September 26, 2026
ਅੰਤਰਰਾਸ਼ਟਰੀਖਾਸ ਖ਼ਬਰਖੇਡਾਂ

ਟੈਨਿਸ: ਜੋਕੋਵਿਚ ਨੂੰ ਹਰਾ ਕੇ ਸਿਨਰ ਫਰੈਂਚ ਓਪਨ ਦੇ ਫਾਈਨਲ ’ਚ

ਟੈਨਿਸ: ਜੋਕੋਵਿਚ ਨੂੰ ਹਰਾ ਕੇ ਸਿਨਰ ਫਰੈਂਚ ਓਪਨ ਦੇ ਫਾਈਨਲ ’ਚ

ਪੈਰਿਸ- ਦੁਨੀਆ ਦੇ ਨੰਬਰ ਇੱਕ ਖਿਡਾਰੀ ਜਾਨਿਕ ਸਿਨਰ ਨੇ ਨੋਵਾਕ ਜੋਕੋਵਿਚ ਨੂੰ ਸਿੱਧੇ ਸੈੱਟਾਂ ਵਿੱਚ 6-4, 7-5, 7-6 (3) ਨਾਲ ਹਰਾ ਕੇ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ, ਜਿੱਥੇ ਉਸ ਦਾ ਸਾਹਮਣਾ ਮੌਜੂਦਾ ਚੈਂਪੀਅਨ ਕਾਰਲੋਸ ਅਲਕਰਾਜ਼ ਨਾਲ ਹੋਵੇਗਾ। ਸਿਨਰ ਪਹਿਲੀ ਵਾਰ ਫਰੈਂਚ ਓਪਨ ਦੇ ਫਾਈਨਲ ਵਿੱਚ ਪਹੁੰਚਿਆ ਹੈ। ਇਸ ਸਫ਼ਰ ਵਿੱਚ ਉਸ ਨੇ ਇੱਕ ਵੀ ਸੈੱਟ ਨਹੀਂ ਗੁਆਇਆ। ਸਿਨਰ ਆਪਣਾ ਚੌਥਾ ਗਰੈਂਡ ਸਲੈਮ ਖਿਤਾਬ, ਜਦਕਿ ਅਲਕਰਾਜ਼ ਆਪਣਾ ਪੰਜਵਾਂ ਗਰੈਂਡ ਸਲੈਮ ਖਿਤਾਬ ਜਿੱਤਣ ਦੀ ਕੋਸ਼ਿਸ਼ ਕਰੇਗਾ। ਇਸ ਤੋਂ ਪਹਿਲਾਂ ਅਲਕਰਾਜ਼ ਜਦੋਂ ਲੋਰੇਂਜ਼ੋ ਮੁਸੇਟੀ ਖ਼ਿਲਾਫ਼ 4-6, 7-6(3) 6-0, 2-0 ਨਾਲ ਅੱਗੇ ਸੀ ਤਾਂ ਅੱਠਵਾਂ ਦਰਜਾ ਪ੍ਰਾਪਤ ਇਤਾਲਵੀ ਖਿਡਾਰੀ ਲੱਤ ਦੀ ਸੱਟ ਕਾਰਨ ਰਿਟਾਇਰ ਹੋ ਗਿਆ।

Related posts

ਪੰਜਾਬ ਵਿਧਾਨ ਸਭਾ ਵੱਲੋਂ ਉੱਘੀਆਂ ਸਖਸ਼ੀਅਤਾਂ ਨੂੰ ਸ਼ਰਧਾਂਜਲੀ ਭੇਂਟ

Current Updates

Mumtaz Throwback : ਸ਼ੰਮੀ ਕਪੂਰ ਦੀ ਫ਼ਿਲਮ ਦਾ ਠੁਕਰਾਇਆ ਪ੍ਰਪੋਜਲ ਬਾਅਦ ‘ਚ ਚੱਲਿਆ Extra Marital Affair, ਜਾਣੋ ਮੁਮਤਾਜ਼ ਦਾ ਕਿੱਸਾ

Current Updates

ਵਿਰਾਸਤੀ ਮੇਲੇ ਵਿੱਚ ਡੌਗ ਸ਼ੋਅ ਕਰਵਾਇਆ

Current Updates

Leave a Comment