November 29, 2026
ਖਾਸ ਖ਼ਬਰਰਾਸ਼ਟਰੀ

ਮਹਿਲਾ ਰਾਖਵਾਂਕਰਨ ਤੇ ਹੱਦਬੰਦੀ ਬਿੱਲਾਂ ’ਤੇ ਪ੍ਰਧਾਨ ਮੰਤਰੀ ਮੋਦੀ ਨੇ ਵਾਅਦਾ ਪੂਰਾ ਕਰਨ ਦਾ ਭਰੋਸਾ ਜਤਾਇਆ

ਮਹਿਲਾ ਰਾਖਵਾਂਕਰਨ ਤੇ ਹੱਦਬੰਦੀ ਬਿੱਲਾਂ ’ਤੇ ਪ੍ਰਧਾਨ ਮੰਤਰੀ ਮੋਦੀ ਨੇ ਵਾਅਦਾ ਪੂਰਾ ਕਰਨ ਦਾ ਭਰੋਸਾ ਜਤਾਇਆ

ਨਵੀਂ ਦਿੱਲੀ- ਸੰਸਦ ਵਿੱਚ ਹੱਦਬੰਦੀ ਅਤੇ ਮਹਿਲਾ ਰਾਖਵਾਂਕਰਨ ਬਿੱਲਾਂ ਨੂੰ ਪਾਸ ਕਰਨ ਲਈ ਲੋੜੀਂਦੀ ਗਿਣਤੀ ਸੁਚੱਜੇ ਢੰਗ ਨਾਲ ਜੁਟਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਸਰਕਾਰ ਨੇ ਲੋਕ ਸਭਾ ਅਤੇ ਰਾਜ ਵਿਧਾਨ ਸਭਾਵਾਂ ਵਿੱਚ ਮਹਿਲਾ ਰਾਖਵਾਂਕਰਨ ਲਾਗੂ ਕਰਨ ਦਾ ਵਾਅਦਾ ਕੀਤਾ ਸੀ ਅਤੇ ਉਹ ਇਸ ’ਤੇ ਕਾਇਮ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਸਿਰਫ਼ ਸਹੀ ਸਮੇਂ ਦੀ ਉਡੀਕ ਕਰ ਰਹੀ ਸੀ। ਪ੍ਰਧਾਨ ਮੰਤਰੀ ਨੇ ਕਿਹਾ, “ਮਹਿਲਾਵਾਂ ਨੂੰ ਸਿਆਸੀ ਪ੍ਰਤੀਨਿਧਤਾ ਦੇਣ ਦੀ ਲੜਾਈ ਦਹਾਕਿਆਂ ਤੋਂ ਚੱਲ ਰਹੀ ਹੈ। ਸਾਲਾਂ ਤੋਂ ਮੈਂ ਵੀ ਇਸ ਟੀਚੇ ਨੂੰ ਅੱਗੇ ਵਧਾਉਣ ਲਈ ਕੰਮ ਕਰ ਰਿਹਾ ਹਾਂ। ਕਈ ਮਹਿਲਾਵਾਂ ਇਹ ਮੁੱਦਾ ਮੇਰੇ ਸਾਹਮਣੇ ਉਠਾਉਂਦੀਆਂ ਰਹੀਆਂ ਹਨ। ਕਈਆਂ ਨੇ ਮੈਨੂੰ ਚਿੱਠੀਆਂ ਲਿਖੀਆਂ ਹਨ।’’

