November 23, 2026
ਖਾਸ ਖ਼ਬਰਚੰਡੀਗੜ੍ਹਮਨੋਰੰਜਨਰਾਸ਼ਟਰੀ

ਦਿਲਜੀਤ ਦੋਸਾਂਝ ਨੂੰ ਅਹਿਮਦਾਬਾਦ ’ਚ ਚਾਰ ਗੀਤ ਨਾ ਗਾਉਣ ਦੀ ਅਪੀਲ; ਅਦਾਲਤ ਜਾਣ ਦੀ ਚਿਤਾਵਨੀ

ਦਿਲਜੀਤ ਦੋਸਾਂਝ ਨੂੰ ਅਹਿਮਦਾਬਾਦ ’ਚ ਚਾਰ ਗੀਤ ਨਾ ਗਾਉਣ ਦੀ ਅਪੀਲ; ਅਦਾਲਤ ਜਾਣ ਦੀ ਚਿਤਾਵਨੀ

ਚੰਡੀਗੜ੍ਹ- ਦਿਲਜੀਤ ਦੋਸਾਂਝ ਨੇ ਅੱਜ ਅਹਿਮਦਾਬਾਦ ਕੰਸਰਟ ਵਿਚ ਆਪਣੀ ਪੇਸ਼ਕਾਰੀ ਦਿੱਤੀ। ਇਸ ਤੋਂ ਪਹਿਲਾਂ ਚੰਡੀਗੜ੍ਹ ਦੇ ਪ੍ਰੋਫੈਸਰ ਡਾ. ਪੰਡਿਤ ਰਾਓ ਧਰੇਨਵਰ ਨੇ ਦਿਲਜੀਤ ਨੂੰ ਕੰਸਰਟ ਦੌਰਾਨ ਚਾਰ ਗੀਤ ਨਾ ਗਾਉਣ ਦੀ ਅਪੀਲ ਕੀਤੀ। ਇਨ੍ਹਾਂ ਵਿੱਚ ‘ਪਟਿਆਲਾ ਪੈੱਗ’, ‘ਪੰਜ ਤਾਰਾ’, ‘ਜੇਬ ਵਿਚੋਂ ਅਫੀਮ’ ਅਤੇ ‘ਜੱਟ ਉੱਥੇ ਫਾਇਰ ਕਰਦਾ’ ਸ਼ਾਮਲ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਇਨ੍ਹਾਂ ਗੀਤਾਂ ਦੇ ਬੋਲ ਸ਼ਰਾਬ, ਨਸ਼ਿਆਂ ਅਤੇ ਹਥਿਆਰਾਂ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਦੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਦਿਲਜੀਤ ਨੇ ਇਹ ਗੀਤ ਗਾਏ ਤਾਂ ਉਹ ਗੁਜਰਾਤ ਹਾਈ ਕੋਰਟ ਵਿੱਚ ਅਦਾਲਤ ਦੀ ਮਾਣਹਾਨੀ ਦੀ ਮੰਗ ਕਰਨਗੇ। ਇਸ ਸਬੰਧੀ ਉਨ੍ਹਾਂ ਵੱਲੋਂ ਦਿੱਤੀ ਸ਼ਿਕਾਇਤ ’ਤੇ ਪੁਲੀਸ ਨੇ ਬਿਆਨ ਵੀ ਦਰਜ ਕੀਤਾ ਸੀ, ਹਾਲਾਂਕਿ ਰਿਪੋਰਟਾਂ ਮੁਤਾਬਕ ਇਸ ਮਾਮਲੇ ਵਿੱਚ ਅਜੇ ਐੱਫਆਈਆਰ ਦਰਜ ਨਹੀਂ ਹੋਈ ਸੀ।

