December 28, 2025
ਅੰਤਰਰਾਸ਼ਟਰੀਖਾਸ ਖ਼ਬਰ

ਬੈਡਮਿੰਟਨ: ਸ੍ਰੀਕਾਂਤ ਤਾਇਪੇ ਓਪਨ ਦੇ ਅਗਲੇ ਗੇੜ ’ਚ

ਬੈਡਮਿੰਟਨ: ਸ੍ਰੀਕਾਂਤ ਤਾਇਪੇ ਓਪਨ ਦੇ ਅਗਲੇ ਗੇੜ ’ਚ

ਤਾਇਪੇ- ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਕਿਦਾਂਬੀ ਸ੍ਰੀਕਾਂਤ ਨੇ ਅੱਜ ਇੱਥੇ ਤਾਇਪੇ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ਵਿੱਚ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕਰਦਿਆਂ ਜਿੱਤ ਦਰਜ ਕੀਤੀ, ਜਦਕਿ ਕਈ ਹੋਰ ਨੌਜਵਾਨ ਖਿਡਾਰੀਆਂ ਨੇ ਵੀ ਦੂਜੇ ਗੇੜ ਵਿੱਚ ਜਗ੍ਹਾ ਬਣਾਈ ਹੈ। ਸ੍ਰੀਕਾਂਤ 2022 ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਹਮਵਤਨ ਸ਼ੰਕਰ ਸੁਬਰਾਮਨੀਅਮ ਨੂੰ 21-16, 21-15 ਨਾਲ ਹਰਾ ਕੇ ਦੂਜੇ ਗੇੜ ਵਿੱਚ ਪਹੁੰਚਿਆ ਅਤੇ ਹੁਣ ਉਸ ਦਾ ਸਾਹਮਣਾ ਇੱਕ ਹੋਰ ਭਾਰਤੀ ਆਯੂਸ਼ ਸ਼ੈੱਟੀ ਨਾਲ ਹੋਵੇਗਾ। ਆਯੂਸ਼ ਨੇ 50 ਮਿੰਟਾਂ ਵਿੱਚ ਚੀਨੀ ਤਾਇਪੇ ਦੇ ਲੀ ਚੀਆ ਹਾਓ ਨੂੰ 21-17, 21-18 ਮਾਤ ਦਿੱਤੀ। ਇਸ ਦੌਰਾਨ 2023 ਕੌਮੀ ਖੇਡਾਂ ਵਿੱਚ ਸੋਨ ਤਗ਼ਮਾ ਜੇਤੂ ਟੀ. ਮਾਨੇਪੱਲੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਪਾਨ ਦੇ ਸ਼ੋਗੋ ਓਗਾ ਨੂੰ 70 ਮਿੰਟਾਂ ਵਿੱਚ 21-17, 19-21, 21-12 ਨਾਲ ਹਰਾਇਆ ਅਤੇ ਹੁਣ ਉਸ ਦਾ ਸਾਹਮਣਾ ਇੰਡੋਨੇਸ਼ੀਆ ਦੇ ਮੁਹੰਮਦ ਜ਼ਾਕੀ ਉਬੈਦਿੱਲਾਹ ਨਾਲ ਹੋਵੇਗਾ। ਮਹਿਲਾ ਸਿੰਗਲਜ਼ ਵਿੱਚ ਉੱਨਤੀ ਹੁੱਡਾ ਨੇ ਹਮਵਤਨ ਅਨੁਪਮਾ ਉਪਾਧਿਆਏ ਨੂੰ 21-13, 21-17 ਨਾਲ ਹਰਾ ਕੇ ਦੂਜੇ ਗੇੜ ਵਿੱਚ ਜਗ੍ਹਾ ਬਣਾਈ, ਜਿੱਥੇ ਉਸ ਦਾ ਸਾਹਮਣਾ ਤਾਇਪੇ ਦੀ ਲਿਨ ਸਿਹ ਯੂਨ ਨਾਲ ਹੋਵੇਗਾ। ਹਾਲਾਂਕਿ ਆਕਰਸ਼ੀ ਕਸ਼ਯਪ ਇੱਕ ਪਾਸੜ ਮੈਚ ਵਿੱਚ ਤਾਇਪੇ ਦੀ ਹੁੰਗ ਯੀ ਟਿੰਗ ਹੱਥੋਂ 9-21, 12-21 ਨਾਲ ਹਾਰ ਗਈ।

Related posts

ਬੂਥਲੈੱਸ ਪ੍ਰਣਾਲੀ ਵਿਰੁੱਧ ਟੋਲ ਪਲਾਜ਼ਾ ’ਤੇ ਰੋਸ ਪ੍ਰਦਰਸ਼ਨ

Current Updates

ਸਤਾਵਨਾ ਵਿੱਚੋਂ ‘ਸਮਾਜਵਾਦੀ’, ‘ਧਰਮ ਨਿਰਪੱਖ’ ਸ਼ਬਦ ਹਟਾਉਣ ਦੀ ਯੋਜਨਾ ਨਹੀਂ: ਕਾਨੂੰਨ ਮੰਤਰੀ

Current Updates

ਜੰਮੂ-ਕਸ਼ਮੀਰ: ਭਾਰੀ ਮੀਂਹ ਕਾਰਨ ਮਕਾਨ ਦੀ ਛੱਤ ਡਿੱਗੀ, ਮਾਂ-ਧੀ ਦੀ ਮੌਤ

Current Updates

Leave a Comment