September 26, 2026
ਅੰਤਰਰਾਸ਼ਟਰੀਖਾਸ ਖ਼ਬਰ

ਪਾਕਿਸਤਾਨ ਵਿੱਚ ਅਫਗਾਨ ਕੈਂਪ ਦੀ ਛੱਤ ਡਿੱਗੀ; 6 ਹਲਾਕ

ਪਾਕਿਸਤਾਨ ਵਿੱਚ ਅਫਗਾਨ ਕੈਂਪ ਦੀ ਛੱਤ ਡਿੱਗੀ; 6 ਹਲਾਕ

ਕਰਾਚੀ- ਕਰਾਚੀ ਦੇ ਬਾਹਰਵਾਰ ਇੱਕ ਅਫਗਾਨ ਕੈਂਪ ਵਿੱਚ ਘਰ ਦੀ ਛੱਤ ਡਿੱਗਣ ਨਾਲ ਔਰਤਾਂ ਅਤੇ ਬੱਚਿਆਂ ਸਣੇ ਛੇ ਜਣਿਆਂ ਦੀ ਮੌਤ ਹੋ ਗਈ। ਏਆਰਵਾਈ ਨਿਊਜ਼ ਅਨੁਸਾਰ ਇਹ ਘਟਨਾ ਐਤਵਾਰ ਤੜਕੇ ਗੁਲਸ਼ਨ-ਏ-ਮਯਮਾਰ ਖੇਤਰ ਵਿੱਚ ਜੰਜਾਲ ਗੋਥ ਅਫਗਾਨ ਕੈਂਪ ਵਿੱਚ ਵਾਪਰੀ।

ਪੁਲੀਸ ਅਨੁਸਾਰ ਪ੍ਰਭਾਵਿਤ ਪਰਿਵਾਰ ਖੈਬਰ ਪਖਤੂਨਖਵਾ ਦੇ ਬੰਨੂ ਦਾ ਰਹਿਣ ਵਾਲਾ ਸੀ। ਇਸ ਘਟਨਾ ਦੀ ਪੁਲੀਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਪਾਕਿਸਤਾਨ ਵਿੱਚ ਰਹਿ ਰਹੇ ਅਫਗਾਨ ਨਾਗਰਿਕ ਕਾਰਡ (ਏਸੀਸੀ) ਧਾਰਕਾਂ ਨੂੰ 31 ਮਾਰਚ ਤੱਕ ਦੇਸ਼ ਛੱਡਣ ਲਈ ਕਿਹਾ ਹੈ। ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਫਗਾਨ ਨਾਗਰਿਕਾਂ ਨੂੰ ਪਹਿਲੀ ਅਪਰੈਲ ਤੋਂ ਦੇਸ਼ ਨਿਕਾਲਾ ਦਿੱਤਾ ਜਾਵੇਗਾ।

Related posts

ਸੀਬੀਐੱਸਈ ਨੇ 10ਵੀਂ ਤੇ 12ਵੀਂ ਦੇ ਨਤੀਜੇ ਐਲਾਨੇ, ਕੁੜੀਆਂ ਨੇ ਮੁੜ ਮੁੰਡਿਆਂ ਨੂੰ ਪਛਾੜਿਆ

Current Updates

ਵਿਰੋਧੀਆਂ ਨੇ ‘ਆਪ’ ਸਰਕਾਰ ਦੀ ‘ਸਿੱਖਿਆ ਕ੍ਰਾਂਤੀ’ ਨੂੰ ਘੇਰਿਆ, ਪਖਾਨਿਆਂ ਦੀ ਮੁਰੰਮਤ ਦੇ ਉਦਘਾਟਨ ’ਤੇ ਸਵਾਲ ਚੁੱਕੇ

Current Updates

12 ਸਾਲਾ ਲੜਕੇ ਦੀ ਹੱਤਿਆ ਦੇ ਦੋਸ਼ ਹੇਠ ਮਦਰੱਸੇ ਦੇ ਪੰਜ ਨਾਬਾਲਗ ਗ੍ਰਿਫ਼ਤਾਰ

Current Updates

Leave a Comment