ਜਾਣਕਾਰੀ ਅਨੁਸਾਰ ਦਿੱਲੀ ਸ਼ੋਅ ਤੋਂ ਬਾਅਦ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ 15 ਨਵੰਬਰ ਨੂੰ ਸੀ-21 ਮਾਲ ਵਿਖੇ ਦਿਲਜੀਤ ਦੋਸਾਂਝ ਦੇ ਲਾਈਵ ਕੰਸਰਟ ਦੌਰਾਨ ਪਟਿਆਲਾ ਪੈੱਗ ਗੀਤ ਗਾਉਣ ਤੋਂ ਬਾਅਦ ਵਿਵਾਦ ਭਖ ਗਿਆ ਸੀ। ਇਸ ਤੋਂ ਪਹਿਲਾਂ ਚੰਡੀਗੜ੍ਹ ਦੇ ਪ੍ਰੋਫ਼ੈਸਰ ਡਾ. ਪੰਡਿਤਰਾਓ ਧਰੇਨਵਰ ਵੱਲੋਂ ਦਾਇਰ ਸ਼ਿਕਾਇਤ ਦਾ ਨੋਟਿਸ ਲੈਂਦਿਆਂ ਇੰਦੌਰ ਦੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਨੇ ਹੁਕਮ ਜਾਰੀ ਕੀਤਾ ਸੀ। ਹੁਕਮਾਂ ਅਨੁਸਾਰ ਦਿਲਜੀਤ ਨੂੰ ਕੰਸਰਟ ਦੌਰਾਨ ਆਪਣੇ ਚਾਰ ਮਕਬੂਲ ਗਾਣੇ- ਪਟਿਆਲਾ ਪੈਗ’, 5 ਤਾਰਾ ਠੇਕੇ, ਅਫ਼ੀਮ ਅਤੇ ਜੱਟ ਓੱਥੇ ਫਾਇਰ ਕਰਦਾ ਗਾਉਣ ਤੋਂ ਰੋਕਿਆ ਗਿਆ ਸੀ। ਪ੍ਰਸ਼ਾਸਨ ਨੇ ਮਾਲ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਸੀ ਕਿ ਉਹ ਇਹ ਯਕੀਨੀ ਬਣਾਉਣ ਕਿ ਸ਼ੋਅ ਵਿੱਚ ਇਹ ਗੀਤ ਕਿਸੇ ਵੀ ਰੂਪ ਵਿੱਚ ਪੇਸ਼ ਨਾ ਕੀਤੇ ਜਾਣ।

ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਵੱਲੋਂ ਮਾਲ ਪ੍ਰਬੰਧਕਾਂ ਨੂੰ ਭੇਜੇ ਪੱਤਰ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ 22 ਜੁਲਾਈ 2019 ਦੇ ਉਸ ਫ਼ੈਸਲੇ ਦਾ ਹਵਾਲਾ ਦਿੱਤਾ ਗਿਆ, ਜਿਸ ਵਿੱਚ ਨਸ਼ਿਆਂ, ਸ਼ਰਾਬ ਅਤੇ ਹਥਿਆਰਾਂ ਨੂੰ ਵਡਿਆਉਣ ਵਾਲੇ ਗੀਤਾਂ ’ਤੇ ਰੋਕ ਲਾਉਣ ਦੇ ਆਦੇਸ਼ ਦਿੱਤੇ ਗਏ ਸਨ। ਪੱਤਰ ਵਿੱਚ ਦਲੀਲ ਦਿੱਤੀ ਗਈ ਹੈ ਕਿ ਕਿਉਂਕਿ ਸਮਾਗਮ ਵਿੱਚ 5 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਬੱਚਿਆਂ ਦੇ ਦਾਖ਼ਲੇ ਦੀ ਖੁੱਲ੍ਹ ਹੈ, ਇਸ ਲਈ ਅਜਿਹੇ ਇਤਰਾਜ਼ਯੋਗ ਬੋਲਾਂ ਦਾ ਕੋਮਲ ਮਨਾਂ ’ਤੇ ਮਾੜਾ ਅਸਰ ਪੈ ਸਕਦਾ ਹੈ। ਇਸ ਹੁਕਮ ਦੀਆਂ ਕਾਪੀਆਂ ਇੰਦੌਰ ਦੇ ਡਿਪਟੀ ਕਮਿਸ਼ਨਰ (ਕਲੈਕਟਰ), ਸਬੰਧਤ ਮਾਲ ਅਧਿਕਾਰੀ, ਸੰਯੁਕਤ ਡਾਇਰੈਕਟਰ (ਮਹਿਲਾ ਤੇ ਬਾਲ ਵਿਕਾਸ) ਅਤੇ ਵਿਜੇ ਨਗਰ ਥਾਣੇ ਦੇ ਮੁਖੀ ਨੂੰ ਵੀ ਅਗਲੇਰੀ ਕਾਰਵਾਈ ਲਈ ਭੇਜੀਆਂ ਗਈਆਂ।

