October 16, 2026
ਖਾਸ ਖ਼ਬਰਪੰਜਾਬਰਾਸ਼ਟਰੀ

ਗੁਰਬਖਸ਼ ਕਲੋਨੀ ਵਿੱਚ ਭਾਜਪਾ ਦਾ ਸਫਾਈ ਅਭਿਆਨ

ਗੁਰਬਖਸ਼ ਕਲੋਨੀ ਵਿੱਚ ਭਾਜਪਾ ਦਾ ਸਫਾਈ ਅਭਿਆਨ

ਪਟਿਆਲਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਵੱਲੋਂ ਚਲਾਏ ਜਾ ਰਹੇ “ਸਵੱਛਤਾ ਸੇ ਸਵਾਗਤ” ਅਭਿਆਨ ਤਹਿਤ ਅੱਜ ਗੁਰੂ ਨਾਨਕ ਨਗਰ ਸਰਕਲ ਦੇ ਪ੍ਰਧਾਨ ਸੌਰਵ ਸ਼ਰਮਾ ਦੀ ਅਗਵਾਈ ਹੇਠ ਗੁਰਬਖਸ਼ ਕਲੋਨੀ ਸਥਿਤ ਟੈਂਕੀ ਵਾਲੇ ਪਾਰਕ ਵਿੱਚ ਵਿਸ਼ੇਸ਼ ਸਫਾਈ ਅਭਿਆਨ ਚਲਾਇਆ ਗਿਆ।

ਇਸ ਮੌਕੇ ਸੀਨੀਅਰ ਭਾਜਪਾ ਆਗੂ ਸਤਬੀਰ ਖਟੜਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਸਰਕਲ ਪ੍ਰਧਾਨ ਸੌਰਵ ਸ਼ਰਮਾ ਅਤੇ ਸਰਕਲ ਜਨਰਲ ਸਕੱਤਰ ਵਿਨੋਦ ਬਾਲੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੇ ਗਏ ਸਵੱਛ ਭਾਰਤ ਮਿਸ਼ਨ ਨੂੰ ਜਨ-ਅੰਦੋਲਨ ਦਾ ਰੂਪ ਦੇਣ ਦੇ ਉਦੇਸ਼ ਨਾਲ ਭਾਜਪਾ ਵੱਲੋਂ ਪੰਜਾਬ ਭਰ ਵਿੱਚ “ਸਵੱਛਤਾ ਸੇ ਸਵਾਗਤ” ਅਭਿਆਨ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਫ਼-ਸੁਥਰਾ ਵਾਤਾਵਰਣ ਨਾ ਸਿਰਫ਼ ਸਿਹਤਮੰਦ ਸਮਾਜ ਦੀ ਨੀਂਹ ਹੈ, ਸਗੋਂ ਹਰ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਵੀ ਹੈ। ਉਨ੍ਹਾਂ ਲੋਕਾਂ ਨੂੰ ਆਪਣੇ ਆਲੇ-ਦੁਆਲੇ ਦੀ ਸਫਾਈ ਬਣਾਈ ਰੱਖਣ ਅਤੇ ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ ਲਈ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ।

ਇਸ ਮੌਕੇ ਜ਼ਿਲ੍ਹਾ ਭਾਜਪਾ ਦੇ ਸਪੋਕਸਪਰਸਨ ਯੁਵਰਾਜ ਸ਼ਰਮਾ ਜੱਸੋਵਾਲ, ਜ਼ਿਲ੍ਹਾ ਭਾਜਪਾ ਟੀਮ ਮੈਂਬਰ ਅਨੀਤਾ ਕਪੂਰ, ਨੀਤੂ ਸ਼ਰਮਾ, ਸਰਕਲ ਭਾਜਪਾ ਆਗੂ ਨਰਾਇਣ ਦੱਤ,ਕਮਲ ਮੜਕਨ, ਪਵਨ ਕੁਮਾਰ, ਪ੍ਰੇਮ ਕੁਮਾਰ, ਵਿਕਰਮ ਕੁਮਾਰ, ਆਈਟੀ ਸੈਲ ਦੇ ਇੰਚਾਰਜ ਰਾਜੂ ਬੀਲਾ, ਸੰਦੀਪ ਸਿੰਘ, ਰਾਜ ਕੁਮਾਰ ਅਤੇ ਹੋਰ ਭਾਜਪਾ ਆਗੂ ਅਤੇ ਵਰਕਰ ਹਾਜ਼ਰ ਸਨ।

Related posts

ਪੰਜਾਬ ਦੇ ਪੰਜ ਜ਼ਿਲ੍ਹਿਆਂ ਦੇ ਬੱਸ ਟਰਮੀਨਲ ਹੋਣਗੇ ਅਪਗਰੇਡ

Current Updates

ਮਹਾਂਕੁੰਭ: ਬਸੰਤ ਪੰਚਮੀ ’ਤੇ ਬਿਨਾਂ ਵਿਘਨ ਦੇ ਤੀਜਾ ‘ਅੰਮ੍ਰਿਤ ਇਸ਼ਨਾਨ’

Current Updates

ਟਰੱਕ ਖਾਈ ਵਿਚ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ 11 ਹੋਈ

Current Updates

Leave a Comment