December 27, 2025
ਖਾਸ ਖ਼ਬਰਪੰਜਾਬਰਾਸ਼ਟਰੀ

ਸਕੂਲ ’ਚ ਬੱਚਿਆਂ ਦੇ ਮਾਪਿਆਂ ਦੀਆਂ ਖੇਡਾਂ

ਸਕੂਲ ’ਚ ਬੱਚਿਆਂ ਦੇ ਮਾਪਿਆਂ ਦੀਆਂ ਖੇਡਾਂ

ਸਾਦਿਕ: ਸਰਕਾਰੀ ਪ੍ਰਾਇਮਰੀ ਸਕੂਲ ਸੈਦੇਕੇ ਅਤੇ ਦੀਪ ਸਿੰਘ ਵਾਲਾ ਵਿੱਚ ‘ਮਾਪੇ-ਅਧਿਆਪਕ ਮਿਲਣੀ’ ਅਤੇ ‘ਮਾਵਾਂ ਦੀ ਟ੍ਰੇਨਿੰਗ ਵਰਕਸ਼ਾਪ’ ਲਾਈ ਗਈ। ਸੈਦੇਕੇ ਸਕੂਲ ਦੇ ਮੁਖੀ ਡਾ. ਅਵਤਾਰ ਦੀਪ ਅਤੇ ਦੀਪ ਸਿੰਘ ਵਾਲਾ ਸਕੂਲ ਦੇ ਇੰਚਾਰਜ ਆਸ਼ਾ ਰਾਣੀ ਨੇ ਮਾਤਾ-ਪਿਤਾ ਨੂੰ ਦੱਸਿਆ ਕਿ ਬੱਚਿਆਂ ਦਾ ਦਿਮਾਗ਼ ਕੋਰੇ ਕਾਗਜ਼ ਵਾਂਗ ਹੁੰਦਾ ਹੈ ਤੇ ਉਸ ਉੱਪਰ ਕੀ ਲਿਖਣਾ ਹੈ ਇਹ ਜ਼ਿੰਮੇਵਾਰੀ ਮਾਪਿਆਂ ਤੇ ਅਧਿਆਪਕਾਂ ਦੀ ਬਣਦੀ ਹੈ। ਇਸ ਮੌਕੇ ਮਾਪਿਆਂ ਦੀਆਂ ਖੇਡਾਂ ਮਿਊਜ਼ੀਕਲ ਚੇਅਰ, ਬੈਲੈਂਸ ਬਣਾਉਣਾ, ਟੰਗ ਟਵਿਸਟਰ, ਬੈਂਗਲਜ, ਕਰਵ ਲਾਇਨ ਤੇ ਚੱਲਣਾ ਆਦਿ ਕਰਵਾਈਆ ਗਈਆਂ। ਖੇਡਾਂ ਵਿੱਚ ਪੁਜ਼ੀਸ਼ਨ ਪ੍ਰਾਪਤ ਕਰਨ ਵਾਲਿਆਂ ਮਾਪਿਆਂ ਅਤੇ ਜਨਵਰੀ ਦੀ ਪ੍ਰੀਖਿਆ ਵਿੱਚ ਚੰਗੇ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਿਆ ਰਾਣੀ, ਮਨਪ੍ਰੀਤ ਕੌਰ, ਕ੍ਰਿਸ਼ਨਾ ਰਾਣੀ, ਰੇਸ਼ਮ ਸਿੰਘ, ਮਨਜੀਤ ਸਿੰਘ, ਰਾਜਪਾਲ ਸਿੰਘ, ਮੁਕੇਸ਼ ਕੁਮਾਰ, ਰੁਪਿੰਦਰ ਕੌਰ, ਗੁਰਬਿੰਦਰ ਕੌਰ ਆਦਿ ਹਾਜ਼ਰ ਸਨ।

Related posts

ਭਾਜਪਾ ਨੇ 12 ਵਿਚੋਂ ਸੱਤ ਤੇ ‘ਆਪ’ ਨੇ ਤਿੰਨ ਸੀਟਾਂ ਜਿੱਤੀਆਂ, ਕਾਂਗਰਸ ਦਾ ਵੀ ਖਾਤਾ ਖੁੱਲ੍ਹਿਆ

Current Updates

HOG ਤਕਨਾਲੋਜੀ ਨਾਲ ਰੇਲਵੇ ਨੇ 170 ਕਰੋੜ ਰੁਪਏ ਬਚਾਏ

Current Updates

ਭਾਰੀ ਮੀਂਹ: ਪੌਂਗ ਡੈਮ ’ਚ ਚੌਥੇ ਦਿਨ ਵੀ ਖ਼ਤਰੇ ਦੇ ਨਿਸ਼ਾਨ ਤੋਂ ਉੱਤੇ ਵਹਿੰਦਾ ਰਿਹਾ ਪਾਣੀ

Current Updates

Leave a Comment