ਮੁੰਬਈ- ਬੰਬੇ ਸਟਾਕ ਐਕਸਚੇਂਜ (BSE) ਦੇ ਸੂਚਕ ਅੰਕ ਸੈਂਸੈਕਸ ਤੇ ਨੈਸ਼ਨਲ ਸਟਾਕ ਐਕਸਚੇਂਜ(NSE) ਦੇ ਨਿਫਟੀ ਨੇ ਸ਼ੁਰੂਆਤੀ ਕਾਰੋਬਾਰ ਵਿਚ ਉਛਾਲ ਦਰਜ ਕੀਤਾ ਹੈ। ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿਚ 88.94 ਚੜ੍ਹ ਦੇ 74,421.52 ਦੇ ਪੱਧਰ ਨੂੰ ਜਦੋਂਕਿ ਨਿਫਟੀ 41.10 ਅੰਕਾਂ ਦੇ ਉਛਾਲ ਨਾਲ 22,593.60 ਦੇ ਪੱਧਰ ਨੂੰ ਪਹੁੰਚ ਗਿਆ। ਉਧਰ ਅਮਰੀਕੀ ਸਦਰ ਡੋਨਲਡ ਟਰੰਪ ਵੱਲੋਂ ਛੇੜੀ ਟੈਰਿਫ਼ ਵਾਰ ਕਰਕੇ ਨਿਵੇਸ਼ਕਾਂ ਵਿਚ ਬੇਯਕੀਨੀ ਦੇ ਮਾਹੌਲ ਦਰਮਿਆਨ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪੱਈਆ 30 ਪੈਸੇ ਡਿੱਗ ਕੇ 87.25 ਨੂੰ ਪਹੁੰਚ ਗਿਆ।