February 12, 2026
ਖੇਡਾਂਰਾਸ਼ਟਰੀ

ਵੀਡੀਓ ਕਾਲ ਦੌਰਾਨ ਉਤਰਵਾਏ ਕੱਪੜੇ, ਔਰਤ ਨੂੰ ਡਿਜੀਟਲ ਗ੍ਰਿਫਤਾਰੀ ਕਰ ਕੇ ਠੱਗੇ 1 ਲੱਖ 70 ਹਜ਼ਾਰ ਰੁਪਏ

ਵੀਡੀਓ ਕਾਲ ਦੌਰਾਨ ਉਤਰਵਾਏ ਕੱਪੜੇ, ਔਰਤ ਨੂੰ ਡਿਜੀਟਲ ਗ੍ਰਿਫਤਾਰੀ ਕਰ ਕੇ ਠੱਗੇ 1 ਲੱਖ 70 ਹਜ਼ਾਰ ਰੁਪਏ

ਮੁੰਬਈ : ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ‘ਚ ਡਿਜੀਟਲ ਗ੍ਰਿਫਤਾਰੀ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਠੱਗਾਂ ਨੇ ਇਕ ਔਰਤ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਉਨ੍ਹਾਂ ਨੇ ਔਰਤ ਤੋਂ 1.7 ਲੱਖ ਰੁਪਏ ਦੀ ਠੱਗੀ ਮਾਰੀ। ਇੰਨਾ ਹੀ ਨਹੀਂ ਵੀਡੀਓ ਕਾਲ ਦੌਰਾਨ ਸਾਈਬਰ ਠੱਗਾਂ ਨੇ ਉਸ ਨੂੰ ਕੱਪੜੇ ਉਤਾਰਨ ਲਈ ਵੀ ਮਜਬੂਰ ਕੀਤਾ। ਮਾਮਲਾ ਮੁੰਬਈ ਦੇ ਬੋਰੀਵਲੀ ਪੂਰਬੀ ਇਲਾਕੇ ਦਾ ਹੈ। ਪੀੜਤ ਔਰਤ ਇੱਕ ਫਾਰਮਾ ਕੰਪਨੀ ਵਿੱਚ ਕੰਮ ਕਰਦੀ ਹੈ। ਜਾਣਕਾਰੀ ਅਨੁਸਾਰ ਠੱਗਾਂ ਨੇ ਸਭ ਤੋਂ ਪਹਿਲਾਂ 19 ਨਵੰਬਰ ਨੂੰ ਉਸ ਨਾਲ ਸੰਪਰਕ ਕੀਤਾ ਤੇ ਉਸ ‘ਤੇ ਇਕ ਕਾਰੋਬਾਰੀ ਨਾਲ ਮਨੀ ਲਾਂਡਰਿੰਗ ਮਾਮਲੇ ‘ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ। ਠੱਗਾਂ ਨੇ ਉਸ ਨੂੰ ਗ੍ਰਿਫਤਾਰ ਕਰਨ ਦੀ ਧਮਕੀ ਵੀ ਦਿੱਤੀ।

ਖਾਤਾ ਵੈਰੀਫਿਕੇਸ਼ਨ ਦੇ ਨਾਂ ‘ਤੇ ਟ੍ਰਾਂਸਫਰ ਕਰਵਾਏ ਪੈਸੇ –ਵੀਡੀਓ ਕਾਲ ਦੌਰਾਨ ਠੱਗਾਂ ਨੇ ਔਰਤ ਨੂੰ ਪੁੱਛਗਿੱਛ ਲਈ ਹੋਟਲ ਦਾ ਕਮਰਾ ਬੁੱਕ ਕਰਨ ਲਈ ਕਿਹਾ। ਇਸ ਤੋਂ ਬਾਅਦ ਬੈਂਕ ਅਕਾਊਂਟ ਵੈਰੀਫਿਕੇਸ਼ਨ ਦੇ ਨਾਂ ‘ਤੇ ਕਾਲ ਦੌਰਾਨ ਠੱਗਾਂ ਨੇ ਉਸ ਨੂੰ 1.7 ਲੱਖ ਰੁਪਏ ਭੇਜਣ ਲਈ ਕਿਹਾ। ਔਰਤ ਡਰ ਗਈ ਅਤੇ ਠੱਗ ਜੋ ਵੀ ਕਹਿ ਰਹੇ ਸਨ ਉਹੀ ਕਰਦੀ ਰਹੀ। ਫਿਰ ਠੱਗਾਂ ਨੇ ਉਸ ਨੂੰ ਕਿਹਾ ਕਿ ਉਸ ਦੇ ਸਰੀਰ ਦੀ ਜਾਂਚ ਹੋਣੀ ਹੈ, ਇਸ ਲਈ ਉਹ ਆਪਣੇ ਕੱਪੜੇ ਉਤਾਰੇ।

