December 28, 2025
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ

ਕਰਨਲ ’ਤੇ ਹਮਲੇ ਦੇ ਮਾਮਲੇ ’ਚ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਤੋਂ ਜਵਾਬ ਤਲਬ

ਕਰਨਲ ’ਤੇ ਹਮਲੇ ਦੇ ਮਾਮਲੇ ’ਚ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਤੋਂ ਜਵਾਬ ਤਲਬ

ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ (Punjab and Haryana High Court) ਨੇ ਪਟਿਆਲਾ ਵਿਚ ਇਕ ਫ਼ੌਜੀ ਕਰਨਲ ਉਤੇ ਪਿਛਲੇ ਦਿਨੀਂ ਹੋਏ ਹਮਲੇ ਦੇ ਮਾਮਲੇ ਵਿਚ ਮੰਗਲਵਾਰ ਨੂੰ ਸੂਬਾ ਪੰਜਾਬ ਦੀ ਜਵਾਬ ਤਲਬੀ ਕੀਤੀ ਹੈ। ਹਾਈ ਕੋਰਟ ਨੇ ਇਸ ਮਾਮਲੇ ਵਿਚ ਐਫਆਈਆਰ ਦਰਜ ਕਰਨ ਵਿੱਚ ਹੋਈ ਦੇਰੀ ਸਣੇ ਹੋਰ ਮਾਮਲਿਆਂ ਬਾਰੇ ਆਪਣੀ ਸਫ਼ਾਈ ਦੇਣ ਲਈ ਸੂਬਾ ਸਰਕਾਰ ਨੂੰ ਦੋ ਦਿਨਾਂ ਦਾ ਸਮਾਂ ਦਿੱਤਾ ਹੈ।ਜਸਟਿਸ ਸੰਦੀਪ ਮੌਦਗਿਲ ਦੀ ਅਦਾਲਤ ਨੇ ਕਰਨਲ ਦੀ ਪਟੀਸ਼ਨ ‘ਤੇ ਸੀਬੀਆਈ ਅਤੇ ਰਾਜ ਨੂੰ ਨੋਟਿਸ ਆਫ਼ ਮੋਸ਼ਨ ਵੀ ਜਾਰੀ ਕੀਤਾ ਹੈ।

ਬੈਂਚ ਨੇ ਸੂਬੇ ਤੋਂ ਇਹ ਵੀ ਪੁੱਛਿਆ ਕਿ ਉਸ ਨੇ ਇੱਕ ਪੁਲੀਸ ਅਧਿਕਾਰੀ ਵੱਲੋਂ ਜ਼ਖਮਾਂ ਦਾ ਦਾਅਵਾ ਕਰਨ ਵਾਲੀ ਇੱਕ ਹੋਰ ਸ਼ਿਕਾਇਤ ‘ਤੇ ਕਾਰਵਾਈ ਕਿਉਂ ਨਹੀਂ ਕੀਤੀ।

ਪਿਛਲੇ ਹਫ਼ਤੇ, ਇਸ ਮਾਮਲੇ ਵਿਚ ਪਟਿਆਲ ’ਚ ਤਿੰਨ ਇੰਸਪੈਕਟਰਾਂ ਸਮੇਤ 12 ਪੁਲੀਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਵਿਰੁੱਧ ਇੱਕ ਝਗੜੇ ਦੇ ਸਬੰਧ ਵਿੱਚ ਵਿਭਾਗੀ ਜਾਂਚ ਦਾ ਹੁਕਮ ਦਿੱਤਾ ਗਿਆ ਸੀ, ਜਿਸ ਵਿੱਚ ਉਨ੍ਹਾਂ ’ਤੇ ਇੱਕ ਕਰਨਲ ਅਤੇ ਉਸਦੇ ਪੁੱਤਰ ‘ਤੇ ਕਥਿਤ ਤੌਰ ‘ਤੇ ‘ਠੁੱਡਿਆਂ, ਮੁੱਕਿਆਂ ਅਤੇ ਹੋਰ ਬੇਰਹਿਮੀ ਨਾਲ ਹਮਲਾ’ ਕਰਨ ਦੇ ਦੋਸ਼ ਸਨ।

ਘਟਨਾ ਤੋਂ ਚਾਰ ਦਿਨ ਬਾਅਦ, ਪਟਿਆਲਾ ਪੁਲੀਸ ਨੇ ਫੌਜ ਤੋਂ ਮੁਆਫ਼ੀ ਮੰਗੀ ਅਤੇ “ਗ਼ਲਤੀ ਕਰਨ ਵਾਲੇ ਪੁਲੀਸ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ” ਦਾ ਭਰੋਸਾ ਦਿੱਤਾ।

ਸੀਨੀਅਰ ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਮੁਅੱਤਲ ਕੀਤੇ ਗਏ ਅਧਿਕਾਰੀਆਂ ਵਿੱਚ ਇੰਸਪੈਕਟਰ ਹੈਰੀ ਬੋਪਾਰਾਏ, ਰੌਨੀ ਸਿੰਘ ਅਤੇ ਹਰਜਿੰਦਰ ਢਿੱਲੋਂ ਤੋਂ ਇਲਾਵਾ ਇਨ੍ਹਾਂ ਤਿੰਨਾਂ ਨਾਲ ਜੁੜੇ ਗੰਨਮੈਨਾਂ ਸਣੇ ਨੌਂ ਹੋਰ ਪੁਲੀਸ ਮੁਲਾਜ਼ਮ ਸ਼ਾਮਲ ਸਨ।ਇਸ ਦੌਰਾਨ ਇਕ ਮੁਅੱਤਲਸ਼ੁਦਾ ਪੁਲੀਸ ਅਧਿਕਾਰੀ ਦਾ ਦਾਅਵਾ ਹੈ ਕਿ ਪਹਿਲਾਂ ਹਮਲਾ ਕਰਨਲ ਤੇ ਉਨ੍ਹਾਂ ਦੇ ਪੁੱਤਰ ਨੇ ਕੀਤਾ ਸੀ।

Related posts

ਭਾਰਤੀ ਕ੍ਰਿਕਟ ਟੀਮ ਚੁੱਪ-ਚਾਪ ਵਤਨ ਪਰਤੀ

Current Updates

ਬੱਬਰ ਖਾਲਸਾ ਦੇ ਅਤਿਵਾਦੀ ਪਰਮਿੰਦਰ ਪਿੰਦੀ ਦੁਬਈ ਤੋਂ ਭਾਰਤ ਲਿਆਂਦਾ

Current Updates

ਪੋਲੋ ਖੇਡ ਰਹੇ ਦੋ ਸਿੱਖ ਘੋੜਸਵਾਰਾਂ ਦੇ ਬੁੱਤਾਂ ’ਚੋਂ ਇਕ ਗਾਇਬ

Current Updates

Leave a Comment