December 27, 2025
ਖਾਸ ਖ਼ਬਰਰਾਸ਼ਟਰੀ

ਦੂਤਾਵਾਸ ਬਾਹਰ ਪ੍ਰਦਰਸ਼ਨ: ਭਾਰਤ ਨੇ ਬੰਗਲਾਦੇਸ਼ੀ ਦਾਅਵੇ ਝੂਠੇ ਦੱਸੇ

ਦੂਤਾਵਾਸ ਬਾਹਰ ਪ੍ਰਦਰਸ਼ਨ: ਭਾਰਤ ਨੇ ਬੰਗਲਾਦੇਸ਼ੀ ਦਾਅਵੇ ਝੂਠੇ ਦੱਸੇ

ਨਵੀਂ ਦਿੱਲੀ- ਭਾਰਤ ਨੇ ਬੰਗਲਾਦੇਸ਼ੀ ਮੀਡੀਆ ਦੀਆਂ ਉਨ੍ਹਾਂ ਰਿਪੋਰਟਾਂ ਨੂੰ ‘ਗੁਮਰਾਹਕੁੰਨ ਪ੍ਰਚਾਰ’ ਕਰਾਰ ਦਿੰਦਿਆਂ ਸਿਰੇ ਤੋਂ ਖਾਰਜ ਕਰ ਦਿੱਤਾ ਹੈ, ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਨਵੀਂ ਦਿੱਲੀ ਸਥਿਤ ਬੰਗਲਾਦੇਸ਼ੀ ਹਾਈ ਕਮਿਸ਼ਨ ਦੇ ਬਾਹਰ ਹੋਏ ਪ੍ਰਦਰਸ਼ਨ ਦੌਰਾਨ ਸੁਰੱਖਿਆ ਨੂੰ ਖ਼ਤਰਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਭਾਰਤੀ ਵਿਦੇਸ਼ ਮੰਤਰਾਲੇ (MEA) ਨੇ ਸਪੱਸ਼ਟ ਕੀਤਾ ਕਿ ਸ਼ਨੀਵਾਰ ਨੂੰ ਲਗਭਗ 20-25 ਨੌਜਵਾਨ ਬੰਗਲਾਦੇਸ਼ ਦੇ ਮੈਮਨਸਿੰਘ ਵਿੱਚ ਹਿੰਦੂ ਨੌਜਵਾਨ ਦੀਪੂ ਚੰਦਰ ਦਾਸ ਦੇ ਬੇਰਹਿਮੀ ਨਾਲ ਕੀਤੇ ਗਏ ਕਤਲ ਵਿਰੁੱਧ ਰੋਸ ਜਤਾਉਣ ਲਈ ਇਕੱਠੇ ਹੋਏ ਸਨ।

ਮੰਤਰਾਲੇ ਅਨੁਸਾਰ ਪ੍ਰਦਰਸ਼ਨਕਾਰੀਆਂ ਨੇ ਬੰਗਲਾਦੇਸ਼ ਵਿੱਚ ਘੱਟ ਗਿਣਤੀਆਂ ਦੀ ਸੁਰੱਖਿਆ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਕੀਤੀ ਸੀ ਪਰ ਸੁਰੱਖਿਆ ਘੇਰਾ ਤੋੜਨ ਜਾਂ ਦੂਤਾਵਾਸ ਦੇ ਅੰਦਰ ਵੜਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ। ਪੁਲੀਸ ਨੇ ਕੁਝ ਹੀ ਮਿੰਟਾਂ ਵਿੱਚ ਸਮੂਹ ਨੂੰ ਉੱਥੋਂ ਹਟਾ ਦਿੱਤਾ ਸੀ ਅਤੇ ਇਸ ਘਟਨਾ ਦੇ ਵੀਡੀਓ ਸਬੂਤ ਜਨਤਕ ਤੌਰ ’ਤੇ ਉਪਲਬਧ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਭਾਰਤ ਵੀਏਨਾ ਕਨਵੈਨਸ਼ਨ ਦੇ ਤਹਿਤ ਆਪਣੇ ਖੇਤਰ ਵਿੱਚ ਵਿਦੇਸ਼ੀ ਮਿਸ਼ਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਨੇ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੂੰ ਦੀਪੂ ਚੰਦਰ ਦਾਸ ਦੇ ‘ਵਹਿਸ਼ੀਆਨਾ ਕਤਲ’ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਅਪੀਲ ਵੀ ਕੀਤੀ।

ਜੈਸਵਾਲ ਨੇ ਦੱਸਿਆ ਕਿ ਭਾਰਤ ਬੰਗਲਾਦੇਸ਼ ਵਿੱਚ ਵਿਗੜ ਰਹੀ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਅਤੇ ਭਾਰਤੀ ਅਧਿਕਾਰੀ ਬੰਗਲਾਦੇਸ਼ੀ ਪ੍ਰਸ਼ਾਸਨ ਦੇ ਲਗਾਤਾਰ ਸੰਪਰਕ ਵਿੱਚ ਹਨ। ਭਾਰਤ ਨੇ ਉੱਥੇ ਘੱਟ ਗਿਣਤੀਆਂ ’ਤੇ ਹੋ ਰਹੇ ਹਮਲਿਆਂ ਨੂੰ ਲੈ ਕੇ ਆਪਣੀ ਡੂੰਘੀ ਚਿੰਤਾ ਅਤੇ ਇਤਰਾਜ਼ ਵੀ ਪ੍ਰਗਟਾਇਆ ਹੈ।

Related posts

ਸਿਡਨੀ: ਬੀਚ ’ਤੇ ਸ਼ਾਰਕ ਦੇ ਹਮਲੇ ਕਾਰਨ ਸਰਫਰ ਦੀ ਮੌਤ

Current Updates

ਡਰੱਗ ਡਾਇਵਰਜ਼ਨ ਮਾਮਲਾ: ਐੱਨ ਸੀ ਬੀ ਵੱਲੋਂ ‘ਡਿਜੀਟਲ ਵਿਜ਼ਨ’ ਦੇ ਮਾਲਕਾਂ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ

Current Updates

ਐੱਸਯੂਵੀ ਪਲਟਣ ਕਾਰਨ ਬੱਚੇ ਸਣੇ ਤਿੰਨਾਂ ਦੀ ਮੌਤ; ਸੱਤ ਜ਼ਖਮੀ

Current Updates

Leave a Comment