ਮੁੰਬਈ- ਨਿਵੇਸ਼ਕ ਅਮਰੀਕਾ ਨਾਲ ਵਪਾਰ ਸਮਝੌਤੇ ਦੀ ਰਸਮੀ ਘੋਸ਼ਣਾ ਤੋਂ ਪਹਿਲਾਂ ਬੈਂਚਮਾਰਕ ਸੈਂਸੈਕਸ ਅਤੇ ਨਿਫਟੀ ਮੰਗਲਵਾਰ ਸਵੇਰੇ ਕਮਜ਼ੋਰ ਸ਼ੁਰੂਆਤ ਤੋਂ ਬਾਅਦ ਮਾਮੂਲੀ ਵਾਧੇ ਨਾਲ ਕਾਰੋਬਾਰ ਕਰ ਰਹੇ ਸਨ। ਸ਼ੁਰੂਆਤ ਦੌਰਾਨ 30 ਸ਼ੇਅਰਾਂ ਵਾਲਾ BSE Sensex ਸ਼ੁਰੂਆਤੀ ਕਾਰੋਬਾਰ ਵਿੱਚ 121.55 ਅੰਕ ਡਿੱਗ ਕੇ 83,320.95 ’ਤੇ ਆ ਗਿਆ। 50 ਸ਼ੇਅਰਾਂ ਵਾਲਾ NSE Nifty 37.15 ਅੰਕ ਡਿੱਗ ਕੇ 25,424.15 ’ਤੇ ਆ ਗਿਆ।
ਹਾਲਾਂਕਿ ਜਲਦੀ ਹੀ ਦੋਵੇਂ ਬੈਂਚਮਾਰਕ ਸੂਚਕਾਂ ਨੇ ਸ਼ੁਰੂਆਤੀ ਨੁਕਸਾਨ ਤੋਂ ਉਭਰ ਗਏ ਅਤੇ ਮਾਮੂਲੀ ਵਾਧੇ ਨਾਲ ਕਾਰੋਬਾਰ ਕਰ ਰਹੇ ਸਨ। ਬੀਐੱਸਈ ਬੈਂਚਮਾਰਕ 86.13 ਅੰਕ ਵਧ ਕੇ 83,526.55 ’ਤੇ ਅਤੇ ਨਿਫਟੀ 19.75 ਅੰਕ ਵਧ ਕੇ 25,481.05 ’ਤੇ ਕਾਰੋਬਾਰ ਕਰ ਰਿਹਾ ਸੀ। ਸੈਂਸੈਕਸ ਦੀਆਂ ਕੰਪਨੀਆਂ ਵਿੱਚੋਂ ਕੋਟਕ ਮਹਿੰਦਰਾ ਬੈਂਕ, ਐਟਰਨਲ, ਭਾਰਤ ਇਲੈਕਟ੍ਰੋਨਿਕਸ ਲਿਮਟਿਡ, ਟਾਟਾ ਮੋਟਰਜ਼, ਐੱਨ.ਟੀ.ਪੀ.ਸੀ., ਅਤੇ ਅਡਾਨੀ ਪੋਰਟਸ ਪ੍ਰਮੁੱਖ ਲਾਭਕਾਰੀ ਰਹੇ। ਹਾਲਾਂਕਿ, ਟਾਈਟਨ, ਮਹਿੰਦਰਾ ਐਂਡ ਮਹਿੰਦਰਾ, ਸਨ ਫਾਰਮਾ, ਐੱਚਸੀਐੱਲ ਟੈੱਕ, ਅਤੇ ਟ੍ਰੈਂਟ ਨੁਕਸਾਨ ਵਿੱਚ ਰਹੇ। ਉਧਰ ਸ਼ੁਰੂਆਤੀ ਕਾਰੋਬਾਰ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪੱਈਆ 22 ਪੈਸੇ ਵਧ ਕੇ 85.72 ’ਤੇ ਪਹੁੰਚ ਗਿਆ।