December 27, 2025
ਅੰਤਰਰਾਸ਼ਟਰੀਖਾਸ ਖ਼ਬਰ

ਕੈਲੀਫੋਰਨੀਆ ਦੇ ਫੁਲਰਟਨ ਵਿੱਚ ਜਹਾਜ਼ ਹਾਦਸਾਗ੍ਰਸਤ ਹੋ ਗਿਆ : ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 2 ਦੀ ਮੌਤ ਅਤੇ 18 ਜ਼ਖਮੀ

ਕੈਲੀਫੋਰਨੀਆ ਦੇ ਫੁਲਰਟਨ ਵਿੱਚ ਜਹਾਜ਼ ਹਾਦਸਾਗ੍ਰਸਤ ਹੋ ਗਿਆ : ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 2 ਦੀ ਮੌਤ ਅਤੇ 18 ਜ਼ਖਮੀ

ਅਮਰੀਕਾ- ਦੱਖਣੀ ਕੈਲੀਫੋਰਨੀਆ ਵਿੱਚ ਇੱਕ ਵਿਸ਼ਾਲ ਫਰਨੀਚਰ ਨਿਰਮਾਣ ਵਾਲੀ ਇਮਾਰਤ ਦੀ ਛੱਤ ’ਤੇ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 2 ਵਿਅਕਤੀਆਂ ਦੀ ਮੌਤ ਹੋ ਗਈ ਅਤੇ 18 ਜ਼ਖਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਇਮਾਰਤ ਵਿਚ ਘੱਟੋ-ਘੱਟ 200 ਲੋਕ ਕੰਮ ਕਰ ਰਹੇ ਸਨ। ਫੁਲਰਟਨ ਪੁਲੀਸ ਦੇ ਬੁਲਾਰੇ ਕ੍ਰਿਸਟੀ ਵੇਲਜ਼ ਨੇ ਕਿਹਾ ਕਿ ਮਰਨ ਵਾਲੇ ਲੋਕਾਂ ਦੀ ਪਛਾਣ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਹੈ। ਫਲਾਈਟ-ਟਰੈਕਿੰਗ ਵੈੱਬਸਾਈਟ FlightAware ਦੇ ਅਨੁਸਾਰ ਡਿਜ਼ਨੀਲੈਂਡ ਤੋਂ ਸਿਰਫ਼ ਛੇ ਮੀਲ (10 ਕਿਲੋਮੀਟਰ) ਦੀ ਦੂਰੀ ‘ਤੇ ਸਥਿਤ ਔਰੇਂਜ ਕਾਉਂਟੀ ਦੇ ਫੁਲਰਟਨ ਮਿਉਂਸਪਲ ਏਅਰਪੋਰਟ ਤੋਂ ਉਡਾਣ ਭਰਨ ਤੋਂ ਦੋ ਮਿੰਟ ਤੋਂ ਵੀ ਘੱਟ ਸਮੇਂ ਬਾਅਦ ਜਹਾਜ਼ ਕਰੈਸ਼ ਹੋ ਗਿਆ।

ਜਹਾਜ਼ ਬਿਲਡਿੰਗ ਵਿਚ ਜਾ ਟਰਕਾਉਣ ਕਾਰਨ ਇੱਕ ਭਿਆਨਕ ਧਮਾਕਾ ਹੋਇਆ ਅਤੇ ਅੱਗ ਦੀਆਂ ਲਪਟਾਂ ਤੋਂ ਬਾਅਦ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਇਸ ਦੌਰਾਨ ਫਾਇਰਫਾਈਟਰਜ਼ ਅਤੇ ਪੁਲੀਸ ਨੇ ਮੌਕੇ ’ਤੇ ਪਹੁੰਚੇ ਅਤੇ ਅੱਗ ’ਤੇ ਕਾਬੂ ਪਾਇਆ ਅਤੇ ਆਲੇ-ਦੁਆਲੇ ਨੂੰ ਖਾਲੀ ਕਰਵਾਇਆ।

ਵਿਲਾਲੋਬੋਸ ਨੇ ਕਿਹਾ ਕਿ ਉਡਾਣ ਭਰਨ ਤੋਂ ਬਾਅਦ ਪਾਇਲਟ ਨੇ ਏਅਰ ਟ੍ਰੈਫਿਕ ਕੰਟਰੋਲ ਨੂੰ ਦੱਸਿਆ ਕਿ ਉਹ ਐਮਰਜੈਂਸੀ ਲੈਂਡਿੰਗ ਕਰਨ ਲਈ ਜਾ ਰਿਹਾ ਹੈ, ਪਰ ਇਹ ਅਸਪਸ਼ਟ ਹੈ ਕਿ ਜਹਾਜ਼ ਨਾਲ ਕੀ ਸਮੱਸਿਆ ਸੀ। ਪੁਲੀਸ ਨੇ ਦੱਸਿਆ ਕਿ ਦਸ ਵਿਅਕਤੀਆਂ ਨੂੰ ਹਸਪਤਾਲ ਲਿਜਾਇਆ ਗਿਆ।ਵੇਲਜ਼ ਦੇ ਅਨੁਸਾਰ ਦੋ ਮੌਤਾਂ ਦੀ ਪੁਸ਼ਟੀ ਕੀਤੀ ਗਈ ਹੈ।

Related posts

ਭਾਰਤੀ ਨਿਗਰਾਨੀ ਸੰਸਥਾ DGCA ਨੇ ਏਅਰ ਇੰਡੀਆ ਤੋਂ ਮੰਗਿਆ ਸਿਖਲਾਈ ਡੇਟਾ

Current Updates

ਨੌਜਵਾਨਾਂ ਦਾ ਵਿਆਪਕ ਵਿਕਾਸ ਯਕੀਨੀ ਬਣਾਉਣ ਲਈ ਠੋਸ ਯਤਨ ਕੀਤੇ ਜਾ ਰਹੇ ਹਨ: ਮੁੱਖ ਮੰਤਰੀ

Current Updates

ਪਹਿਲਗਾਮ ਹਮਲਾ ਭਾਰਤ ਵਿੱਚ ਦੰਗੇ ਭੜਕਾਉਣ ਦੀ ਕੋਸ਼ਿਸ਼ ਸੀ:ਮੋਦੀ

Current Updates

Leave a Comment