ਸ੍ਰੀ ਗੁਰੂ ਹਰਿ ਰਾਇ ਸਾਹਿਬ ਦੀ ਸ਼ਾਦੀ ਅਨੂਪ ਸ਼ਹਿਰ (ਯੂ.ਪੀ.) ਦੇ ਵਸਨੀਕ ਸ੍ਰੀ ਦਇਆ ਰਾਮ ਦੀ ਸਪੁੱਤਰੀ ਬੀਬੀ ਕਿ੍ਰਸ਼ਨ ਕੌਰ ਜੀ ਨਾਲ ਹੋਈ। ਆਪ ਜੀ ਦੇ ਘਰ ਦੋ ਸਪੁੱਤਰ ਸ੍ਰ੍ਰੀ ਰਾਮ ਰਾਏ ਤੇ ਸ੍ਰੀ ਹਰਿਕਿ੍ਰਸ਼ਨ ਜੀ ਪੈਦਾ ਹੋਏ।
ਵਾਤਾਵਰਨ ਪ੍ਰਤੀ ਵਿਸ਼ੇਸ਼ ਲਗਾਅ ਅਤੇ ਸੁਭਾਅ ਰੱਖਣ ਵਾਲੇ ਸ੍ਰੀ ਗੁਰੁੂ ਹਰਿ ਰਾਇ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਨੂੰ ਵਾਤਾਵਰਨ ਦਿਵਸ ਵਜੋਂ ਬੜੀ ਸ਼ਰਧਾ ਅਤੇ ਪਿਆਰ ਨਾਲ ਮਨਾਇਆ ਜਾਂਦਾ ਹੈ। ਗੁਰੂ ਨਾਨਕ ਪਾਤਸ਼ਾਹ ਦੀ ਸੱਤਵੀਂ ਜੋਤ ਸ੍ਰੀ ਹਰਿ ਰਾਏ ਸਾਹਿਬ ਜੀ ਦਾ ਜਨਮ 16 ਜਨਵਰੀ 1630 ਈਸਵੀ ਨੂੰ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਵੱਡੇ ਫਰਜੰਦ ਬਾਬਾ ਗੁਰਦਿੱਤਾ ਜੀ ਅਤੇ ਮਾਤਾ ਨਿਹਾਲ ਕੌਰ ਦੀ ਕੁੱਖੋਂ ਕੀਰਤਪੁਰ ਸਾਹਿਬ (ਹੁਸ਼ਿਆਰਪੁਰ) ਵਿੱਚ ਹੋਇਆ। ਗੁਰੂ ਸਾਹਿਬ ਦੇ ਬਚਪਨ ਦਾ ਸਮਾਂ ਕੀਰਤਪੁਰ ਸਾਹਿਬ ਵਿਖੇ ਹੀ ਬੀਤਿਆ। ਜਦੋਂ ਆਪ 8 ਕੁ ਸਾਲ ਦੇ ਹੋਏ, ਆਪ ਜੀ ਦੇ ਪਿਤਾ ਬਾਬਾ ਗੁਰਦਿੱਤਾ ਜੀ ਗੁਰਪੁਰੀ ਪਿਆਨਾ ਕਰ ਗਏ। ਉਮਰ ਦੇ ਅਗਲੇਰੇ 10 ਸਾਲ ਆਪ ਜੀ ਨੇ ਆਪਣੇ ਦਾਦਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਦੀ ਨਜ਼ਰਸਾਨੀ ਹੇਠ ਬਤੀਤ ਕੀਤੇ। ਗੁਰੂ ਹਰਿ ਰਾਇ ਸਾਹਿਬ ਨੇ ਆਪਣੀ ਪ੍ਰਾਇਮਰੀ ਤਾਲੀਮ ਭਾਈ ਦਰਗਾਹ ਮੱਲ ਤੋਂ ਹਾਸਲ ਕੀਤੀ ਅਤੇ ਸ਼ਸਤਰ ਕਲਾ ਭਾਈ ਬਿਧੀ ਚੰਦ ਛੀਨਾ ਤੋਂ ਗ੍ਰਹਿਣ ਕੀਤੀ।
