December 29, 2025
ਖਾਸ ਖ਼ਬਰਪੰਜਾਬਰਾਸ਼ਟਰੀ

ਨਗਰ ਕੀਰਤਨ ਮੌਕੇ ਸਰਪੰਚ ’ਤੇ ਹਮਲਾ

ਨਗਰ ਕੀਰਤਨ ਮੌਕੇ ਸਰਪੰਚ ’ਤੇ ਹਮਲਾ

ਲੁਧਿਆਣਾ-  ਸੱਤਾਧਾਰੀ ਧਿਰ ਦੇ ਆਗੂ ਅਤੇ ਪਿੰਡ ਹਲਵਾਰਾ ਦੇ ਨੌਜਵਾਨ ਸਰਪੰਚ ਸੁਖਵਿੰਦਰ ਸਿੰਘ ਹਲਵਾਰਾ ’ਤੇ ਲਗਪਗ ਡੇਢ ਦਰਜਨ ਵਿਅਕਤੀਆਂ ਨੇ ਨਗਰ ਕੀਰਤਨ ਦੌਰਾਨ ਹਮਲਾ ਕਰ ਕੇ ਉਸ ਦੀ ਦਸਤਾਰ ਲਾਹ ਦਿੱਤੀ। ਪਿੰਡ ਹਲਵਾਰਾ ਵਿੱਚ ਅੱਜ ਬਾਬਾ ਜੀਵਨ ਸਿੰਘ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ ਸੀ। ਇਸੇ ਦੌਰਾਨ ਲਗਪਗ ਡੇਢ ਦਰਜਨ ਵਿਅਕਤੀਆਂ ਨੇ ਮਾਮੂਲੀ ਤਕਰਾਰ ਮਗਰੋਂ ਸਰਪੰਚ ’ਤੇ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ। ਉਸ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਸ ਸਬੰਧੀ ਥਾਣਾ ਸੁਧਾਰ ਦੀ ਪੁਲੀਸ ਨੇ ਸ਼ਿਕਾਇਤ ਦਰਜ ਕਰ ਲਈ ਹੈ। ਡੀ ਐੱਸ ਪੀ ਸ਼ਿਵਕਮਲ ਸਿੰਘ ਨੇ ਮੌਕੇ ’ਤੇ ਮੌਜੂਦ ਚਸ਼ਮਦੀਦ ਵਿਅਕਤੀਆਂ ਤੋਂ ਜਾਣਕਾਰੀ ਹਾਸਲ ਕੀਤੀ ਅਤੇ ਕੇਸ ਦਰਜ ਕਰਨ ਲਈ ਹਦਾਇਤ ਦਿੱਤੀ। ਇਸ ਦੌਰਾਨ ਸਰਪੰਚ ਸੁਖਵਿੰਦਰ ਸਿੰਘ ਦੇ ਸਮਰਥਕ ਥਾਣਾ ਸੁਧਾਰ ਪਹੁੰਚੇ ਅਤੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।

ਸਰਪੰਚ ਸੁਖਵਿੰਦਰ ਸਿੰਘ ਹਲਵਾਰਾ ਅਨੁਸਾਰ ਨਗਰ ਕੀਰਤਨ ਵਿੱਚ ਹਿੱਸਾ ਲੈਣ ਸਮੇਂ ਪਿੰਡ ਵਿੱਚ ਝਗੜੇ ਤੋਂ ਬਾਅਦ ਉਨ੍ਹਾਂ ’ਤੇ ਸਾਜ਼ਿਸ਼ੀ ਢੰਗ ਨਾਲ ਹਮਲਾ ਕੀਤਾ ਗਿਆ। ਉਨ੍ਹਾਂ ਸੁਖਦੇਵ ਸਿੰਘ ਉਰਫ਼ ਸੁੱਖਾ ਨੂੰ ਹਮਲੇ ਦਾ ਮੁੱਖ ਸੂਤਰਧਾਰ ਦੱਸਿਆ। ਉਨ੍ਹਾਂ ਕਿਹਾ ਕਿ ਸ਼ਾਮ ਸਮੇਂ ਨਗਰ ਕੀਰਤਨ ਦੌਰਾਨ ਉਸ ਨੇ ਸੁਖਦੇਵ ਨੂੰ ਸੋਸ਼ਲ ਮੀਡੀਆ ’ਤੇ ਅਮਰਪਾਲ ਸਿੰਘ ਵਿਰੁੱਧ ਮੰਦੀ ਭਾਸ਼ਾ ਅਤੇ ਝੂਠਾ ਪ੍ਰਚਾਰ ਕਰਨ ਤੋਂ ਵਰਜਿਆ ਸੀ। ਉਨ੍ਹਾਂ ਦੀ ਸ਼ਿਕਾਇਤ ’ਤੇ ਪੁਲੀਸ ਨੇ ਸੁਖਦੇਵ ਸਿੰਘ ਸੁੱਖਾ, ਰਾਜਵੀਰ ਸਿੰਘ ਉਰਫ਼ ਸੰਨੀ ਅਤੇ ਉਸ ਦੇ ਭਰਾ ਰਾਜਵਿੰਦਰ ਸਿੰਘ ਉਰਫ਼ ਗਗਨਾ, ਵਿਸ਼ਾਲ, ਜੱਸਾ ਹੈਪੀ ਤੋਂ ਇਲਾਵਾ ਦਰਜਨ ਤੋਂ ਵੱਧ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ।

Related posts

ਪੰਜਾਬ ਤੁਹਾਡਾ ਕਰਜ਼ਦਾਰ ਹੈ: ਹੜ੍ਹ ਪੀੜਤਾਂ ਦੀ ਮਦਦ ਕਰਨ ਵਾਲੇ ਸਮਾਜ ਸੇਵੀਆਂ ਦਾ ਮੁੱਖ ਮੰਤਰੀ ਵੱਲੋਂ ਧੰਨਵਾਦ

Current Updates

ਪੰਜਾਬ ਮੰਤਰੀ ਮੰਡਲ ਦੀ ਮੀਟਿੰਗ 24 ਨੂੰ

Current Updates

ਕਿਵੇਂ ਘੱਟ ਹੋਵੇ Google ਦਾ ਦਬਦਬਾ? ਕੰਪਨੀ ਨੂੰ ਵੇਚਣਾ ਪੈ ਸਕਦਾ ਹੈ ਵੈੱਬ ਬ੍ਰਾਊਜ਼ਰ Chrome

Current Updates

Leave a Comment