October 26, 2026
ਖਾਸ ਖ਼ਬਰਪੰਜਾਬਰਾਸ਼ਟਰੀ

ਨਗਰ ਨਿਗਮ ਪਠਾਨਕੋਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਝੂਠੀ ਨਿਕਲੀ

ਨਗਰ ਨਿਗਮ ਪਠਾਨਕੋਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਝੂਠੀ ਨਿਕਲੀ
ਪਠਾਨਕੋਟ-   ਨਗਰ ਨਿਗਮ ਦਫਤਰ ਪਠਾਨਕੋਟ ਵਿੱਚ ਅੱਜ ਦਿਨ ਵੇਲੇ ਉਸ ਸਮੇਂ ਅਫਰਾ ਤਫਰੀ ਮੱਚ ਗਈ ਜਦ ਨਿਗਮ ਦੀ ਜਨਰਲ ਬਰਾਂਚ ਦੀ ਮੇਲ ਆਈਡੀ ਤੇ ਇੱਕ ਬੰਬ ਦੀ ਧਮਕੀ ਭਰਿਆ ਮੈਸੇਜ਼ ਆਇਆ। ਉਕਤ ਧਮਕੀ ਭਰੀ ਮੇਲ fabiows160gmail.com  ਦੀ ਆਈਡੀ ਤੋਂ ਆਈ ਹੈ ਜਿਸ ਵਿੱਚ ਜ਼ਿੰਮੇਵਾਰੀ ਲੈਣ ਵਾਲੇ ਨੇ ਖੁਦ ਨੂੰ ਖਾਲਿਸਤਾਨ ਨੈਸ਼ਨਲ ਆਰਮੀ ਇੰਜਨੀਅਰ ਗੁਰਨਾਕ ਸਿੰਘ ਰੁਕਾਨ ਸ਼ਾਹਵਾਲਾ ਅਤੇ ਡਾਕਟਰ ਨਿਰਵੈਲ ਸਿੰਘ ਖਾਨਗਾਜਾ ਵਾਲਾ ਦੱਸਿਆ ਹੈ। ਇਕੱਲਾ ਨਗਰ ਨਿਗਮ ਹੀ ਨਹੀਂ ਇਸ ਵਿੱਚ ਆਰਮੀ ਕੈਂਟ ਪਠਾਨਕੋਟ ਅਤੇ ਸਕੂਲ ਦਾ ਨਾਂ ਵੀ ਸ਼ਾਮਲ ਸੀ।
ਧਮਕੀ ਭਰੀ ਈ ਮੇਲ ਵਿੱਚ ਨਗਰ ਨਿਗਮ ਨੂੰ ਬੰਬ ਨਾਲ ਉਡਾਉਣ ਦਾ ਸਮਾਂ ਦੁਪਹਿਰ 3:11 ਵਜੇ ਦਾ ਸੀ। ਹੈਰਾਨੀ ਦੀ ਗੱਲ ਹੈ ਕਿ ਸਵੇਰੇ 10 ਵਜੇ ਦੀ ਆਈ ਇਸ ਧਮਕੀ ਭਰੀ ਮੇਲ ਦਾ ਕਿਸੇ ਨੂੰ ਪਤਾ ਹੀ ਨਾ ਲੱਗਾ। ਕਰੀਬ ਢਾਈ ਵਜੇ ਦੇ ਕਰੀਬ ਮੇਲ ਪੜ੍ਹੇ ਜਾਣ ਤੋਂ ਬਾਅਦ ਕਰਮਚਾਰੀਆਂ ਵੱਲੋਂ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਗਈ ਅਤੇ ਤਿੰਨ ਵਜੇ ਦੇ ਕਰੀਬ ਪੁਲੀਸ ਨਗਰ ਨਿਗਮ ਦਫਤਰ ਵਿੱਚ ਪੁੱਜ ਗਈ।
ਜਾਣਕਾਰੀ ਅਨੁਸਾਰ ਨਗਰ ਨਿਗਮ ਦੇ ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਡਾ. ਪੱਲਵੀ ਅਤੇ ਪੁਲੀਸ ਨੂੰ ਤੁਰੰਤ ਇਸ ਦੀ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ-1 ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਨਿਗਮ ਦਫ਼ਤਰ ਦੀ ਘੇਰਾਬੰਦੀ ਕਰਕੇ ਪੂਰੇ ਕੰਪਲੈਕਸ ਦੀ ਤਲਾਸ਼ੀ ਲਈ, ਹਾਲਾਂਕਿ ਜਾਂਚ ਦੌਰਾਨ ਕੋਈ ਵੀ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ।
 ਦੂਜੇ ਪਾਸੇ ਆਰਮੀ ਸਕੂਲ ਅਤੇ ਆਰਮੀ ਅਧਿਕਾਰੀਆਂ ਨੂੰ ਵੀ ਇਸ ਧਮਕੀ ਭਰੀ ਈਮੇਲ ਬਾਰੇ ਜਾਣੂ ਕਰਵਾ ਕੇ ਅਲਰਟ ਕਰ ਦਿੱਤਾ ਗਿਆ ਹੈ ਅਤੇ ਉਕਤ ਖੇਤਰਾਂ ਵਿੱਚ ਭਾਰੀ ਪੁਲੀਸ ਫੋਰਸ ਵੱਲੋਂ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ। ਥਾਣਾ ਡਿਵੀਜ਼ਨ ਨੰਬਰ-1 ਦੀ ਐੱਸਐੱਚਓ ਅਮਨਦੀਪ ਕੌਰ ਨੇ ਕਿਹਾ ਕਿ ਮੁੱਢਲੀ ਜਾਂਚ ਵਿੱਚ ਇਹ ਕਿਸੇ ਸ਼ਰਾਰਤੀ ਅਨਸਰ ਵੱਲੋਂ ਕੀਤੀ ਕਾਰਵਾਈ ਜਾਪਦੀ ਹੈ। ਉਨ੍ਹਾਂ ਕਿਹਾ ਕਿ ਧਮਕੀ ਭੇਜਣ ਵਾਲੀ ਈ-ਮੇਲ ਦੀ ਤਕਨੀਕੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲੀਸ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

Related posts

ਬੁੱਢੇ ਨਾਲੇ ਦਾ ਜ਼ਹਿਰੀਲਾ ਪਾਣੀ ਸ਼ਹਿਰੀ ਖੇਤਰ ’ਚ ਪੁੱਜਾ, ਲੋਕ ਲੇਖਾ ਕਮੇਟੀ ਵੱਲੋਂ ਕਾਰਵਾਈ ਦੀ ਚੇਤਾਵਨੀ

Current Updates

ਸੁਪਰੀਮ ਕੋਰਟ ਵੱਲੋਂ ਯਾਸੀਨ ਮਲਿਕ ਨੂੰ ਜੰਮੂ ਅਦਾਲਤ ’ਚ ਵਰਚੁਅਲੀ ਪੇਸ਼ ਹੋਣ ਦੇ ਹੁਕਮ

Current Updates

ਪੁਲੀਸ ਅਤੇ ਬੀਐੱਸਐੱਫ ਦੇ ਸਾਂਝੇ ਅਪਰੇਸ਼ਨ ਦੌਰਾਨ 60 ਕਿੱਲੋ ਤੋਂ ਵੱਧ ਹੈਰੋਇਨ ਬਰਾਮਦ

Current Updates

Leave a Comment