ਆਪਣੀ ਸ਼ਿਕਾਇਤ ਵਿੱਚ ਡਾ. ਪੰਡਿਤਰਾਓ ਨੇ ਤਿੰਨ ਅਹਿਮ ਮੰਗਾਂ ਰੱਖੀਆਂ ਸਨ। ਪਹਿਲੀ ਮੰਗ ਤਹਿਤ ਉਨ੍ਹਾਂ ਸਪੱਸ਼ਟ ਕੀਤਾ ਕਿ ਉਕਤ ਚਾਰੇ ਗੀਤਾਂ ਨੂੰ ਬੋਲ ਬਦਲ ਕੇ ਵੀ ਗਾਉਣ ਦੀ ਆਗਿਆ ਨਾ ਦਿੱਤੀ ਜਾਵੇ, ਕਿਉਂਕਿ ਇਹ ਕੇਂਦਰ ਸਰਕਾਰ ਦੇ ‘ਨਸ਼ਾ ਮੁਕਤ ਭਾਰਤ ਅਭਿਆਨ’ ਦੇ ਉਦੇਸ਼ਾਂ ਦੇ ਉਲਟ ਹਨ। ਦੂਜੀ ਮੰਗ ਵਿੱਚ ਵਿਸ਼ਵ ਸਿਹਤ ਸੰਗਠਨ (WHO) ਦੇ ਨਿਯਮਾਂ ਦਾ ਹਵਾਲਾ ਦਿੰਦਿਆਂ ਕਿਹਾ ਗਿਆ ਕਿ ਕੰਸਰਟ ਦੌਰਾਨ ਬੱਚਿਆਂ ਨੂੰ ਮੰਚ ’ਤੇ ਨਾ ਸੱਦਿਆ ਜਾਵੇ, ਕਿਉਂਕਿ 120 ਡੈਸੀਬਲ ਤੋਂ ਵੱਧ ਦੀ ਉੱਚੀ ਆਵਾਜ਼ ਬੱਚਿਆਂ ਦੇ ਸੁਣਨ ਦੀ ਸ਼ਕਤੀ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਅਤੇ ਤੇਜ਼ ਲਾਈਟਾਂ ਕਾਰਨ ਸਿਹਤ ਸਬੰਧੀ ਗੰਭੀਰ ਸਮੱਸਿਆਵਾਂ ਖੜ੍ਹੀਆਂ ਹੋ ਸਕਦੀਆਂ ਹਨ।

ਇਸ ਤੋਂ ਇਲਾਵਾ ਸ਼ਿਕਾਇਤਕਰਤਾ ਨੇ ਗਾਇਕ ਵੱਲੋਂ ਛਾਤੀ ’ਤੇ ਪਾਈਆਂ ਜਾਣ ਵਾਲੀਆਂ ਚਾਂਦੀ ਰੰਗੀਆਂ ਕਾਰਤੂਸਾਂ ਦੀਆਂ ਦੋਹਰੀਆਂ ਪੇਟੀਆਂ ਪਹਿਨਣ ’ਤੇ ਵੀ ਸਖ਼ਤ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਹਥਿਆਰਾਂ ਜਾਂ ਕਾਰਤੂਸਾਂ ਦੀ ਨੁਮਾਇਸ਼ ਗੰਨ ਕਲਚਰ ਤੇ ਹਿੰਸਾ ਨੂੰ ਹੱਲਾਸ਼ੇਰੀ ਦਿੰਦੀ ਹੈ, ਜਿਸ ਦਾ ਨੌਜਵਾਨ ਪੀੜ੍ਹੀ ਅਤੇ ਬੱਚਿਆਂ ਦੀ ਮਾਨਸਿਕਤਾ ’ਤੇ ਮਾੜਾ ਪ੍ਰਭਾਵ ਪੈਂਦਾ ਹੈ। ਇਸ ਕਾਰਨ ਗਾਇਕ ਨੂੰ ਮੰਚ ’ਤੇ ਅਜਿਹਾ ਪਹਿਰਾਵਾ ਪਹਿਨਣ ਤੋਂ ਰੋਕਣ ਦੀ ਮੰਗ ਵੀ ਕੀਤੀ ਗਈ।

Related posts

ਸ਼ੁਰੂਆਤੀ ਕਾਰੋਬਾਰ ’ਚ ਸੈਂਸੈਕਸ ਤੇ ਨਿਫਟੀ ਚੜ੍ਹੇ

Current Updates

ਦੋਫਾੜ ਹੋਣ ਦੀ ਕੰਗਾਰ ‘ਤੇ Mamata Banerjee ਦੀ ਪਾਰਟੀ; 58 ਬਾਗੀ ਵਿਧਾਇਕਾਂ ਨੇ ਖੁਦ ਨੂੰ ਦੱਸਿਆ ‘ਅਸਲੀ TMC’

Current Updates

ਉੜੀਸਾ: ਦੇਸ਼ ਵਿਰੋਧੀ ਬਿਆਨ ਲਈ ਰਾਹੁਲ ਖ਼ਿਲਾਫ਼ ਕੇਸ ਦਰਜ

Current Updates

Leave a Comment