November 28, 2026
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ

ਚੰਡੀਗੜ੍ਹ ਵਿੱਚ ਭਾਜਪਾ ਨੇ ਖੋਲ੍ਹੇ ਪੱਤੇ; 7 ਔਰਤਾਂ ਸਮੇਤ 23 ਉਮੀਦਵਾਰਾਂ ਨੂੰ ਦਿੱਤੀ ਟਿਕਟ

ਚੰਡੀਗੜ੍ਹ ਵਿੱਚ ਭਾਜਪਾ ਨੇ ਖੋਲ੍ਹੇ ਪੱਤੇ; 7 ਔਰਤਾਂ ਸਮੇਤ 23 ਉਮੀਦਵਾਰਾਂ ਨੂੰ ਦਿੱਤੀ ਟਿਕਟ

ਚੰਡੀਗੜ੍ਹ-  ਭਾਰਤੀ ਜਨਤਾ ਪਾਰਟੀ ਨੇ ਚੰਡੀਗੜ੍ਹ ਨਗਰ ਨਿਗਮ ਚੋਣਾਂ 2026 ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਦੀ ਕੇਂਦਰੀ ਚੋਣ ਕਮੇਟੀ ਨੇ 23 ਵਾਰਡਾਂ ਦੇ ਉਮੀਦਵਾਰਾਂ ਦੇ ਨਾਵਾਂ ’ਤੇ ਮੋਹਰ ਲਾਈ ਹੈ। ਸੂਚੀ ਵਿੱਚ ਸੱਤ ਮਹਿਲਾ ਉਮੀਦਵਾਰਾਂ ਨੂੰ ਵੀ ਥਾਂ ਦਿੱਤੀ ਗਈ ਹੈ ਤੇ ਨਾਲ ਹੀ ਕੁਝ ਤਜਰਬੇਕਾਰ ਚਿਹਰਿਆਂ ਨੂੰ ਮੁੜ ਮੈਦਾਨ ਵਿੱਚ ਉਤਾਰਿਆ ਗਿਆ ਹੈ।

ਭਾਜਪਾ ਵੱਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਕ, ਵਾਰਡ ਨੰਬਰ 1 ਤੋਂ ਗੁਰਵਿੰਦਰ ਸਿੰਘ, ਵਾਰਡ 4 ਤੋਂ ਰਵਿੰਦਰ ਲੋਹਾਟ, ਵਾਰਡ 6 ਤੋਂ ਜਗਤਾਰ ਸਿੰਘ ਢਿੱਲੋਂ ਅਤੇ ਵਾਰਡ 7 ਤੋਂ ਅਰਵਿੰਦ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਹੈ। ਵਾਰਡ 8 ਤੋਂ ਕਿਰਨ ਸਿੰਘ, ਵਾਰਡ 10 ਤੋਂ ਦਵਿੰਦਰ ਬਬਲਾ, ਵਾਰਡ 11 ਤੋਂ ਸੁਮਿਤਾ ਕੋਹਲੀ ਅਤੇ ਵਾਰਡ 12 ਤੋਂ ਸੌਰਭ ਜੋਸ਼ੀ ਚੋਣ ਲੜਨਗੇ।

ਇਸੇ ਤਰ੍ਹਾਂ ਵਾਰਡ 13 ਤੋਂ ਸੁਖਜੀਵਨ ਕੌਰ, ਵਾਰਡ 16 ਤੋਂ ਰੋਹਿਤ ਘਬਰੀ, ਵਾਰਡ 17 ਤੋਂ ਐਡਵੋਕੇਟ ਮੀਨਾਕਸ਼ੀ ਸਿੰਘ ਅਤੇ ਵਾਰਡ 18 ਤੋਂ ਰਾਜੇਸ਼ ਕੁਮਾਰ ਗੁਪਤਾ (ਬਿੱਟੂ) ਨੂੰ ਟਿਕਟ ਦਿੱਤੀ ਗਈ ਹੈ। ਵਾਰਡ 20 ਤੋਂ ਅਭੈ ਝਾਅ, ਵਾਰਡ 21 ਤੋਂ ਸੁਨੀਤਾ ਕੌਰ, ਵਾਰਡ 22 ਤੋਂ ਦੀਪਕ ਸ਼ਰਮਾ ਅਤੇ ਵਾਰਡ 24 ਤੋਂ ਦੀਪਕ ਮਹਾਜਨ ਭਾਜਪਾ ਦੇ ਉਮੀਦਵਾਰ ਹੋਣਗੇ।

ਵਾਰਡ 26 ਤੋਂ ਰੇਖਾ ਸੂਦ, ਵਾਰਡ 27 ਤੋਂ ਗੁਰਬਖਸ਼ ਰਾਵਤ, ਵਾਰਡ 28 ਤੋਂ ਅਮਿਤ ਮਿਸ਼ਰਾ, ਵਾਰਡ 29 ਤੋਂ ਪ੍ਰਿਆ ਵੋਹਰੋਤਰਾ, ਵਾਰਡ 33 ਤੋਂ ਕੰਵਰਜੀਤ ਸਿੰਘ ਰਾਣਾ, ਵਾਰਡ 34 ਤੋਂ ਭੁਪਿੰਦਰ ਸ਼ਰਮਾ ਅਤੇ ਵਾਰਡ 35 ਤੋਂ ਰਾਜਿੰਦਰ ਕੁਮਾਰ ਸ਼ਰਮਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਪਾਰਟੀ ਵੱਲੋਂ ਜਾਰੀ ਸੂਚੀ ’ਤੇ ਰਾਜ ਸਭਾ ਮੈਂਬਰ ਅਤੇ ਭਾਜਪਾ ਹੈੱਡਕੁਆਰਟਰ ਇੰਚਾਰਜ ਤਰੁਣ ਚੁੱਘ ਦੇ ਦਸਤਖਤ ਹਨ। ਸੂਚੀ ਵਿੱਚ ਅਨੁਸੂਚਿਤ ਜਾਤੀ ਅਤੇ ਜਨਰਲ ਵਰਗ ਲਈ ਰਾਖਵੇਂ ਵਾਰਡਾਂ ਦੇ ਉਮੀਦਵਾਰਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ।

Related posts

ਬਰਾਤ ਵਿੱਚ ‘ਫਾਇਰਿੰਗ’ ਦੌਰਾਨ ਬੱਚੇ ਦੀ ਮੌਤ

Current Updates

ਇਹ ਹਨ ਦੁਨੀਆ ‘ਚ ਸਭ ਤੋਂ ਵੱਧ ਵਿਕਣ ਵਾਲੇ 10 ਸਮਾਰਟਫ਼ੋਨ, 4 Apple ਦੇ ਤੇ 5 Samsung, Xiaomi ਵੀ ਹੈ ਲਿਸਟ ‘ਚ ਸ਼ਾਮਲ

Current Updates

ਮਾਨਸਾ ਵਿੱਚ ਸਮਾਜਿਕ ਕਾਰਕੁਨ ਦੇ ਕਤਲ ਪਿੱਛੇ ਸਾਜ਼ਿਸ਼ ਘੜਨ ਵਾਲਿਆਂ ਨੂੰ ਵੀ ਮਿਲੇਗੀ ਸਖ਼ਤ ਸਜ਼ਾ

Current Updates

Leave a Comment