ਆਪ ਜੀ ਦੀ ਵਿਸ਼ੇਸ਼ ਲਗਨ ਅਤੇ ਮਿਹਨਤ ਅਤੇ ਉਸਤਾਦਾਂ ਦੀ ਸੰਜੀਦਗੀ ਕਰਨ ’ਤੇ ਆਪ 13-14 ਸਾਲ ਦੀ ਉਮਰ ਤੱਕ ਸ਼ਸ਼ਤਰ ਅਤੇ ਸ਼ਾਸਤਰ ਸਿੱਖਿਆ ਵਿਚ ਬਰਾਬਰਤਾ ਨਾਲ ਮੁਹਾਰਤ ਪ੍ਰਾਪਤ ਕਰ ਗਏ। ਆਪ ਜੀ ਦੇ ਉਸਤਾਦਾਂ ਵਿਚ ਪੁਰੋਹਿਤ ਜਾਤੀ ਮੱਲ ਦਾ ਨਾਮ ਵੀ ਜ਼ਿਕਰਯੋਗ ਹੈ। ਸੱਤਵੇਂ ਪਾਤਸ਼ਾਹ ਇਕ ਵਾਰੀ ਕਰਤਾਰਪੁਰ ਦੇ ਬਾਗ਼ ਵਿਚ ਸੈਰ ਕਰ ਰਹੇ ਸਨ, ਉਸ ਸਮੇਂ ਹਵਾ ਬੜੀ ਤੇਜ਼ੀ ਨਾਲ ਵੱਗ ਰਹੀ ਸੀ। ਹਵਾ ਦੇ ਕਾਰਨ ਆਪ ਜੀ ਦਾ ਜਾਮਾ ਕੁਝ ਬੂਟਿਆਂ ਨਾਲ ਉਲਝ ਗਿਆ। ਇਸ ਉਲਝਣ ਸਦਕਾ ਕੁਝ ਫੁੱਲ ਟਹਿਣੀ ਨਾਲੋਂ ਟੁੱਟ ਕੇ ਹੇਠਾਂ ਡਿੱਗ ਪਏ। ਟੁੱਟੇ ਫੁੱਲਾਂ ਨੂੰ ਦੇਖ ਕੇ ਗੁਰੂ ਸਾਹਿਬ ਦੇ ਕੋਮਲ ਹਿਰਦੇ ਨੂੰ ਬਹੁਤ ਠੇਸ ਪਹੁੰਚੀ। ਇੰਨੇ ਚਿਰ ਵਿਚ ਸ੍ਰੀ ਹਰਗੋਬਿੰਦ ਜੀ ਕੋਲ ਆਏ ਅਤੇ ਉਦਾਸੀ ਦਾ ਕਾਰਨ ਪੁੱਛਿਆ। ਆਪ ਜੀ ਨੇ ਕਿਹਾ ਕਿ ਸੱਚੇ ਪਾਤਸ਼ਾਹ ਮੇਰੇ ਖੁੱਲ੍ਹੇ ਜਾਮੇ ਨਾਲ ਅੜ੍ਹ ਕੇ ਇਹ ਵਿਚਾਰੇ ਨਿਰਦੋਸ਼ ਫੁੱਲ ਹੇਠਾਂ ਡਿੱਗ ਪਏ ਹਨ। ਇਸ ਮੌਕੇ ’ਤੇ ਛੇਵੇਂ ਪਾਤਸ਼ਾਹ ਨੇ ਕਿਹਾ ਕਿ ਜੇ ਜਾਮਾ ਵੱਡਾ ਪਹਿਨੀਏ ਤਾਂ ਸੰਭਲ ਕੇ ਤੁਰਨਾ ਚਾਹੀਦਾ ਹੈ। ਸ੍ਰੀ ਗੁਰੂ ਹਰਿ ਰਾਇ ਜੀ ਨੇ ਆਪਣੇ ਦਾਦਾ ਗੁਰੂ ਜੀ ਦੇ ਉਪਦੇਸ਼ ਨੂੰ ਘੁੱਟ ਕੇ ਪੱਲ੍ਹੇ ਨਾਲ ਬੰਨ੍ਹ ਲਿਆ। ਸਾਰੀ ਹਯਾਤੀ ਇਸ ਉਪਦੇਸ਼ ਦੀ ਕਮਾਈ ਕੀਤੀ ਤੇ ਤਾਣ ਹੁੰਦਿਆਂ ਵੀ ਨਿਤਾਣੇ ਬਣੇ ਰਹੇ। ਗੁਰੂ ਸਾਹਿਬ ਸ਼ੇਖ ਫਰੀਦ ਜੀ ਦੇ ਇਹ ਬਚਨ ਬੜੇ ਪ੍ਰੇਮ ਨਾਲ ਉਚਾਰਿਆ ਕਰਦੇ ਸਨ :-
ਸਭਨਾ ਮਨ ਮਾਣਿਕ
ਠਾਹੁਣ ਮੂਲ ਮਚਾਂਗਣਾ॥
ਸ੍ਰੀ ਗੁਰੂ ਹਰਿ ਰਾਇ ਸਾਹਿਬ ਦੀ ਸ਼ਾਦੀ ਅਨੂਪ ਸ਼ਹਿਰ (ਯੂ.ਪੀ.) ਦੇ ਵਸਨੀਕ ਸ੍ਰੀ ਦਇਆ ਰਾਮ ਦੀ ਸਪੁੱਤਰੀ ਬੀਬੀ ਕਿ੍ਰਸ਼ਨ ਕੌਰ ਜੀ ਨਾਲ ਹੋਈ। ਆਪ ਜੀ ਦੇ ਘਰ ਦੋ ਸਪੁੱਤਰ ਸ੍ਰ੍ਰੀ ਰਾਮ ਰਾਏ ਤੇ ਸ੍ਰੀ ਹਰਿਕਿ੍ਰਸ਼ਨ ਜੀ ਪੈਦਾ ਹੋਏ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਜੀ 