October 2, 2026
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ

ਰਾਣਾ ਕੇ.ਪੀ ਆਪਣੇ ਬਿਆਨ ਲਈ ਜਨਤਕ ਤੌਰ ‘ਤੇ ਮੰਗੇ ਮੁਆਫੀ

ਰਾਣਾ ਕੇ.ਪੀ ਆਪਣੇ ਬਿਆਨ ਲਈ ਜਨਤਕ ਤੌਰ ‘ਤੇ ਮੰਗੇ ਮੁਆਫੀ
ਚੰਡੀਗੜ੍ਹ-  ਸਾਬਕਾ ਸਪੀਕਰ ਤੇ ਕਾਂਗਰਸੀ ਆਗੂ ਰਾਣਾ ਕੇ.ਪੀ ਸਿੰਘ ਵੱਲੋਂ ਪੰਜਾਬੀਆਂ ਪ੍ਰਤੀ ਦਿੱਤੇ ਗਏ ਬਿਆਨ ਨੂੰ ਲੈ ਕੇ ਪੰਜਾਬ ਦੀ ਸਿਆਸਤ ਭਖੀ ਹੋਈ ਹੈ। ਇਸ ਬਿਆਨ ਤੇ ਆਪਣਾ ਤਿੱਖਾ ਪ੍ਰਤੀਕਰਮ ਦਿੰਦੇ ਹੋਏ ਭਾਜਪਾ ਦੇ ਬੁਲਾਰੇ ਪ੍ਰਿਤਪਾਲ ਸਿੰਘ ਬੱਲੀਏਵਾਲ ਨੇ ਕਿਹਾ ਕਿ ਪੰਜਾਬੀਆਂ ਦੀ ਤੁਲਨਾ ਸੱਪ ਤੇ ਨਿਓਲੇ ਨਾਲ ਕੀਤੇ ਜਾਣਾ ਕਾਂਗਰਸ ਦੀ ਘਟੀਆ ਸੋਚ ਨੂੰ ਦਰਸਾਉਂਦਾ ਹੈ। ਬੱਲੀਏਵਾਲ ਨੇ ਇਸ ਬਿਆਨ ਤੇ ਟਵੀਟ ਕਰਦੇ ਹੋਏ ਲਿਖਿਆ ਕਿ “ਰਾਣਾ ਜੀ ਤੇ ਵੀ ਲੱਗਦਾ ਸੰਗਤ ਦਾ ਅਸਰ ਪੈ ਗਿਆ ਹੈ”। ਬੱਲੀਏਵਾਲ ਨੇ ਕਿਹਾ ਕਿ ਕਾਂਗਰਸੀ ਆਗੂਆਂ ਵੱਲੋਂ ਕਦੇ ਦਲਿਤਾਂ ਬਾਰੇ, ਕਦੇ ਸਿੱਖਾਂ ਬਾਰੇ, ਕਦੇ ਪੰਜਾਬੀਆਂ ਨੂੰ ਗੱਦਾਰ ਕਹਿਣਾ ਤੇ ਹੁਣ ਪੰਜਾਬੀਆਂ ਬਾਰੇ ਕੀਤੀ ਗਈ ਇਹ ਘਟੀਆ ਟਿੱਪਣੀ ਬਰਦਾਸ਼ਤਯੋਗ ਨਹੀਂ ਹੈ।
ਉਨ੍ਹਾਂ ਨੇ ਪੰਜਾਬ ਕਾਂਗਰਸ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਕਾਂਗਰਸ ਜਵਾਬ ਦੇਵੇ ਕੀ ਹੁਣ ਪੰਜਾਬੀ ਤੁਹਾਨੂੰ ਸੱਪ ਤੇ ਨਿਓਲਾ ਲੱਗਦੇ ਹਨ? ਬੱਲੀਏਵਾਲ ਨੇ ਕਿਹਾ ਕਿ ਕਾਂਗਰਸ ਮਹੁੱਬਤ ਦੀ ਦੁਕਾਨ ਦੇ ਝੂਠੇ ਨਾਅਰੇ ਲਗਾਉਂਦੀ ਹੈ, ਪਰ ਅਸਲ ਵਿੱਚ ਕਾਂਗਰਸੀ ਆਗੂਆਂ ਦੇ ਮਨਾਂ ਵਿੱਚ ਦਲਿਤਾਂ, ਸਿੱਖਾਂ ਤੇ ਪੰਜਾਬੀਆਂ ਨੂੰ ਲੈ ਕੇ ਸਿਰਫ਼ ਨਫ਼ਰਤ ਭਰੀ ਹੋਈ ਹੈ। ਰਾਣਾ ਕੇ.ਪੀ ਨੂੰ ਆਪਣੇ ਬਿਆਨ ਤੇ ਤਰੁੰਤ ਪੰਜਾਬੀਆਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਬੱਲੀਏਵਾਲ ਨੇ ਪੰਜਾਬ ਸਰਕਾਰ ਤੋਂ ਇਸ ਬਜਟ ਵਿੱਚ ਕਾਂਗਰਸੀਆਂ ਆਗੂਆਂ ਦੇ ਇਲਾਜ਼ ਲਈ ਖਾਸ ਫ਼ੰਡ ਰੱਖਣ ਦੀ ਮੰਗ ਕੀਤੀ ਹੈ, ਜਿੰਨ੍ਹਾਂ ਦੀ ਬੁੱਧੀ ਭ੍ਰਿਸ਼ਟ ਹੋ ਚੁੱਕੀ ਹੈ।

Related posts

ਆਪ ਸਰਕਾਰ ਕਰਮਚਾਰੀਆਂ, ਔਰਤਾਂ, ਨੌਜਵਾਨਾਂ ਅਤੇ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਵਚਨਬੱਧ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

Current Updates

ਪਰਾਲੀ ਸਾੜਨ ’ਤੇ ਕੇਂਦਰ ਨੇ ਦੁੱਗਣਾ ਕੀਤਾ ਜੁਰਮਾਨਾ, ਸੁਪਰੀਮ ਕੋਰਟ ਦੀ ਝਾੜ ਤੋਂ ਬਾਅਦ ਜਾਰੀ ਕੀਤਾ ਨਵਾਂ ਨੋਟੀਫਿਕੇਸ਼

Current Updates

ਮੁੱਖ ਮੰਤਰੀ ਨੇ ਬਠਿੰਡਾ ਨੇੜੇ ਸੜਕ ਹਾਦਸੇ ‘ਚ ਯਾਤਰੀਆਂ ਦੀ ਮੌਤ ‘ਤੇ ਦੁੱਖ ਪ੍ਰਗਟਾਇਆ

Current Updates

Leave a Comment