November 29, 2026
ਖਾਸ ਖ਼ਬਰਰਾਸ਼ਟਰੀ

ਉੱਤਰਾਖੰਡ ਦੇ ਪੌੜੀ ਵਿੱਚ ਵਾਹਨ ਖੱਡ ‘ਚ ਡਿੱਗਣ ਕਾਰਨ 7 ਮੌਤਾਂ; ਪੰਜ ਜ਼ਖ਼ਮੀ

ਉੱਤਰਾਖੰਡ ਦੇ ਪੌੜੀ ਵਿੱਚ ਵਾਹਨ ਖੱਡ 'ਚ ਡਿੱਗਣ ਕਾਰਨ 7 ਮੌਤਾਂ; ਪੰਜ ਜ਼ਖ਼ਮੀ

ਉੱਤਰਾਖੰਡ-  ਉੱਤਰਾਖੰਡ ਦੇ ਪੌੜੀ ਜ਼ਿਲ੍ਹੇ ਦੇ ਲੈਂਸਡਾਊਨ ਇਲਾਕੇ ਵਿੱਚ ਸ਼ਨਿੱਚਰਵਾਰ ਨੂੰ ਇੱਕ ਵਾਹਨ ਦੇ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਛੇ ਔਰਤਾਂ ਸਮੇਤ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖ਼ਮੀ ਹੋ ਗਏ। ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਲੈਂਸਡਾਊਨ ਦੀ ਉਪ-ਮੰਡਲ ਮੈਜਿਸਟਰੇਟ (ਐੱਸ ਡੀ ਐੱਮ) ਸ਼ਾਲਿਨੀ ਮੌਰਿਆ ਨੇ ਦੱਸਿਆ ਕਿ ਇਹ ਹਾਦਸਾ ਕਲਵਾੜੀ ਪਿੰਡ ਦੇ ਨੇੜੇ ਵਾਪਰਿਆ ਅਤੇ ਉਸ ਸਮੇਂ ‘ਮੈਕਸ’ (Max) ਵਾਹਨ ਵਿੱਚ 12 ਵਿਅਕਤੀ ਸਵਾਰ ਸਨ।

ਲੈਂਸਡਾਊਨ ਤੋਂ ਭਾਜਪਾ ਵਿਧਾਇਕ ਦਿਲੀਪ ਰਾਵਤ ਨੇ ਦੱਸਿਆ ਕਿ ਇਹ ਔਰਤਾਂ ਰਿਖਣੀਖਾਲ ਵਿਖੇ ਇੱਕ ਸਮੂਹ ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਬਾਅਦ ਆਪਣੇ ਪਿੰਡ ਵਾਪਸ ਪਰਤ ਰਹੀਆਂ ਸਨ। ਘਟਨਾ ਸਥਾਨ ‘ਤੇ ਪਹੁੰਚੇ ਵਿਧਾਇਕ ਰਾਵਤ ਨੇ ਦੱਸਿਆ ਕਿ ਮੌਕੇ ‘ਤੇ ਦਮ ਤੋੜਨ ਵਾਲਿਆਂ ਵਿੱਚ ਵਾਹਨ ਦਾ ਡਰਾਈਵਰ ਵੀ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲੀਸ ਅਤੇ ਹੋਰ ਰਾਹਤ ਏਜੰਸੀਆਂ ਨੂੰ ਤੁਰੰਤ ਮੌਕੇ ‘ਤੇ ਤਾਇਨਾਤ ਕਰ ਦਿੱਤਾ ਗਿਆ।

ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਇਸ ਹਾਦਸੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਰਾਹਤ ਤੇ ਬਚਾਅ ਕਾਰਜਾਂ ਵਿੱਚ ਤੇਜ਼ੀ ਲਿਆਉਣ ਤੇ ਜ਼ਖ਼ਮੀਆਂ ਦਾ ਢੁਕਵਾਂ ਇਲਾਜ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਗੰਭੀਰ ਰੂਪ ਵਿੱਚ ਜ਼ਖ਼ਮੀ ਵਿਅਕਤੀਆਂ ਨੂੰ ਉੱਚ-ਪੱਧਰੀ ਮੈਡੀਕਲ ਸਹੂਲਤਾਂ ਲਈ ਏਅਰਲਿਫਟ ਕਰਨ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਹਨ।

Related posts

Mansa: ਸੀ.ਬੀ.ਆਈ. ਜਾਂਚ ਬੁੱਧਵਾਰ ਦੁਪਹਿਰ ਤੋਂ ਹੋਵੇਗੀ ਸ਼ੁਰੂ, 120 ਦਿਨਾਂ ’ਚ ਮੁਕੰਮਲ ਕਰਨ ਦਾ ਭਰੋਸਾ

Current Updates

ਬੰਗਲੂਰੂ ਹਵਾਈ ਅੱਡੇ ’ਤੇ ਮਿਨੀ ਬੱਸ ਖੜ੍ਹੇ ਇੰਡੀਗੋ ਜਹਾਜ਼ ਨਾਲ ਟਕਰਾਈ, ਕਿਸੇ ਸੱਟ ਫੇਟ ਤੋਂ ਬਚਾਅ

Current Updates

ਨੌਜਵਾਨਾਂ ਦਾ ਵਿਆਪਕ ਵਿਕਾਸ ਯਕੀਨੀ ਬਣਾਉਣ ਲਈ ਠੋਸ ਯਤਨ ਕੀਤੇ ਜਾ ਰਹੇ ਹਨ: ਮੁੱਖ ਮੰਤਰੀ

Current Updates

Leave a Comment