September 26, 2026
ਖਾਸ ਖ਼ਬਰਰਾਸ਼ਟਰੀ

ਮਜ਼ਬੂਤ ਆਲਮੀ ਰੁਝਾਨਾਂ ਕਾਰਨ ਸ਼ੁਰੂਆਤੀ ਕਾਰੋਬਾਰ ਦੌਰਾਨ ਬਾਜ਼ਾਰਾਂ ਵਿੱਚ ਤੇਜ਼ੀ

ਮਜ਼ਬੂਤ ਆਲਮੀ ਰੁਝਾਨਾਂ ਕਾਰਨ ਸ਼ੁਰੂਆਤੀ ਕਾਰੋਬਾਰ ਦੌਰਾਨ ਬਾਜ਼ਾਰਾਂ ਵਿੱਚ ਤੇਜ਼ੀ

ਮੁੰਬਈ- ਅਮਰੀਕਾ-ਚੀਨ ਦੇ ਵਪਾਰਕ ਗੱਲਬਾਤ ਲਈ ਆਸ਼ਾਵਾਦੀ ਹੋਣ ਅਤੇ ਵਿਦੇਸ਼ੀ ਫੰਡ ਪ੍ਰਵਾਹ ਦੇ ਵਿਚਕਾਰ ਆਲਮੀ ਬਾਜ਼ਾਰਾਂ ਵਿੱਚ ਤੇਜ਼ੀ ਤੋਂ ਬਾਅਦ ਬੁੱਧਵਾਰ ਨੂੰ ਸੂਚਕਾਂਕ Sensex ਅਤੇ Nifty ਵਿੱਚ ਤੇਜ਼ੀ ਆਈ। ਸ਼ੁਰੂਆਤੀ ਕਾਰੋਬਾਰ ਵਿੱਚ 30-ਸ਼ੇਅਰਾਂ ਵਾਲਾ BSE Sesnsex 118.11 ਅੰਕ ਵਧ ਕੇ 82,509.83 ’ਤੇ ਪਹੁੰਚ ਗਿਆ। 50-ਸ਼ੇਅਰਾਂ ਵਾਲਾ NSE Nifty 33.3 ਅੰਕ ਵਧ ਕੇ 25,137.55 ’ਤੇ ਪਹੁੰਚ ਗਿਆ।

ਸੈਂਸੈਕਸ ਫਰਮਾਂ ਵਿੱਚੋਂ ਈਟਰਨਲ, ਰਿਲਾਇੰਸ ਇੰਡਸਟਰੀਜ਼, ਮਹਿੰਦਰਾ ਐਂਡ ਮਹਿੰਦਰਾ, ਟਾਟਾ ਮੋਟਰਜ਼, ਐੱਨਟੀਪੀਸੀ ਅਤੇ ਟਾਟਾ ਸਟੀਲ ਸਭ ਤੋਂ ਵੱਧ ਲਾਭ ਲੈਣ ਵਾਲਿਆਂ ਵਿੱਚ ਸ਼ਾਮਲ ਸਨ। ਕੋਟਕ ਮਹਿੰਦਰਾ ਬੈਂਕ, ਐੱਚਡੀਐੱਫਸੀ ਬੈਂਕ, ਪਾਵਰ ਗਰਿੱਡ, ਲਾਰਸਨ ਐਂਡ ਟੂਬਰੋ, ਇੰਡਸਇੰਡ ਬੈਂਕ ਅਤੇ ਐਕਸਿਸ ਬੈਂਕ ਪਛੜ ਗਏ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਅਮਰੀਕੀ ਬਾਜ਼ਾਰ ਉੱਚ ਪੱਧਰ ’ਤੇ ਬੰਦ ਹੋਏ। ਐਕਸਚੇਂਜ ਦੇ ਅੰਕੜਿਆਂ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FIIs) ਨੇ ਮੰਗਲਵਾਰ ਨੂੰ 2,301.87 ਕਰੋੜ ਰੁਪਏ ਦੇ ਇਕੁਇਟੀ ਖਰੀਦੇ।
ਉਧਰ ਸ਼ੁਰੂਆਤੀ ਕਾਰੋਬਾਰ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪੱਈਆ 6 ਪੈਸੇ ਵਧ ਕੇ 85.51 ’ਤੇ ਪਹੁੰਚ ਗਿਆ।

Related posts

ਸਿੱਧੂ ਮੂਸੇਵਾਲਾ ਦਸਤਾਵੇਜ਼ੀ ਮਾਮਲੇ ’ਚ ਸੁਣਵਾਈ 21 ਅਗਸਤ ਨੂੰ

Current Updates

ਗੁਜਰਾਤ: ਪਿਛਲੇ 5 ਸਾਲਾਂ ਵਿਚ ਸ਼ੇਰਾਂ ਦੀ ਗਿਣਤੀ ਵਧੀ

Current Updates

ਸੋਸ਼ਲ ਮੀਡੀਆ ਇਨਫਲੂਐਂਸਰ ਨੈਂਨਸੀ ਗਰੇਵਾਲ ਦਾ ਕੈਨੇਡਾ ‘ਚ ਕਤਲ

Current Updates

Leave a Comment