December 27, 2025
ਅੰਤਰਰਾਸ਼ਟਰੀਖਾਸ ਖ਼ਬਰ

ਮੈਕਸੀਕੋ ਵੱਲੋਂ ਭਾਰਤ ਸਮੇਤ ਹੋਰ ਏਸ਼ੀਆਈ ਦੇਸ਼ਾਂ ਦੇ ਸਮਾਨ ’ਤੇ 50 ਫੀਸਦੀ ਤੱਕ ਟੈਕਸ ਦਾ ਐਲਾਨ

ਮੈਕਸੀਕੋ ਵੱਲੋਂ ਭਾਰਤ ਸਮੇਤ ਹੋਰ ਏਸ਼ੀਆਈ ਦੇਸ਼ਾਂ ਦੇ ਸਮਾਨ ’ਤੇ 50 ਫੀਸਦੀ ਤੱਕ ਟੈਕਸ ਦਾ ਐਲਾਨ
ਮੈਕਸੀਕੋ-  ਮੈਕਸੀਕੋ ਦੀ ਸੈਨੇਟ ਨੇ ਬੁੱਧਵਾਰ ਨੂੰ ਚੀਨ ਅਤੇ ਕਈ ਹੋਰ ਏਸ਼ੀਆਈ ਦੇਸ਼ਾਂ ਤੋਂ ਦਰਾਮਦਗੀ ਉੱਤੇ ਅਗਲੇ ਸਾਲ ਤੋਂ 50 ਫੀਸਦੀ ਤੱਕ ਟੈਕਸ ਵਧਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕਾਰੋਬਾਰੀ ਸਮੂਹਾਂ ਦੇ ਵਿਰੋਧ ਦੇ ਬਾਵਜੂਦ ਇਸ ਫੈਸਲੇ ਦਾ ਉਦੇਸ਼ ਸਥਾਨਕ ਉਦਯੋਗ ਨੂੰ ਮਜ਼ਬੂਤ ਕਰਨਾ ਕਿਹਾ ਗਿਆ ਹੈ।

ਹੇਠਲੇ ਸਦਨ ਵੱਲੋਂ ਪਹਿਲਾਂ ਪਾਸ ਕੀਤੇ ਗਏ ਇਸ ਪ੍ਰਸਤਾਵ ਦੇ ਤਹਿਤ 2026 ਤੋਂ ਉਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਕੁਝ ਸਮਾਨਾਂ ’ਤੇ 50 ਫੀਸਦੀ ਤੱਕ ਦੇ ਨਵੇਂ ਟੈਰਿਫ ਲਗਾਏ ਜਾਣਗੇ ਜਾਂ ਵਧਾਏ ਜਾਣਗੇ ਜਿਨ੍ਹਾਂ ਦਾ ਮੈਕਸੀਕੋ ਨਾਲ ਕੋਈ ਵਪਾਰ ਸਮਝੌਤਾ ਨਹੀਂ ਹੈ। ਇਨ੍ਹਾਂ ਦੇਸ਼ਾਂ ਵਿੱਚ ਚੀਨ, ਭਾਰਤ, ਦੱਖਣੀ ਕੋਰੀਆ, ਥਾਈਲੈਂਡ ਅਤੇ ਇੰਡੋਨੇਸ਼ੀਆ ਸ਼ਾਮਲ ਹਨ।

ਟੈਰਿਫ ਵਧਾਉਣ ਵਾਲੇ ਸਮਾਨ ਵਿੱਚ ਆਟੋਮੋਬਾਈਲਜ਼, ਆਟੋ ਪਾਰਟਸ, ਟੈਕਸਟਾਈਲ (ਕੱਪੜੇ), ਪਲਾਸਟਿਕ ਅਤੇ ਸਟੀਲ ਸ਼ਾਮਲ ਹਨ। ਜ਼ਿਆਦਾਤਰ ਉਤਪਾਦਾਂ ’ਤੇ ਟੈਕਸ 35 ਫੀਸਦੀ ਤੱਕ ਵਧਾਏ ਜਾਣਗੇ।

ਉਧਰ ਚੀਨ ਦੇ ਵਣਜ ਮੰਤਰਾਲੇ ਨੇ ਵੀਰਵਾਰ ਨੂੰ ਜਵਾਬ ਦਿੰਦਿਆਂ ਕਿਹਾ ਕਿ ਉਹ ਮੈਕਸੀਕੋ ਦੇ ਨਵੇਂ ਟੈਰਿਫ ਪ੍ਰਬੰਧ ਦੀ ਨਿਗਰਾਨੀ ਕਰੇਗਾ ਅਤੇ ਇਸਦੇ ਪ੍ਰਭਾਵ ਦਾ ਮੁਲਾਂਕਣ ਕਰੇਗਾ, ਪਰ ਚੇਤਾਵਨੀ ਦਿੱਤੀ ਕਿ ਅਜਿਹੇ ਕਦਮ ਵਪਾਰ ਦੇ ਹਿੱਤਾਂ ਨੂੰ ਮਹੱਤਵਪੂਰਨ ਤੌਰ ‘ਤੇ ਕਮਜ਼ੋਰ ਕਰਨਗੇ। ਚੀਨ ਨੇ ਇਸਨੂੰ ਇਕਪਾਸੜ ਸੁਰੱਖਿਆਵਾਦੀ ਕਾਰਵਾਈ ਕਰਾਰ ਦਿੱਤਾ ਹੈ।

Related posts

ਯੂਕਰੇਨ ’ਤੇ ਰੂਸ ਦੇ ਭਿਆਨਕ ਹਮਲਿਆਂ ’ਚ 9 ਦੀ ਮੌਤ, 63 ਜ਼ਖਮੀ

Current Updates

ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨ ਚੰਡੀਗੜ੍ਹ ਨੇ ਮਨਾਇਆ ਬਰਤਾਨਵੀ ਸਮਰਾਟ ਦਾ ਜਨਮ ਦਿਨ

Current Updates

ਭਾਰਤ ਅਤੇ ਪਾਕਿਸਤਾਨ ਦੇ ਮਿਲਟਰੀ ਅਪਰੇਸ਼ਨ ਦੇ ਮੁਖੀਆਂ ਵੱਲੋਂ ਫ਼ੋਨ ’ਤੇ ਗੱਲਬਾਤ

Current Updates

Leave a Comment