਚ ਵਹਿ ਰਿਹਾ ਹੈ ਕਾਲਾ ਜ਼ਹਿਰ”

Current Updates

ਲੁੱਟ-ਖੋਹ ਦੌਰਾਨ 28 ਸਾਲਾ ਹਿੰਦੂ ਡਾਕਟਰ ਦਾ ਕਤਲ

Current Updates

ਲੰਬੀ ਪੁੱਛਗਿੱਛ ਅਤੇ ਤਲਾਸ਼ੀ ਤੋਂ ਬਾਅਦ ED ਨੇ ਸੰਜੀਵ ਅਰੋੜਾ ਨੂੰ ਲਿਆ ਹਿਰਾਸਤ ਵਿੱਚ

Current Updates

Leave a Comment