September 26, 2026
ਖਾਸ ਖ਼ਬਰਪੰਜਾਬਰਾਸ਼ਟਰੀ

ਰਬਿੰਦਰਨਾਥ ਟੈਗੋਰ ਦੀ ਜੈਅੰਤੀ ਮਨਾਈ

ਰਬਿੰਦਰਨਾਥ ਟੈਗੋਰ ਦੀ ਜੈਅੰਤੀ ਮਨਾਈ

ਦੇਵੀਗੜ੍ਹ: ਟੈਗੋਰ ਇੰਟਰਨੈਸ਼ਨਲ ਸਕੂਲ ਅਕਬਰਪੁਰ ਵਿੱਚ ਰਬਿੰਦਰਨਾਥ ਟੈਗੋਰ ਦੀ ਜੈਅੰਤੀ ਮਨਾਈ ਗਈ। ਇਸ ਦੌਰਾਨ ਵਿਦਿਆਰਥੀਆਂ ਨੇ ਰਬਿੰਦਰਨਾਥ ਟੈਗੋਰ ਦੀ ਕਵਿਤਾ ‘ਹਮ ਹੋਂਗੇ ਕਾਮਯਾਬ ਏਕ ਦਿਨ’ ਸਕੂਲ ਦੇ ਮਿਊਜ਼ਿਕ ਅਧਿਆਪਕ ਡੇਵਿਡ ਨਾਲ ਮਿਲਕੇ ਸੁਣਾਈ। ਵਿਦਿਆਰਥੀਆਂ ਨੇ ਰਬਿੰਦਰਨਾਥ ਟੈਗੋਰ ਦੀ ਜੀਵਨੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਬਾਰੇ ਚਰਚਾ ਕੀਤੀ। ਇਸ ਮੌਕੇ ਸਕੂਲ ਡਾਇਰੈਕਟਰ ਗੌਰਵ ਗੁਲਾਟੀ ਅਤੇ ਪ੍ਰੈਜ਼ੀਡੈਂਟ ਸਲੋਨੀ ਗੁਲਾਟੀ ਨੇ ਕਿਹਾ ਕਿ ਸਕੂਲ ਦਾ ਨਾਮ ਰਬਿੰਦਰ ਨਾਥ ਟੈਗੋਰ ਦੇ ਨਾਂ ’ਤੇ ਹੀ ਰੱਖਿਆ ਗਿਆ ਹੈ ਅਤੇ ਉਹ ਉਨ੍ਹਾਂ ਦੀ ਸਿੱਖਿਆ ’ਤੇ ਚੱਲ ਰਹੇ ਹਨ। ਸਕੂਲ ਪ੍ਰਿੰਸੀਪਲ ਨੇ ਰਵਿੰਦਰਨਾਥ ਟੈਗੋਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਸਕੂਲ ਮੈਨੇਜਰ ਸੁਸ਼ੀਲ ਮਿਸ਼ਰਾ ਅਤੇ ਪ੍ਰਿੰਸੀਪਲ ਮੀਨਾਕਸ਼ੀ ਸੂਦ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

Related posts

ਅਦਾਲਤੀ ਹੁਕਮਾਂ ਦੀ ਉਲੰਘਣਾ ਕਰਕੇ ਮਹਿੰਗਾਈ ਭੱਤੇ ਦੇ ਨਾਂ ‘ਤੇ ਵੰਡ ਪੈਦਾ ਰਹੀ ਪੰਜਾਬ ਸਰਕਾਰ : ਢਿੱਲੋਂ

Current Updates

ਜਾਹਨਵੀ ਕਪੂਰ ਦਾ ਵੱਡਾ ਖ਼ੁਲਾਸਾ: ਗ਼ਮ ਭੁਲਾਉਣ ਲਈ ਲਿਆ ਸੀ ਸ਼ਰਾਬ ਦਾ ਸਹਾਰਾ, ਦੱਸਿਆ ਕਿਵੇਂ ਮਾਨਸਿਕ ਤਣਾਅ ਨੇ ਬਦਲੀ ਸੀ ਜ਼ਿੰਦਗੀ

Current Updates

ਸੀਬੀਆਈ ਨੇ ਕੇਜਰੀਵਾਲ ਦੇ ਮ੍ਰਿਤਕ ਰਿਸ਼ਤੇਦਾਰ ਨਾਲ ਜੁੜਿਆ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ

Current Updates

Leave a Comment