ਉਨ੍ਹਾਂ ਕਿਹਾ ਕਿ ਭਾਰਤ ਦੀਆਂ ਮਹਿਲਾਵਾਂ ਦਾ ਸੌ ਫ਼ੀਸਦੀ ਆਸ਼ੀਰਵਾਦ ਭਾਜਪਾ ਸਰਕਾਰ ਦੇ ਨਾਲ ਹੈ ਅਤੇ “ਮੈਂ ਮਹਿਲਾਵਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਅਸੀਂ ਮਹਿਲਾ ਰਾਖਵਾਂਕਰਨ ਦੇ ਰਾਹ ਵਿੱਚੋਂ ਹਰ ਅੜਚਨ ਦੂਰ ਕਰਾਂਗੇ। ਸਾਡੇ ਇਰਾਦੇ ਮਜ਼ਬੂਤ ਹਨ ਅਤੇ ਸਾਡਾ ਸੰਕਲਪ ਅਡੋਲ ਹੈ।’’ ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੀਆਂ ਪਾਰਟੀਆਂ ਸਾਨੂੰ ਲੋਕ ਸਭਾ ਅਤੇ ਰਾਜ ਵਿਧਾਨ ਸਭਾਵਾਂ ਵਿੱਚ ਮਹਿਲਾਵਾਂ ਦੀ ਪ੍ਰਤੀਨਿਧਤਾ ਵਧਾਉਣ ਤੋਂ ਕਦੇ ਨਹੀਂ ਰੋਕ ਸਕਣਗੀਆਂ, ਅਸੀਂ ਸਿਰਫ਼ ਆਪਣੇ ਸਮੇਂ ਦੀ ਉਡੀਕ ਕਰ ਰਹੇ ਹਾਂ। ਪ੍ਰਧਾਨ ਮੰਤਰੀ ਇਹ ਸੰਕੇਤ ਦਿੰਦਿਆਂ ਵਿਸ਼ਵਾਸ ਪ੍ਰਗਟਾਇਆ ਕਿ ਇਹ ਏਜੰਡਾ ਆਖ਼ਰਕਾਰ 30 ਨਵੰਬਰ ਤੋਂ 3 ਦਸੰਬਰ ਤੱਕ ਚੱਲਣ ਵਾਲੇ ਸੰਸਦ ਸੈਸ਼ਨ ਵਿੱਚ ਪਾਸ ਹੋ ਜਾਵੇਗਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਇਹ ਟਿੱਪਣੀਆਂ ਇਸ ਮੁੱਦੇ ’ਤੇ ਵਿਰੋਧੀ ਇੰਡੀਆ ਗੱਠਜੋੜ ਵਿੱਚ ਵੱਡੀ ਫੁੱਟ ਪੈਣ ਤੋਂ ਬਾਅਦ ਆਈਆਂ ਹਨ। ਡੀ ਐੱਮ ਕੇ ਅਤੇ ਐੱਨ ਸੀ ਪੀ ਐੱਸ ਪੀ ਦੋਵਾਂ ਨੇ ਨਵੇਂ ਮੁੜ-ਤਿਆਰ ਕੀਤੇ ਬਿੱਲਾਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ ਅਤੇ ਕਿਹਾ ਹੈ ਕਿ ਇਹ ਮੌਜੂਦਾ ਗਿਣਤੀ ਤੋਂ ਉੱਪਰ ਸੀਟਾਂ ਵਿੱਚ 50 ਫ਼ੀਸਦੀ ਵਾਧਾ ਯਕੀਨੀ ਬਣਾ ਕੇ ਅਤੇ 850 ਮੈਂਬਰੀ ਸਦਨ ਦੀ ਹੱਦ ’ਤੇ 25 ਸਾਲ ਦੀ ਰੋਕ ਲਗਾ ਕੇ ਲੋਕ ਸਭਾ ਅਤੇ ਰਾਜ ਵਿਧਾਨ ਸਭਾਵਾਂ ਵਿੱਚ ਸੀਟਾਂ ਦੇ ਅਨੁਪਾਤਕ ਪ੍ਰਤੀਨਿਧਤਾ ਸਬੰਧੀ ਦੱਖਣੀ ਅਤੇ ਹੋਰ ਰਾਜਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਦੇ ਹਨ। ਕਾਂਗਰਸ ਦੀ ਅਗਵਾਈ ਵਾਲੇ ਇੰਡੀਆ ਗੱਠਜੋੜ ਦੇ ਆਗੂ ਬਿੱਲਾਂ ’ਤੇ ਆਪਣਾ ਸਟੈਂਡ ਤੈਅ ਕਰਨ ਲਈ ਅੱਜ ਦਿੱਲੀ ਵਿੱਚ ਮਿਲੇ, ਜਿਸ ਵਿੱਚ ਡੀ ਐੱਮ ਕੇ ਅਤੇ ਐੱਨ ਸੀ ਪੀ ਐੱਸ ਪੀ ਹਾਜ਼ਰ ਨਹੀਂ ਸਨ।

Related posts

ਜੰਮੂ ਦੀ ਐਨਆਈਏ ਅਦਾਲਤ ਨੇ ਪਹਿਲਗਾਮ ਹਮਲੇ ਦੀ ਜਾਂਚ ਵਿੱਚ ਚੀਨ ਨੂੰ ਪੱਤਰ ਜਾਰੀ ਕੀਤਾ

Current Updates

ਧਰਮਸ਼ਾਲਾ ਖੇਤਰ ਵਿੱਚ ਭੂਚਾਲ ਦੇ ਝਟਕੇ, ਬਚਾਅ

Current Updates

ਟਰਾਲੀ ਚੋਰੀ ਮਾਮਲਾ: ਈਓ ਦੀ ਸਰਕਾਰੀ ਰਿਹਾਇਸ਼ ਵਿੱਚ ਪੁਟਾਈ ਸ਼ੁਰੂ

Current Updates

Leave a Comment