November 24, 2026
ਅੰਤਰਰਾਸ਼ਟਰੀਖਾਸ ਖ਼ਬਰਮਨੋਰੰਜਨ

ਬਿਨਾਂ ਹਿਜਾਬ ਪੇਸ਼ਕਾਰੀ ਦੇਣ ‘ਤੇ ਇਰਾਨੀ ਗਾਇਕਾ ਪਰਸਤੂ ਅਹਿਮਦੀ ਅਤੇ ਟੀਮ ਦੇ 4 ਮੈਂਬਰਾਂ ਨੂੰ ਮਾਰੇ ਗਏ 74-74 ਕੋੜੇ

ਬਿਨਾਂ ਹਿਜਾਬ ਪੇਸ਼ਕਾਰੀ ਦੇਣ 'ਤੇ ਇਰਾਨੀ ਗਾਇਕਾ ਪਰਸਤੂ ਅਹਿਮਦੀ ਅਤੇ ਟੀਮ ਦੇ 4 ਮੈਂਬਰਾਂ ਨੂੰ ਮਾਰੇ ਗਏ 74-74 ਕੋੜੇ

ਇਰਾਨ-  ਇਰਾਨ ਵਿੱਚ ਬਿਨਾਂ ਹਿਜਾਬ ਪਹਿਨੇ ਸੰਗੀਤਕ ਪੇਸ਼ਕਾਰੀ ਦੇਣ ਦੇ ਮਾਮਲੇ ਵਿੱਚ ਗਾਇਕਾ ਪਰਸਤੂ ਅਹਿਮਦੀ ਅਤੇ ਉਨ੍ਹਾਂ ਦੀ ਪ੍ਰੋਡਕਸ਼ਨ ਟੀਮ ਦੇ ਚਾਰ ਹੋਰ ਮੈਂਬਰਾਂ ਨੂੰ 74-74 ਕੋੜੇ ਮਾਰੇ ਗਏ ਹਨ। ਇੱਕ ਅਦਾਲਤ ਵੱਲੋਂ ਜੂਨ ਮਹੀਨੇ ਵਿੱਚ ਇਹ ਸਜ਼ਾ ਸੁਣਾਈ ਗਈ ਸੀ, ਜਿਸ ਨੂੰ ਹੁਣ ਅਮਲ ਵਿੱਚ ਲਿਆਂਦਾ ਗਿਆ ਹੈ।

ਇਰਾਨੀ ਮੀਡੀਆ ਮੁਤਾਬਕ, ਗਾਇਕਾ ‘ਤੇ ਬਿਨਾਂ ਹਿਜਾਬ ਪੇਸ਼ਕਾਰੀ ਦੇਣ ਕਰਕੇ ‘ਔਨਲਾਈਨ ਅਸ਼ਲੀਲ ਅਤੇ ਗੈਰ-ਇਖ਼ਲਾਕੀ ਸਮੱਗਰੀ ਬਣਾਉਣ ਤੇ ਪ੍ਰਕਾਸ਼ਿਤ ਕਰਕੇ ਜਨਤਕ ਮਰਿਆਦਾ ਨੂੰ ਠੇਸ ਪਹੁੰਚਾਉਣ ਦੇ ਦੋਸ਼ ਲਗਾਏ ਗਏ ਸਨ।ਸਜ਼ਾ ਦੇ ਨਾਲ-ਨਾਲ ਉਨ੍ਹਾਂ ‘ਤੇ ਅਗਲੇ ਦੋ ਸਾਲਾਂ ਤੱਕ ਕਿਸੇ ਵੀ ਸੰਗੀਤਕ ਗਤੀਵਿਧੀ ਵਿੱਚ ਸ਼ਾਮਲ ਹੋਣ ਅਤੇ ਦੇਸ਼ ਤੋਂ ਬਾਹਰ ਯਾਤਰਾ ਕਰਨ ‘ਤੇ ਵੀ ਮੁਕੰਮਲ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਵਿਵਾਦ ਦੀ ਸ਼ੁਰੂਆਤ ਦਸੰਬਰ 2024 ਵਿੱਚ ਯੂ-ਟਿਊਬ ‘ਤੇ ਸਾਂਝੀ ਕੀਤੀ ਗਈ ਇੱਕ ਵੀਡੀਓ ਤੋਂ ਹੋਈ ਸੀ। ਇਸ ਵੀਡੀਓ ਵਿੱਚ ਪਰਸਤੂ ਅਹਿਮਦੀ ਤਹਿਰਾਨ ਦੇ ਦੱਖਣ ਵਿੱਚ ਪੈਂਦੇ ਸ਼ਹਿਰ ‘ਕੋਮ’ (Qom) ਵਿਖੇ ਪੁਰਸ਼ ਕਲਾਕਾਰਾਂ ਨਾਲ ਸਲੀਵਲੈੱਸ ਡਰੈੱਸ ਪਹਿਨ ਕੇ ਗਾਉਂਦੀ ਨਜ਼ਰ ਆਈ ਸੀ।

