June 17, 2025
ਖਾਸ ਖ਼ਬਰਖੇਡਾਂਰਾਸ਼ਟਰੀ

IPL ਪੰਜਾਬ ਕਿੰਗਜ਼ ਵੱਲੋਂ ਕੇਕੇਆਰ ਨੂੰ 202 ਦੌੜਾਂ ਦਾ ਟੀਚਾ

IPL ਪੰਜਾਬ ਕਿੰਗਜ਼ ਵੱਲੋਂ ਕੇਕੇਆਰ ਨੂੰ 202 ਦੌੜਾਂ ਦਾ ਟੀਚਾ

ਕੋਲਕਾਤਾ- ਪ੍ਰਭਸਿਮਰਨ ਸਿੰਘ ਤੇ ਪ੍ਰਿਯਾਂਸ਼ ਆਰੀਆ ਦੇ ਨੀਮ ਸੈਂਕੜਿਆਂ ਦੀ ਬਦੌਲਤ ਪੰਜਾਬ ਕਿੰਗਜ਼ (PK) ਦੀ ਟੀਮ ਨੇ ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਮੁਕਾਬਲੇ ਵਿਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਕੋਲਕਾਤਾ ਨਾਈਟ ਰਾਈਡਰਜ਼ (KKR) ਖਿਲਾਫ਼ ਚਾਰ ਵਿਕਟਾਂ ਨੇ ਨੁਕਸਾਨ ਨਾਲ 201 ਦੌੜਾਂ ਬਣਾਈਆਂ ਹਨ।

ਸਿੰਘ ਤੇ ਆਰੀਆ ਨੇ ਪੰਜਾਬ ਦੀ ਟੀਮ ਨੂੰ ਚੰਗੀ ਤੇ ਮਜ਼ਬੂਤ ਸ਼ੁਰੂਆਤ ਦਿੱਤੀ, ਪਰ ਕੋਲਕਾਤਾ ਦੀ ਟੀਮ ਆਖਰੀ ਓਵਰਾਂ ਵਿਚ ਸਟੀਕ ਗੇਂਦਬਾਜ਼ੀ ਕਰਕੇ ਪੰਜਾਬ ਕਿੰਗਜ਼ ਨੂੰ ਵੱਡਾ ਸਕੋਰ ਬਣਾਉਣ ਤੋਂ ਰੋਕਣ ਵਿਚ ਸਫ਼ਲ ਰਹੀ। ਆਈਪੀਐਲ ਦੇ ਮੌਜੂਦਾ ਸੀਜ਼ਨ ਵਿਚ ਚੇਨੱਈ ਸੁਪਰ ਕਿੰਗਜ਼ ਖਿਲਾਫ਼ ਪਲੇਠਾ ਸੈਂਕੜਾ ਜੜਨ ਵਾਲੇ ਆਰੀਆ ਨੇ 27 ਗੇਂਦਾਂ ’ਤੇ ਨੀਮ ਸੈਂਕੜਾ ਲਾਇਆ। ਉਸ ਨੇ ਪ੍ਰਭਸਿਮਰਨ ਨਾਲ ਪਹਿਲੇ ਵਿਕਟ ਲਈ 11.5 ਓਵਰਾਂ ਵਿਚ 120 ਦੌੜਾਂ ਦੀ ਭਾਈਵਾਲੀ ਕੀਤੀ।

ਆਰੀਆ ਨੇ 35 ਗੇਂਦਾਂ ਵਿਚ 69 ਦੌੜਾਂ ਦੀ ਪਾਰੀ ਵਿਚ 8 ਚੌਕੇ ਤੇ 4 ਛੱਕੇ ਲਾਏ ਜਦੋਂਕਿ ਪ੍ਰਭਸਿਮਰਨ ਨੇ ਆਰੀਆ ਦੀ ਵਿਕਟ ਡਿੱਗਣ ਮਗਰੋਂ ਗੇਅਰ ਬਦਲਿਆ ਤੇ 49 ਗੇਂਦਾਂ (6 ਚੌਕੇ ਤੇ 6 ਛੱਕੇ) ਵਿਚ 83 ਤੇਜ਼ਤਰਾਰ ਦੌੜਾਂ ਦਾ ਯੋਗਦਾਨ ਪਾਇਆ। ਪ੍ਰਭਸਿਮਰਨ ਨੇ ਪਹਿਲੀਆਂ 34 ਗੇਂਦਾਂ ਵਿਚ 32 ਤੇ ਅਗਲੀਆਂ 17 ਗੇਂਦਾਂ ਵਿਚ 49 ਦੌੜਾਂ ਬਣਾਈਆਂ।

ਪ੍ਰਭਸਿਮਰਨ ਦਾ ਵਿਕਟ ਡਿੱਗਣ ਮਗਰੋਂ ਕੇਕੇਆਰ ਨੇੇ ਆਖਰੀ ਦੇ ਪੰਜ ਓਵਰਾਂ ਵਿਚ ਦੋ ਵਿਕਟਾਂ ਲੈ ਕੇ ਸਿਰਫ਼ 40 ਦੌੜਾਂ ਦਿੱਤੀਆਂ। ਕੇਕੇਆਰ ਲਈ ਵੈਭਵ ਅਰੋੜਾ ਨੇ 34 ਦੌੜਾਂ ਬਦਲੇ ਦੋ ਵਿਕਟਾਂ ਲਈਆਂ। ਆਂਦਰੇ ਰਸਲ ਨੇ ਤਿੰਨ ਓਵਰਾਂ ਵਿਚ 27 ਦੌੜਾਂ ਦੇ ਕੇ ਇਕ ਵਿਕਟ ਲਈ। ਵਰੁਣ ਚੱਕਰਵਰਤੀ ਨੇ ਵੀ ਇਕ ਵਿਕਟ ਲਈ ਜਦੋਂਕਿ ਸੁਨੀਲ ਨਰਾਇਣ 35 ਦੌੜਾਂ ਦੇ ਕੇ ਕੋਈ ਵੀ ਵਿਕਟ ਨਹੀਂ ਲੈ ਸਕਿਆ।

Related posts

ਸੂਬੇ ‘ਚ ਦਸਵੀਂ ਜਮਾਤ ਦੀ ਪ੍ਰੀਖਿਆ ‘ਚ ਮੋਹਰੀ ਲੜਕੀਆਂ ਨੂੰ ਮੁੱਖ ਮੰਤਰੀ ਵੱਲੋਂ 51,000 ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ

Current Updates

ਸੂਬਿਆਂ ਨੂੰ ਅਪਰਾਧਾਂ ਦੀ ਤੇਜ਼ੀ ਨਾਲ ਸੁਣਵਾਈ ਲਈ ਵਿਸ਼ੇਸ਼ ਅਦਾਲਤਾਂ ਦੀ ਲੋੜ: ਸੁਪਰੀਮ ਕੋਰਟ

Current Updates

ਅਮਰੀਕਾ ਤੋਂ ਪਨਾਮਾ ਰਸਤੇ ਚਾਰ ਪੰਜਾਬੀ ਡਿਪੋਰਟ

Current Updates

Leave a Comment