December 1, 2025
ਖਾਸ ਖ਼ਬਰਖੇਡਾਂਪੰਜਾਬਰਾਸ਼ਟਰੀ

ਰੋਮਾਂਚਕ ਮੁਕਾਬਲੇ ਵਿਚ ਮੁੰਬਈ ਨੇ ਗੁਜਰਾਤ ਨੂੰ 20 ਦੌੜਾਂ ਨਾਲ ਹਰਾਇਆ

ਰੋਮਾਂਚਕ ਮੁਕਾਬਲੇ ਵਿਚ ਮੁੰਬਈ ਨੇ ਗੁਜਰਾਤ ਨੂੰ 20 ਦੌੜਾਂ ਨਾਲ ਹਰਾਇਆ

ਮੁਹਾਲੀ- ਨਿਊ ਚੰਡੀਗੜ੍ਹ ਦੇ ਨਵੇਂ ਪੀਸੀਏ ਸਟੇਡੀਅਮ ਵਿੱਚ ਅੱਜ ਹੋਏ ਆਈਪੀਐੱਲ ਦੇ ਐਲਿਮੀਨੇਟਰ ਮੁਕਾਬਲੇ ਵਿਚ ਮੁੰਬਈ ਇੰਡੀਅਨਜ਼(MI) ਦੀ ਟੀਮ ਨੇ ਬੇਹੱਦ ਰੋਮਾਂਚਕ ਮੈਚ ਵਿਚ ਗੁਜਰਾਤ ਟਾਈਟਨਜ਼ ਦੀ ਟੀਮ ਨੂੰ 20 ਦੌੜਾਂ ਨਾਲ ਹਰਾ ਦਿੱਤਾ। ਮੁੰਬਈ ਦੀ ਟੀਮ ਨੇ ਵੀਹ ਓਵਰਾਂ ਵਿਚ ਪੰਜ ਵਿਕਟਾਂ ਦੇ ਨੁਕਸਾਨ ਉੱਤੇ 228 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿਚ ਗੁਜਰਾਤ ਦੀ ਟੀਮ ਛੇ ਵਿਕਟਾਂ ’ਤੇ 208 ਦੌੜਾਂ ਹੀ ਬਣਾ ਸਕੀ। ਮੁੰਬਈ ਇੰਡੀਅਨਜ਼ ਦੀ ਟੀਮ ਨੂੰ ਹੁਣ ਫ਼ਾਈਨਲ ਵਿਚ ਪਹੁੰਚਣ ਲਈ ਪਹਿਲੀ ਜੂਨ ਨੂੰ ਅਹਿਮਦਾਬਾਦ ਵਿਖੇ ਹੋਣ ਵਾਲੇ ਦੂਜੇ ਕੁਆਲੀਫਾਇਰ ਮੁਕਾਬਲੇ ਵਿਚ ਪੰਜਾਬ ਕਿੰਗਜ਼ (PBKS) ਨਾਲ ਭਿੜਨਾ ਪਵੇਗਾ।

ਸਾਈ ਸੁਦਰਸ਼ਨ ਹੁਣ ਤੱਕ ਦਾ ਟਾਪ ਸਕੋਰਰ- ਆਈਪੀਐੱਲ ਦੇ ਹੁਣ ਤੱਕ ਹੋ ਚੁੱਕੇ ਮੁਕਾਬਲਿਆਂ ਵਿਚ ਗੁਜਰਾਤ ਟਾਈਟਨਜ਼ ਦਾ ਬੱਲੇਬਾਜ਼ ਸਾਈ ਸੁਦਰਸ਼ਨ 759 ਦੌੜਾਂ ਬਣਾ ਕੇ ਟਾਪ ਸਕੋਰਰ ਬਣਿਆ ਹੋਇਆ ਹੈ। ਉਸ ਨੇ ਅੱਜ ਵੀ ਸ਼ਾਨਦਾਰ ਪਾਰੀ ਖੇਡਦਿਆਂ 81 ਦੌੜਾਂ ਬਣਾਈਆਂ, ਜਦੋਂ ਕਿ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਦਾ ਅੱਜ ਬੱਲਾ ਨਹੀਂ ਚੱਲ ਸਕਿਆ। ਰੋਹਿਤ ਸ਼ਰਮਾ ਦੇ ਵੱਡੀ ਗਿਣਤੀ ਵਿਚ ਪ੍ਰਸੰਸ਼ਕ ਸਟੇਡੀਅਮ ਵਿਚ ਉਸ ਦੇ ਨਾਮ ਅਤੇ 45 ਨੰਬਰ ਵਾਲੀਆਂ ਟੀ-ਸ਼ਰਟਾਂ ਪਾ ਕੇ ਪਹੁੰਚੇ ਹੋਏ ਸਨ।

Related posts

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੰਜਾਬ ਦੌਰਾ ਭਲਕੇ

Current Updates

ਪੰਜਾਬ ਦੇ 50 ਹੈੱਡਮਾਸਟਰਾਂ ਦਾ ਚੌਥਾ ਬੈਚ IIM ਅਹਿਮਦਾਬਾਦ ਵਿਖੇ ਸਿਖਲਾਈ ਲਈ ਰਵਾਨਾ

Current Updates

2 ਸੀਟਾਂ ਤੋਂ ਸ਼ੁਰੂ ਹੋਈ ਯਾਤਰਾ ਅੱਜ 303 ਸੀਟਾਂ ‘ਤੇ ਪਹੁੰਚ ਗਈ: ਮੋਦੀ

Current Updates

Leave a Comment