ਦੂਜੇ ਪਾਸੇ, ਕੌਮਾਂਤਰੀ ਮਨੁੱਖੀ ਅਧਿਕਾਰ ਸੰਗਠਨਾਂ ਅਤੇ ਪੱਛਮੀ ਮੁਲਕਾਂ ਨੇ ਇਸ ਕਾਰਵਾਈ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਦੱਸਿਆ ਹੈ। ‘ਐਮਨੈਸਟੀ ਇੰਟਰਨੈਸ਼ਨਲ’ ਨੇ ਕੋੜੇ ਮਾਰਨ ਦੀ ਇਸ ਸਜ਼ਾ ਨੂੰ ਅਣਮਨੁੱਖੀ ਅਤੇ ਤਸ਼ੱਦਦ ਭਰਿਆ ਕਰਾਰ ਦਿੰਦਿਆਂ ਕਿਹਾ ਕਿ ਇਰਾਨੀ ਪ੍ਰਸ਼ਾਸਨ ਹਿਜਾਬ ਦੇ ਨਿਯਮਾਂ ਨੂੰ ਚੁਣੌਤੀ ਦੇਣ ਵਾਲੇ ਕਲਾਕਾਰਾਂ, ਪੱਤਰਕਾਰਾਂ ਅਤੇ ਕਾਰਕੁਨਾਂ ਵਿਰੁੱਧ ਸਖ਼ਤ ਰਵੱਈਆ ਅਪਣਾ ਰਿਹਾ ਹੈ। ਹਾਲਾਂਕਿ ਇਰਾਨ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਪੱਛਮੀ ਦੇਸ਼ਾਂ ਨੂੰ ਆਪਣੇ ਅੰਦਰੂਨੀ ਮਾਮਲਿਆਂ ਵੱਲ ਧਿਆਨ ਦੇਣ ਦੀ ਨਸੀਹਤ ਦਿੱਤੀ ਹੈ। ਜ਼ਿਕਰਯੋਗ ਹੈ ਕਿ ਤਹਿਰਾਨ ਸਮੇਤ ਇਰਾਨ ਦੇ ਕਈ ਹਿੱਸਿਆਂ ਵਿੱਚ ਹਿਜਾਬ ਸਬੰਧੀ ਪਾਬੰਦੀਆਂ ਦੀ ਉਲੰਘਣਾ ਵਧਣ ਕਾਰਨ ਪ੍ਰਸ਼ਾਸਨ ਵੱਲੋਂ ਚੋਣਵੇਂ ਤੌਰ ‘ਤੇ ਸਖ਼ਤ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ।

Related posts

ਕਸ਼ਮੀਰ : ਗਾਂਦਰਬਲ ਜ਼ਿਲ੍ਹੇ ’ਚ ਸੜਕ ਕਿਨਾਰੇ ਮਿਲਿਆ ਆਈ.ਈ.ਡੀ.

Current Updates

ਮੋਦੀ, ਕੇਜਰੀਵਾਲ ਇੱਕੋ ਸਿੱਕੇ ਦੇ ਦੋ ਪਹਿਲੂ: ਓਵਾਇਸੀ

Current Updates

ਮੀਕਾ ਸਿੰਘ ਵੱਲੋਂ ਦਿਲਜੀਤ ਦੋਸਾਂਝ ਗੈਰ-ਜ਼ਿੰਮੇਵਾਰ ਕਰਾਰ

Current Updates

Leave a Comment