December 30, 2025
ਖਾਸ ਖ਼ਬਰਪੰਜਾਬਰਾਸ਼ਟਰੀ

ਸਿੱਧੂ ਮੂਸੇਵਾਲਾ ਦੇ ਜਨਮ ਦਿਨ ਮੌਕੇ ਤਿੰਨ ਨਵੇਂ ਗੀਤ ਰਿਲੀਜ਼

ਸਿੱਧੂ ਮੂਸੇਵਾਲਾ ਦੇ ਜਨਮ ਦਿਨ ਮੌਕੇ ਤਿੰਨ ਨਵੇਂ ਗੀਤ ਰਿਲੀਜ਼

ਮਾਨਸਾ- ਬੀਬੀਸੀ ਵਰਲਡ ਸਰਵਿਸ ਵੱਲੋਂ ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਬਾਰੇ ‘ਦਿ ਕਿਲਿੰਗ ਕਾਲ’ (The Killing Call) ਸਿਰਲੇਖ ਵਾਲੀ ਦਸਤਾਵੇਜ਼ੀ ਰਿਲੀਜ਼ ਕੀਤੇ ਜਾਣ ਤੋਂ ਪੰਜ ਘੰਟਿਆਂ ਬਾਅਦ ਮੂਸੇਵਾਲਾ ਦੇ ਅਧਿਕਾਰਤ ਯੂਟਿਊਬ ਚੈਨਲ ’ਤੇ ਅੱਜ ਤਿੰਨ ਗਾਣੇ ਰਿਲੀਜ਼ ਕੀਤੇ ਗਏ ਹਨ। ਮੂਸੇਵਾਲਾ, ਜਿਸ ਦਾ 29 ਮਈ 2022 ਨੂੰ ਮਾਨਸਾ ਜ਼ਿਲ੍ਹੇ ਦੇ ਜਵਾਹਰਕੇ ਪਿੰਡ ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਦਾ ਅੱਜ ਜਨਮ ਦਿਨ ਹੈ। ਰਿਲੀਜ਼ ਕੀਤੇ ਨਵੇਂ ਗਾਣਿਆਂ ਵਿਚ ‘0008’, ‘Neal’ ਤੇ ‘Take Notes’ ਸ਼ਾਮਲ ਹਨ, ਜੋ ‘Moose Print’ ਅਕਸਟੈਂਡਿਡ ਪਲੇਅ (EP) ਦਾ ਹਿੱਸਾ ਹਨ।

ਇਨ੍ਹਾਂ ਤਿੰਨ ਗਾਣਿਆਂ ਨਾਲ ਮੂਸੇਵਾਲਾ ਦੀ ਮੌਤ ਮਗਰੋਂ ਹੁਣ ਤੱਕ 11 ਗੀਤ ਰਿਲੀਜ਼ ਕੀਤੇ ਜਾ ਚੁੱਕੇ ਹਨ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਬੁੱਧਵਾਰ ਨੂੰ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਮੌਕੇ ਤਿੰਨ ਗਾਣੇ ਰਿਲੀਜ਼ ਕੀਤੇ ਜਾਣਗੇ। ਇਨ੍ਹਾਂ ਗਾਣਿਆਂ ਦੀ ਰਿਲੀਜ਼ ਤੋਂ ਕੁਝ ਮਿੰਟਾਂ ਅੰਦਰ ਲੱਖਾਂ ਲੋਕਾਂ ਨੇ ਇਨ੍ਹਾਂ ਨਵੇਂ ਗੀਤਾਂ ਨੂੰ ਦੇਖਿਆ ਹੈ। ਮੂਸੇਵਾਲਾ ਪੰਜਾਬ ਸੰਗੀਤ ਇੰਡਸਟਰੀ ਵਿਚ ਵੱਡਾ ਨਾਮ ਹੈ। ਉਸ ਦੇ ਸਭ ਤੋਂ ਵੱਧ ਦੇਖੇ ਜਾਣ ਵਾਲੇ ਗੀਤਾਂ ਵਿਚ “So High”, “295”, and “Same Beef” ਸ਼ਾਮਲ ਹਨ।

Related posts

ਧਰਮਿੰਦਰ ਦੀ ਮੌਤ ਤੋਂ ਬਾਅਦ ਹੇਮਾ ਮਾਲਿਨੀ ਨੇ ਸਾਂਝੀ ਕੀਤੀ ਭਾਵੁਕ ਪੋਸਟ

Current Updates

ਮਹਿਲਾ ਅੰਡਰ-19 ਟੀ-20 ਵਿਸ਼ਵ ਕੱਪ: ਭਾਰਤ ਦੂਜੀ ਵਾਰ ਬਣਿਆ ਚੈਂਪੀਅਨ

Current Updates

ਸਿਡਨੀ: ਬੀਚ ’ਤੇ ਸ਼ਾਰਕ ਦੇ ਹਮਲੇ ਕਾਰਨ ਸਰਫਰ ਦੀ ਮੌਤ

Current Updates

Leave a Comment