ਪੁਲਿਸ ਨੇ ਸ਼ੁਰੂ ਕਰ ਦਿੱਤੀ ਹੈ ਜਾਂਚ –ਜਦੋਂ ਔਰਤ ਨੂੰ ਧੋਖਾਧੜੀ ਦਾ ਅਹਿਸਾਸ ਹੋਇਆ ਤਾਂ ਉਸ ਨੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਜਾਣਕਾਰੀ ਮੁਤਾਬਕ ਪੀੜਤ ਔਰਤ ਨੇ 28 ਨਵੰਬਰ ਨੂੰ ਮਾਮਲੇ ‘ਚ ਐੱਫਆਈਆਰ ਦਰਜ ਕਰਵਾਈ। ਪੁਲਿਸ ਨੇ ਭਾਰਤੀ ਨਿਆਂਇਕ ਸੰਹਿਤਾ (ਬੀਐਨਐਸ) ਅਤੇ ਆਈਟੀ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

77 ਸਾਲਾ ਬਜ਼ੁਰਗ ਔਰਤ ਨਾਲ ਠੱਗੀ –ਇਸ ਤੋਂ ਪਹਿਲਾਂ ਹਾਲ ਹੀ ‘ਚ ਮੁੰਬਈ ‘ਚ ਡਿਜੀਟਲ ਅਰੈੱਸ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਸੀ ਜਦੋਂ 77 ਸਾਲਾ ਔਰਤ ਨੂੰ ਲਗਪਗ ਇਕ ਮਹੀਨਾ ਪਹਿਲਾਂ ਅਣਜਾਣੇ ਨੰਬਰ ਤੋਂ ਵ੍ਹਟਸਐਪ ‘ਤੇ ਇੱਕ ਕਾਲ ਆਈ, ਜਿਸ ਵਿਚ ਸਾਈਬਰ ਠੱਗਾਂ ਨੇ ਆਪਣੀ ਪਛਾਣ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵਜੋਂ ਕੀਤੀ ਤੇ ਮੁੰਬਈ ਪੁਲਿਸ ਦਾ ਅਧਿਕਾਰੀ ਦੱਸਿਆ। ਔਰਤ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਉਸ ਤੋਂ ਕਰੋੜਾਂ ਰੁਪਏ ਹੜੱਪ ਲਏ ਗਏ।

Related posts

ਆਲਮੀ ਕਬਾਇਲੀ ਦਿਵਸ ਮੌਕੇ ਝਾਰਖੰਡ ਦੇ ਮੁੱਖ ਮੰਤਰੀ ਨੇ ਪਿਤਾ ਸ਼ਿਬੂ ਸੋਰੇਨ ਦੇ ਯੋਗਦਾਨ ਨੂੰ ਯਾਦ ਕੀਤਾ

Current Updates

ਸੈਕਟਰ-22 ’ਚ ਲਾਈ ਆਰਜ਼ੀ ਸਟੇਜ ਖ਼ਿਲਾਫ਼ ਕਾਰਵਾਈ

Current Updates

ਪੀੜਤ ਦੀ ਮਾਂ ਵੱਲੋਂ 9 ਫਰਵਰੀ ਨੂੰ ਸੜਕਾਂ ’ਤੇ ਉਤਰਨ ਲਈ ਲੋਕਾਂ ਨੂੰ ਅਪੀਲ

Current Updates

Leave a Comment