September 26, 2026
ਖਾਸ ਖ਼ਬਰਮਨੋਰੰਜਨਰਾਸ਼ਟਰੀ

ਅਦਾਕਾਰ ਵੀਰ ਪਹਾੜੀਆ ’ਤੇ ਚੁਟਕਲੇ ਕਾਰਨ ਕਾਮੇਡੀਅਨ Pranit More ਦੀ ਕੁੱਟਮਾਰ ਦੇ ਦੋਸ਼ ’ਚ 12 ਖ਼ਿਲਾਫ਼ ਕੇਸ ਦਰਜ

ਅਦਾਕਾਰ ਵੀਰ ਪਹਾੜੀਆ ’ਤੇ ਚੁਟਕਲੇ ਕਾਰਨ ਕਾਮੇਡੀਅਨ Pranit More ਦੀ ਕੁੱਟਮਾਰ ਦੇ ਦੋਸ਼ ’ਚ 12 ਖ਼ਿਲਾਫ਼ ਕੇਸ ਦਰਜ

ਸੋਲਾਪੁਰ-ਮਹਾਰਾਸ਼ਟਰ ਦੇ ਸੋਲਾਪੁਰ ਜ਼ਿਲ੍ਹੇ ‘ਚ ਸਟੈਂਡਅੱਪ ਕਾਮੇਡੀਅਨ ਪ੍ਰਨੀਤ ਮੋਰੇ Pranit More ’ਤੇ ਕਥਿਤ ਤੌਰ ‘ਤੇ ਹਮਲਾ ਕਰਨ ਦੇ ਦੋਸ਼ ‘ਚ ਪੁਲੀਸ ਨੇ 10 ਤੋਂ 12 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਸੂਬੇ ਦੇ ਸਾਬਕਾ ਮੁੱਖ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਦੇ ਪੋਤੇ ਪਹਾੜੀਆ ਨੇ ਹਾਲ ਹੀ ਵਿੱਚ ਰਿਲੀਜ਼ ਹੋਈ ਐਕਸ਼ਨ ਡਰਾਮਾ ਫਿਲਮ “ਸਕਾਈ ਫੋਰਸ” ਵਿੱਚ ਅਦਾਕਾਰੀ ਕੀਤੀ ਸੀ।

ਇਸ ਸਬੰਧ ’ਚ ਪੁਲੀਸ ਕੋਲ ਦਰਜ ਸ਼ਿਕਾਇਤ ਅਨੁਸਾਰ ਐਤਵਾਰ ਨੂੰ ਇੱਥੇ ਮੋਰੇ ਦੇ ਸ਼ੋਅ ਤੋਂ ਬਾਅਦ ਪਹਾੜੀਆ ਨੂੰ ਨਿਸ਼ਾਨਾ ਬਣਾ ਕੇ ਸੁਣਾਏ ਚੁਟਕਲੇ ਕਾਰਨ ਨਾਰਾਜ਼ 10 ਤੋਂ 12 ਵਿਅਕਤੀਆਂ ਨੇ ਕਾਮੇਡੀਅਨ ਦੀ ਕੁੱਟਮਾਰ ਕੀਤੀ।

Related posts

ਮੁਕਤਸਰ ਦੀ ਘੋੜਾ ਮੰਡੀ ਵਿੱਚ ਪੁੱਜਿਆ 21 ਕਰੋੜੀ ਡੇਵਿਡ

Current Updates

ਅਹਿਮਦਾਬਾਦ ਹਵਾਈ ਅੱਡੇ ’ਤੇ ਪੁੱਜੇ 33 ਗੁਜਰਾਤੀ

Current Updates

ਛੇਤੀ ਹੀ ਕੰਮ ’ਤੇ ਆਵਾਂਗੀ: ਰਸ਼ਮਿਕਾ ਮੰਦਾਨਾ

Current Updates

Leave a Comment