December 27, 2025
ਅੰਤਰਰਾਸ਼ਟਰੀਖਾਸ ਖ਼ਬਰਖੇਡਾਂ

ਮਹਿਲਾ ਅੰਡਰ-19 ਟੀ-20 ਵਿਸ਼ਵ ਕੱਪ: ਭਾਰਤ ਦੂਜੀ ਵਾਰ ਬਣਿਆ ਚੈਂਪੀਅਨ

ਮਹਿਲਾ ਅੰਡਰ-19 ਟੀ-20 ਵਿਸ਼ਵ ਕੱਪ: ਭਾਰਤ ਦੂਜੀ ਵਾਰ ਬਣਿਆ ਚੈਂਪੀਅਨ

ਕੁਆਲਾਲੰਪੁਰ-ਭਾਰਤ ਨੇ ਅੱਜ ਇਕਤਰਫ਼ਾ ਮੁਕਾਬਲੇ ਵਿਚ ਦੱਖਣੀ ਅਫਰੀਕਾ ਨੂੰ ਨੌਂ ਵਿਕਟਾਂ ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ਅੰਡਰ-19 ਮਹਿਲਾ ਟੀ-20 ਵਿਸ਼ਵ ਕੱਪ ਜਿੱਤ ਲਿਆ ਹੈ। ਖਿਤਾਬੀ ਮੁਕਾਬਲੇ ਦੇ ਆਪਣੇ ਸਫ਼ਰ ਦੌਰਾਨ ਹਰੇਕ ਮੁਕਾਬਲੇ ਵਿਚ ਸੌਖੀ ਜਿੱਤ ਦਰਜ ਕਰਨ ਵਾਲੇ ਭਾਰਤ ਨੇ ਮੁੜ ਆਪਣਾ ਦਬਦਬਾ ਬਣਾਈ ਰੱਖਿਆ।

ਭਾਰਤ ਨੇ ਦੱਖਣੀ ਅਫ਼ਰੀਕਾ ਵੱਲੋਂ ਦਿੱਤੇ 83 ਦੌੜਾਂ ਦੇ ਟੀਚੇ ਨੂੰ 52 ਗੇਂਦਾਂ ਬਾਕੀ ਰਹਿੰਦਿਆਂ 11.2 ਓਵਰਾਂ ਵਿਚ ਇਕ ਵਿਕਟ ’ਤੇ 84 ਦੌੜਾਂ ਬਣਾ ਕੇ ਪੂਰਾ ਕੀਤਾ। ਭਾਰਤ ਬਿਨਾਂ ਕੋਈ ਮੈਚ ਗੁਆਇਆਂ ਟੂਰਨਾਮੈਂਟ ਜਿੱਤਣ ਵਾਲੀ ਪਹਿਲੀ ਟੀਮ ਵੀ ਬਣਿਆ। ਗੋਂਗਾਡੀ ਤ੍ਰਿਸ਼ਾ 33 ਗੇਂਦਾਂ ਉੱਤੇ ਨਾਬਾਦ 44 ਦੌੜਾਂ ਬਣਾ ਕੇ ਭਾਰਤ ਲਈ ਟੌਪ ਸਕੋਰਰ ਰਹੀ। ਸਾਨਿਕਾ ਚਾਲਕੇ ਨੇ ਵੀ 22 ਗੇਂਦਾਂ ਵਿਚ ਨਾਬਾਦ 26 ਦੌੜਾਂ ਬਣਾਈਆਂ। ਦੋਵਾਂ ਨੇ ਦੂਜੇ ਵਿਕਟ ਲਈ 48 ਦੌੜਾਂ ਦੀ ਨਾਬਾਦ ਭਾਈਵਾਲੀ ਕੀਤੀ।

ਇਸ ਤੋਂ ਪਹਿਲਾਂ ਤ੍ਰਿਸ਼ਾ ਨੇ ਗੇਂਦਬਾਜ਼ੀ ਵਿਚ ਵੀ ਕਮਾਲ ਦਿਖਾਇਆ ਤੇ 15 ਦੌੜਾਂ ਬਦਲੇ ਤਿੰਨ ਵਿਕਟ ਲਏ। ਦੱਖਣੀ ਅਫਰੀਕਾ ਦੀ ਟੀਮ 20 ਓਵਰਾਂ ਵਿਚ 82 ਦੌੜਾਂ ’ਤੇ ਸਿਮਟ ਗਈ। ਹੋਰਨਾਂ ਗੇਂਦਬਾਜ਼ਾਂ ਵਿਚ ਪਾਰੂਨਿਕਾ ਸਿਸੋਦੀਆ ਨੇ 6 ਦੌੜਾਂ ਬਦਲੇ 2 ਵਿਕਟ, ਆਯੂਸ਼ੀ ਸ਼ੁਕਲਾ ਨੇ ਨੌਂ ਦੌੜਾਂ ’ਤੇ 2 ਤੇ ਵੈਸ਼ਨਵੀ ਸ਼ਰਮਾ ਨੇ 23 ਦੌੜਾਂ ਬਦਲੇ ਦੋ ਵਿਕਟ ਲਏ।

ਦੱਖਣੀ ਅਫਰੀਕਾ ਦੀ ਕਪਤਾਨ ਕਾਇਲਾ ਰੇਨੇਕੇ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਸੀ। ਅਫਰੀਕੀ ਟੀਮ ਨੇ ਨਿਯਮਤ ਵਕਫੇ ਉੱਤੇ ਵਿਕਟ ਗੁਆਏ। ਟੀਮ ਲਈ ਮਾਇਕੀ ਵਾਨ ਵੂਸਟਰ ਨੇ ਸਭ ਤੋਂ ਵੱਧ 23 ਦੌੜਾਂ ਬਣਾਈਆਂ। ਟੀਮ ਦੇ ਸਿਰਫ਼ ਚਾਰ ਬੱਲੇਬਾਜ਼ ਦੋਹਰੇ ਅੰਕੜੇ ’ਤੇ ਪਹੁੰਚੇ ਤੇ ਜਦੋਂਕਿ ਚਾਰ ਬੱਲੇਬਾਜ਼ ਖਾਤਾ ਵੀ ਨਹੀਂ ਖੋਲ੍ਹ ਸਕੇ।

Related posts

ਉੜੀਸਾ: ਦੇਸ਼ ਵਿਰੋਧੀ ਬਿਆਨ ਲਈ ਰਾਹੁਲ ਖ਼ਿਲਾਫ਼ ਕੇਸ ਦਰਜ

Current Updates

SC ਨੇ CBI ਨੂੰ Digital Arrest ਮਾਮਲਿਆਂ ਦੀ ਦੇਸ਼-ਵਿਆਪੀ ਜਾਂਚ ਸੌਂਪੀ !

Current Updates

ਗੁਜਰਾਤ: ਪਟਾਕਿਆਂ ਦੇ ਗੋਦਾਮ ਵਿਚ ਅੱਗ ਲੱਗਣ ਕਾਰਨ 18 ਵਿਅਕਤੀਆਂ ਦੀ ਮੌਤ, 5 ਜ਼ਖਮੀ

Current Updates

Leave a Comment