3 ਮਾਰਚ 1644 ਈ. ਨੂੰ ਐਤਵਾਰ ਵਾਲੇ ਦਿਨ ਜੋਤੀ ਜੋਤ ਸਮਾ ਗਏ ਸਨ। ਉਸ ਤੋਂ ਪੰਜ ਦਿਨ ਬਾਅਦ 8 ਮਾਰਚ ਵਾਲੇ ਦਿਨ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਭਾਈ ਭਾਨਾ (ਸਪੁੱਤਰ ਬਾਬਾ ਬੁੱਢਾ ਸਾਹਿਬ) ਜੀ ਨੇ ਗੁਰੂ ਹਰਿ ਰਾਇ ਜੀ ਨੂੰ ਗੁਰਿਆਈ ਦਾ ਤਿਲਕ ਲਗਾਇਆ। ਸ੍ਰੀ ਹਰਿ ਰਾਇ ਨੇ ਦਾਦਾ ਗੁਰੂ ਵਾਂਗ ਸਿੱਖਾਂ ਵਿਚੋਂ ਬੀਰ ਰਸ ਨੂੰ ਮੱਧਮ ਨਹੀਂ ਪੈਣ ਦਿੱਤਾ। ਆਪ ਜੀ ਵੱਲੋਂ ਹਦਾਇਤ ਸੀ ਕਿ ਕੋਈ ਲੋੜਵੰਦ ਲੰਗਰ ਵਿਚ ਆ ਜਾਵੇ, ਉਸ ਨੂੰ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਛਕਾਇਆ ਜਾਵੇ। ਆਪ ਨੇ ਰੋਗੀਆਂ ਨੂੰ ਨਿਰੋਗ ਕਰਨ ਲਈ ਉਨ੍ਹਾਂ ਨੇ ਦਵਾਖਾਨਾ ਵੀ ਖੋਲ੍ਹਿਆ ਹੋਇਆ ਸੀ। ਜਦੋਂ ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ ਦਿੱਲੀ ਬੁਲਾਇਆ ਤਾਂ ਆਪ ਨੇ ਆਪਣੇ ਜੇਠੇ ਪੁੱਤਰ ਰਾਮ ਰਾਇ ਨੂੰ ਭੇਜ ਦਿੱਤਾ ਜਿਸ ਨੇ ਬਾਦਸ਼ਾਹ ਨੂੰ ਖੁਸ਼ ਕਰਨ ਹਿੱਤ ਰੱਬੀ ਬਾਣੀ ਵਿਚ ਹੇਰ-ਫੇਰ ਕਰਦਿਆਂ ਮਿੱਟੀ ਮੁਸਲਮਾਨ ਦੀ ਵਾਲੀ ਪੰਕਤੀ ਨੂੰ ਮਿੱਟੀ ਬੇਈਮਾਨ ਦੀ ਕਹਿ ਕੇ ਬਾਦਸ਼ਾਹ ਨੂੰ ਤਾਂ ਖੁਸ਼ ਕਰ ਲਿਆ ਪਰ ਗੁਰੂ ਨਾਨਕ ਦੇ ਘਰ ਨਾਲ ਸਦਾ ਵਾਸਤੇ ਨਾਰਾਜ਼ਗੀ ਮੁੱਲ ਲੈ ਲਈ। ਗੁਰੂ ਹਰਿ ਰਾਇ ਸਾਹਿਬ ਨੇ ਗੁਰਗੱਦੀ ਦਾ ਹੱਕਦਾਰ ਆਪਣੇ ਛੋਟੇ ਪੁੱਤਰ ਸ੍ਰੀ (ਗੁਰੂ) ਹਰਿਕਿ੍ਰਸ਼ਨ ਨੂੰ ਬਣਾਇਆ ਸੀ। ਗੁਰੂ ਹਰਿ ਰਾਇ ਸਾਹਿਬ ਦਾ ਅਖ਼ੀਰਲਾ ਸਮ੍ਹਾਂ ਕੀਰਤਪੁਰ ਸਾਹਿਬ ਵਿਚ ਹੀ ਬੀਤਿਆ। 6 ਅਕਤੂਬਰ 1661 ਈਸਵੀ (ਸੰਮਤ 1718) ਦਿਨ ਐਤਵਾਰ ਵਾਲੇ ਦਿਨ ਜੋਤੀ ਜੋਤ ਸਮਾ ਗਏ।
– ਰਮੇਸ਼ ਬੱਗਾ ਚੋਹਲਾ
previous post
next post