October 1, 2026
ਖਾਸ ਖ਼ਬਰ

ਆਸਟ੍ਰੇਲੀਆ ਨੂੰ 8 ਵਿਕਟਾਂ ਨਾਲ ਹਰਾ ਕੇ ਸੁਪਰ 8 ’ਚ ਪਹੁੰਚਿਆ ਸ੍ਰੀਲੰਕਾ

ਆਸਟ੍ਰੇਲੀਆ ਨੂੰ 8 ਵਿਕਟਾਂ ਨਾਲ ਹਰਾ ਕੇ ਸੁਪਰ 8 ’ਚ ਪਹੁੰਚਿਆ ਸ੍ਰੀਲੰਕਾ

ਕੋਲੰਬੋ: ਆਸਟ੍ਰੇਲੀਆ ਨੂੰ ਟੀ-20 ਵਿਸ਼ਵ ਕੱਪ ਵਿੱਚ ਇੱਕ ਹੋਰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਸੋਮਵਾਰ ਨੂੰ ਤੀਜੇ ਮੈਚ ਵਿੱਚ ਸ਼੍ਰੀਲੰਕਾ ਤੋਂ 8 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਆਸਟ੍ਰੇਲੀਆਈ ਟੀਮ ਟੂਰਨਾਮੈਂਟ ਤੋਂ ਲਗਭਗ ਬਾਹਰ ਹੋ ਗਈ ਹੈ। ਹੁਣ ਉਨ੍ਹਾਂ ਦੀਆਂ ਉਮੀਦਾਂ ਜ਼ਿੰਬਾਬਵੇ ਦੀ ਹਾਰ ‘ਤੇ ਟਿੱਕੀਆਂ ਹਨ।

ਪੱਲੇਕੇਲੇ ਸਟੇਡੀਅਮ ਵਿੱਚ ਹੋਏ ਇਸ ਗਰੁੱਪ ਬੀ ਮੈਚ ਵਿੱਚ ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਆਸਟ੍ਰੇਲੀਆ ਦੀ ਟੀਮ 20 ਓਵਰਾਂ ਵਿੱਚ 181 ਦੌੜਾਂ ‘ਤੇ ਆਲ ਆਊਟ ਹੋ ਗਈ। ਸ਼੍ਰੀਲੰਕਾ ਨੇ 182 ਦੌੜਾਂ ਦਾ ਟੀਚਾ 18 ਓਵਰਾਂ ਵਿੱਚ 2 ਵਿਕਟਾਂ ‘ਤੇ ਹਾਸਲ ਕਰ ਲਿਆ। ਪਾਥੁਮ ਨਿਸੰਕਾ ਨੇ 52 ਗੇਂਦਾਂ ਵਿੱਚ 100 ਦੌੜਾਂ ਦੀ ਅਜੇਤੂ ਪਾਰੀ ਖੇਡੀ। ਇਸ ਪਾਰੀ ਵਿੱਚ 10 ਚੌਕੇ ਅਤੇ 5 ਛੱਕੇ ਸ਼ਾਮਲ ਸਨ। ਨਿਸੰਕਾ ਨੇ ਇਸ ਟੂਰਨਾਮੈਂਟ ਦਾ ਪਹਿਲਾ ਸੈਂਕੜਾ ਲਗਾਇਆ। ਕੁਸਲ ਮੈਂਡਿਸ ਨੇ 51 ਦੌੜਾਂ ਬਣਾਈਆਂ। ਮਾਰਕਸ ਸਟੋਇਨਿਸ ਨੇ 2 ਵਿਕਟਾਂ ਲਈਆਂ।

Related posts

ਸੁਪਰੀਮ ਕੋਰਟ ਨੇ ਫਲਿੱਪਕਾਰਟ ਵਿਰੁੱਧ CCI ਜਾਂਚ ਦੇ NCLAT ਦੇ ਹੁਕਮ ਨੂੰ ਰੱਦ ਕਰ ਦਿੱਤਾ

Current Updates

ਡੋਨਾਲਡ ਟਰੰਪ ਨੇ ਈਰਾਨੀਆਂ ਨੂੰ ‘ਸਰਕਾਰ ਦਾ ਕੰਟਰੋਲ ਆਪਣੇ ਹੱਥ ਵਿੱਚ ਲੈਣ’ ਦੀ ਕੀਤੀ ਅਪੀਲ

Current Updates

ਪੁਲੀਸ ਵੱਲੋਂ 2 ਕਿੱਲੋ ਹੈਰੋਇਨ ਅਤੇ ਦੇਸੀ ਪਿਸਟਲ ਸਮੇਤ 4 ਮੁਲਜ਼ਮ ਕਾਬੂ

Current Updates

Leave a Comment