November 15, 2026
ਅੰਤਰਰਾਸ਼ਟਰੀਖਾਸ ਖ਼ਬਰ

ਕੈਨੇਡਾ ‘ਚ 250 ਕਿਲੋਗ੍ਰਾਮ ਡਰੱਗਜ਼ ਨਾਲ ਪੰਜਾਬੀ ਟਰੱਕ ਡਰਾਈਵਰ ਗ੍ਰਿਫ਼ਤਾਰ

ਕੈਨੇਡਾ 'ਚ 250 ਕਿਲੋਗ੍ਰਾਮ ਡਰੱਗਜ਼ ਨਾਲ ਪੰਜਾਬੀ ਟਰੱਕ ਡਰਾਈਵਰ ਗ੍ਰਿਫ਼ਤਾਰ

ਕੈਨੇਡਾ-  ਕੈਨੇਡਾ ਵਿਚ ਵੱਡੀ ਮਾਤਰਾ ਵਿਚ ਡਰੱਗਜ਼ ਸਮੇਤ ਪੰਜਾਬੀ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਕੈਨੇਡਾ-ਅਮਰੀਕਾ ਸਰਹੱਦ ‘ਤੇ ਸਥਿਤ ਬਲੂ ਵਾਟਰ ਬ੍ਰਿਜ ‘ਤੇ ਸਰਹੱਦੀ ਅਧਿਕਾਰੀਆਂ ਨੇ  ਵੱਡੀ ਕਾਰਵਾਈ ਕਰਦਿਆਂ ਕਰੀਬ 250 ਕਿਲੋਗ੍ਰਾਮ ਮੈਥਾਮਫੇਟਾਮਿਨ ਜ਼ਬਤ ਕੀਤੀ ਹੈ। ਇਸ ਮਾਮਲੇ ‘ਚ ਉਨ੍ਹਾਂ ਨੇ ਪੰਜਾਬੀ ਟਰੱਕ ਡਰਾਈਵਰ ਕੁਲਬੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਉਸ ‘ਤੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੇ ਗੰਭੀਰ ਦੋਸ਼ ਲਾਏ ਹਨ।

ਸੂਤਰਾਂ ਮੁਤਾਬਕ ਬੀਤੇ ਬੁੱਧਵਾਰ ਸ਼ਾਮ ਪੁਲ ਦੇ ਕੈਨੇਡੀਅਨ ਹਿੱਸੇ ਵਿਚ ਟਰੱਕ ਦੀ ਤਲਾਸ਼ੀ ਦੌਰਾਨ ਭਾਰੀ ਮਾਤਰਾ ‘ਚ ਮੈਥਾਮਫੇਟਾਮਿਨ ਬਰਾਮਦ ਹੋਈ। ਇਸ ਤੋਂ ਬਾਅਦ ਡਰਾਈਵਰ ਕੁਲਬੀਰ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ। ਗਿਆ। ਉਸ ‘ਤੇ ਮੈਥਾਮਵੇਟਾਮਿਨ ਇੰਪੋਰਟ ਕਰਨ ਅਤੇ ਸਮੱਗਲਿੰਗ ਦੇ ਉਦੇਸ਼ ਨਾਲ ਕਬਜ਼ੇ ਵਿਚ ਰੱਖਣ ਸਮੇਤ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ, ਇਸ ਸਾਲ ਬਲੂ – ਵਾਟਰ ਬ੍ਰਿਜ ਦੇ ਕੈਨੇਡੀਅਨ ਹਿੱਸੇ ਵਿਚ ਟਰੱਕ ਡਰਾਈਵਰ ਦੀ ਡਰੱਗ ਸਮੱਗਲਿੰਗ ਦੇ ਦੋਸ਼ ਵਿਚ ਇਹ ਪਹਿਲੀ ਗ੍ਰਿਫ਼ਤਾਰੀ ਹੈ। ਸਾਲ 2022 ਵਿਚ ਅਜਿਹੇ 6 ਮਾਮਲੇ ਸਾਹਮਣੇ ਆਏ ਸਨ, ਜਦਕਿ 2023 ਅਤੇ 2024 ‘ਚ 4-4 ਅਤੇ 2025 ‘ਚ 9 ਮਾਮਲੇ ਦਰਜ ਕੀਤੇ ਗਏ ਸਨ । ਪਿਛਲੇ ਸਾਲ ਸਰਹੱਦ ਪਾਰ ਨਸ਼ੀਲ ਪਦਾਰਥਾਂ ਦੀ ਵਧਦੀ ਸਮੱਗਲਿੰਗ ਅਤੇ ਵਪਾਰਕ ਤਣਾਅ ਕਾਰਨ ਜਾਂਚ ਏਜੰਸੀਆਂ ਨੇ ਸਖ਼ਤੀ ਵਧਾ ਦਿੱਤੀ ਸੀ।

Related posts

ਬਾਇਡਨ ਪ੍ਰਸ਼ਾਸਨ ਨੇ ਐੱਚ-1ਬੀ ਵੀਜ਼ਾ ਨਿਯਮਾਂ ’ਚ ਢਿੱਲ ਦਿੱਤੀ

Current Updates

ਬਠਿੰਡਾ ਦੇ ਪਿੰਡ ਭੈਣੀ ਚੂਹੜ ਸਿੰਘ ’ਚ ਪਤੰਗ ਉਡਾਣ ’ਤੇ ਪਾਬੰਦੀ

Current Updates

ਕੇਜਰੀਵਾਲ ਵੱਲੋਂ ਪੰਜਾਬ ਦੇ ਹਰ ਪਿੰਡ ਲਈ ਸਪੋਰਟਸ ਕਲੱਬ ਦਾ ਐਲਾਨ

Current Updates

Leave a Comment