ਗ੍ਰੇਟਰ ਨੋਇਡਾ : ਗ੍ਰੇਟਰ ਨੋਇਡਾ ‘ਚ ਬਿਸਰਖ ਕੋਤਵਾਲੀ ਇਲਾਕੇ ਦੇ ਗ੍ਰੇਟਰ ਨੋਇਡਾ ਵੈਸਟ ਸਥਿਤ ਪੈਸੀਫਿਕ ਵਰਲਡ ਸਕੂਲ ਨੂੰ ਈ-ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਈ-ਮੇਲ ਆਉਂਦੇ ਹੀ ਸਕੂਲ ਦੇ ਕਰਮਚਾਰੀਆਂ ‘ਚ ਤਰਥੱਲੀ ਮਚ ਗਈ।
10 ਮਿੰਟ ਬਾਅਦ ਦੂਜੀ ਮੇਲ ਆਈ-ਇਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ। ਹਾਲਾਂਕਿ 10 ਮਿੰਟ ਬਾਅਦ ਹੀ ਸਕੂਲ ਮੈਨੇਜਮੈਂਟ ਦੀ ਈ-ਮੇਲ ‘ਤੇ ਦੂਜੀ ਈ-ਮੇਲ ਆਈ ਜਿਸ ਵਿਚ ਸੂਚਨਾ ਝੂਠੀ ਦੱਸੀ ਗਈ।
ਸਕੂਲ ਨੂੰ ਕਰਵਾਇਆ ਖਾਲੀ-ਸੂਚਨਾ ਮਿਲਣ ਤੋਂ ਬਾਅਦ ਪੁਲਿਸ, ਫਾਇਰ ਬ੍ਰਿਗੇਡ ਤੇ ਬੰਬ ਨਿਰੋਧਕ ਦਸਤਾ ਸਕੂਲ ਪਹੁੰਚ ਗਏ। ਸਕੂਲ ਕੰਪਲੈਕਸ ਨੂੰ ਖਾਲੀ ਕਰਵਾਇਆ ਗਿਆ ਤੇ ਜਾਂਚ ਕੀਤੀ ਗਈ।
10:45 ‘ਤੇ ਆਈ ਸੀ ਪਹਿਲੀ ਈ-ਮੇਲ-ਕੋਤਵਾਲੀ ਇੰਚਾਰਜ ਮਨੋਜ ਸਿੰਘ ਨੇ ਦੱਸਿਆ ਕਿ ਸਵੇਰੇ 10:45 ‘ਤੇ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀ ਈ-ਮੇਲ ਮਿਲੀ ਸੀ। ਸੂਚਨਾ ਮਿਲਣ ‘ਤੇ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚ ਗਈ ਸੀ ਹਾਲਾਂਕਿ 10 ਮਿੰਟ ਬਾਅਦ ਹੀ ਸਕੂਲ ਮੈਨੇਜਮੈਂਟ ਦੀ ਈਮੇਲ ‘ਤੇ ਇਕ ਹੋਰ ਈ-ਮੇਲ ਆਈ, ਜਿਸ ‘ਚ ਇਸ ਸੂਚਨਾ ਨੂੰ ਫਰਜ਼ੀ ਦੱਸਿਆ ਗਿਆ।
ਪੁਲਿਸ ਜਾਂਚ ‘ਚ ਸਾਹਮਣੇ ਆਈ ਵੱਡੀ ਗੱਲ –ਇਸ ਦੇ ਨਾਲ ਹੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਅਣਪਛਾਤੇ ਲੋਕਾਂ ਨੇ ਸਕੂਲ ਨੂੰ ਇਹ ਮੇਲ ਭੇਜੀ ਸੀ। ਈ-ਮੇਲ ਕਿਸ ਨੇ ਕੀਤੀ ਹੈ, ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸੂਚਨਾ ਮਿਲਣ ਤੋਂ ਬਾਅਦ ਮਾਪੇ ਵੀ ਸਕੂਲ ਪਹੁੰਚ ਗਏ। ਬਹੁਤੇ ਮਾਪੇ ਆਪਣੇ ਬੱਚਿਆਂ ਨੂੰ ਘਰ ਲੈ ਆਏ।