August 12, 2026
ਖਾਸ ਖ਼ਬਰਰਾਸ਼ਟਰੀ

ਭਾਜਪਾ ਵੱਲੋਂ 26 ਸਾਲਾਂ ਬਾਅਦ ਦਿੱਲੀ ਦਾ ਬਜਟ ਪੇਸ਼

ਭਾਜਪਾ ਵੱਲੋਂ 26 ਸਾਲਾਂ ਬਾਅਦ ਦਿੱਲੀ ਦਾ ਬਜਟ ਪੇਸ਼

ਨਵੀਂ ਦਿੱਲੀ: ਦਿੱਲੀ ਦੀ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਰੇਖਾ ਗੁਪਤਾ ਨੇ ਮੰਗਲਵਾਰ ਨੂੰ ਵਿੱਤੀ ਸਾਲ 2025-26 ਲਈ ਇਕ ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਜੋ ਪਿਛਲੇ ਸਾਲ ਨਾਲੋਂ 31.5 ਫੀਸਦੀ ਵੱਧ ਹੈ। ਭਾਜਪਾ ਦੀ ਸਰਕਾਰ ਵੱਲੋਂ 26 ਸਾਲ ਮਗਰੋਂ ਦਿੱਲੀ ਦਾ ਬਜਟ ਪੇਸ਼ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਇਤਿਹਾਸਕ ਬਜਟ ਹੈ ਜਿਸ ਵਿਚ ਸਰਕਾਰ ਨੇ ਪੂੰਜੀ ਖਰਚ ਨੂੰ ਦੁੱਗਣਾ ਕਰਕੇ 28,000 ਕਰੋੜ ਰੁਪਏ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਵਧੇ ਹੋਏ ਖਰਚ ਨੂੰ ਸੜਕਾਂ, ਸੀਵਰੇਜ਼ ਸਿਸਟਮ ਅਤੇ ਪਾਣੀ ਦੀ ਸਪਲਾਈ ਸਮੇਤ ਬੁਨਿਆਦੀ ਢਾਂਚੇ ਦੇ ਵਿਕਾਸ ’ਤੇ ਖਰਚ ਕੀਤਾ ਜਾਵੇਗਾ। ਵਿਧਾਨ ਸਭਾ ਦੇ ਮੈਂਬਰ 27 ਮਾਰਚ ਨੂੰ ਪ੍ਰਸਤਾਵਿਤ ਬਜਟ ’ਤੇ ਵਿਚਾਰ-ਵਟਾਂਦਰਾ ਕਰਨਗੇ ਅਤੇ ਵੋਟਿੰਗ ਕਰਨਗੇ।

2025-26 ਲਈ ਇੱਕ ਲੱਖ ਕਰੋੜ ਰੁਪਏ ਦਾ ਬਜਟ ਪੇਸ਼-ਪਿਛਲੇ ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੇ 2024-25 ਦਾ 76,000 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਸੀ ਜਿਸ ਨੂੰ ਵਧਾ ਕੇ 77,000 ਰੁਪਏ ਕਰ ਦਿੱਤਾ ਗਿਆ ਸੀ। ਹੁਣ ਇੱਕ ਲੱਖ ਕਰੋੜ ਦਾ ਬਜਟ ਪੇਸ਼ ਕਰਦਿਆਂ ਭਾਜਪਾ ਸਰਕਾਰ ਨੇ ਮਹਿਲਾ ਸਮਰਿਧੀ ਯੋਜਨਾ ਲਈ ₹5,100 ਕਰੋੜ, ਆਯੁਸ਼ਮਾਨ ਭਾਰਤ ਲਈ ₹2,144 ਕਰੋੜ ਅਤੇ ਦਿੱਲੀ-ਐਨਸੀਆਰ ਵਿਚ ਸੰਪਰਕ ਸੁਧਾਰਨ ਲਈ ₹1,000 ਕਰੋੜ ਅਲਾਟ ਕੀਤੇ ਹਨ। ਬਜਟ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ, ਸੜਕਾਂ, ਪਾਣੀ, ਬਿਜਲੀ ਵਰਗੇ 10 ਫੋਕਸ ਖੇਤਰ ਹਨ।

ਯਮੁਨਾ ਨਦੀ ਦੀ ਸਫਾਈ ਲਈ 500 ਕਰੋੜ ਰੁਪਏ ਅਲਾਟ- ਮੁੱਖ ਮੰਤਰੀ ਰੇਖਾ ਗੁਪਤਾ ਦੀ ਅਗਵਾਈ ਹੇਠ ਦਿੱਲੀ ਸਰਕਾਰ ਨੇ ਯਮੁਨਾ ਨਦੀ ਦੀ ਸਫ਼ਾਈ ਲਈ 2025 ਦੇ ਬਜਟ ਵਿੱਚ 500 ਕਰੋੜ ਰੁਪਏ ਅਲਾਟ ਕੀਤੇ ਹਨ‌। ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਇਹ ਮੁੱਦਾ ਕਾਫੀ ਗਰਮਾਇਆ ਸੀ। ਬਜਟ ਪੇਸ਼ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸਿਰਫ ਟਰੀਟਡ ਪਾਣੀ ਹੀ ਨਦੀ ਵਿੱਚ ਦਾਖਲ ਹੋਵੇਗਾ।

Related posts

Kailash Gahlot joins the BJP: ‘ਆਪ’ ਛੱਡਣ ਪਿੱਛੋਂ ਕੈਲਾਸ਼ ਗਹਿਲੋਤ ਭਾਜਪਾ ’ਚ ਸ਼ਾਮਲ

Current Updates

ਇਕ-ਦੂਜੀ ਨਾਲ ਟਕਰਾਉਣ ਕਾਰਨ ਦੋ ਮਾਲ ਗੱਡੀਆਂ ਪਟੜੀ ਤੋਂ ਉਤਰੀਆਂ

Current Updates

ਦਿਲਜੀਤ ਨੇ ਜ਼ਿੰਦਗੀ ’ਚ ਅੱਗੇ ਵਧਣ ਦਾ ਮੰਤਰ ਦੱਸਿਆ

Current Updates

Leave a Comment