ਚੰਡੀਗੜ੍ਹ- ਅਮਰੀਕਾ ਦੇ ਟੈਕਸਸ ਵਿਚ ਸੋਮਵਾਰ ਨੂੰ ਸੜਕ ਹਾਦਸੇ ਵਿਚ ਹੈਦਰਾਬਾਦ ਨਾਲ ਸਬੰਧਤ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਸ਼ਨਾਖਤ ਤੇਜਸਵਿਨੀ, ਸ੍ਰੀ ਵੈਂਕਟ ਤੇ ਉਨ੍ਹਾਂ ਦੇ ਦੋ ਬੱਚਿਆਂ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਇਕ ਟਰੱਕ ਨੇ ਉਨ੍ਹਾਂ ਦੇ ਵਾਹਨ ਵਿਚ ਟੱਕਰ ਮਾਰੀ, ਜਿਸ ਮਗਰੋਂ ਗੱਡੀ ਨੂੰ ਅੱਗ ਲੱਗ ਗਈ। ਪਰਿਵਾਰ ਛੁੱਟੀਆਂ ਮਨਾਉਣ ਲਈ ਡੈਲਸ ਗਿਆ ਸੀ। ਉਹ ਐਟਲਾਂਟਾ ਵਿਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਮਗਰੋਂ ਪਰਤ ਰਹੇ ਸਨ ਜਦੋਂ ਇਹ ਹਾਦਸਾ ਵਾਪਰ ਗਿਆ। ਅਥਾਰਿਟੀਜ਼ ਨੇ ਚਾਰੇ ਪੀੜਤਾਂ ਦੇ ਮੌਕੇ ’ਤੇ ਹੀ ਦਮ ਤੋੜਨ ਦੀ ਪੁਸ਼ਟੀ ਕੀਤੀ ਹੈ। ਮ੍ਰਿਤਕ ਦੇਹਾਂ ਅੰਤਿਮ ਰਸਮਾਂ ਲਈ ਹੈਦਰਾਬਾਦ ਲਿਆਉਣ ਵਾਸਤੇ ਪ੍ਰਬੰਧ ਕੀਤੇ ਜਾ ਰਹੇ ਹਨ।