September 14, 2026
ਖਾਸ ਖ਼ਬਰਪੰਜਾਬਰਾਸ਼ਟਰੀ

ਬਾਕਸਿੰਗ: ਵਿਦਿਆਰਥੀਆਂ ਨੇ ਟਰਾਫੀ ਜਿੱਤੀ

ਬਾਕਸਿੰਗ: ਵਿਦਿਆਰਥੀਆਂ ਨੇ ਟਰਾਫੀ ਜਿੱਤੀ

ਦੇਵੀਗੜ੍ਹ: ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਗੁਥਮੜਾ ਦੇ ਉਮਰ ਵਰਗ 10 ਤੋਂ ਲੈ ਕੇ 14 ਸਾਲ ਤੱਕ 23 ਵਿਦਿਆਰਥੀਆਂ ਨੇ ਕੱਲ੍ਹ ਆਸਰਾ ਕਾਲਜ ਭਵਾਨੀਗੜ੍ਹ ਵਿੱਚ ਤੀਜੀ ਵਾਈ.ਐੱਸ.ਪੀ. ਏ. ਬਾਕਸਿੰਗ ਚੈਂਪੀਅਨਸ਼ਿਪ ਵਿੱਚ ਕੋਚ ਹਰਦੀਪ ਕੁਮਾਰ ਦੀ ਅਗਵਾਈ ਹੇਠ ਹਿੱਸਾ ਲਿਆ। ਇਸ ਦੌਰਾਨ ਵਿਦਿਆਰਥੀਆਂ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ 11 ਸੋਨ ਤਗਮੇ, 11 ਚਾਂਦੀ ਦੇ ਤਗਮੇ ਅਤੇ ਇੱਕ ਕਾਂਸੀ ਦਾ ਤਗਮਾ ਜਿੱਤ ਕੇ ਓਵਰਆਲ ਟਰਾਫ਼ੀ ’ਤੇ ਕਬਜ਼ਾ ਕੀਤਾ। ਸਕੂਲ ਡਾਇਰੈਕਟਰ ਭੁਪਿੰਦਰ ਸਿੰਘ, ਪ੍ਰੈਜ਼ੀਡੈਂਟ ਰਵਿੰਦਰ ਕੌਰ, ਪ੍ਰਿੰਸੀਪਲ ਮਮਤਾ ਮੱਕੜ ਅਤੇ ਅਕਾਦਮਿਕ ਡਾਇਰੈਕਟਰ ਤੇਜਿੰਦਰ ਕੌਰ ਵਾਲੀਆ ਨੇ ਵਿਦਿਆਰਥੀਆਂ ਨੂੰ ਜਿੱਤ ਦੀ ਵਧਾਈ ਦਿੱਤੀ।

Related posts

ਸ਼ਹੀਦ ਭਗਤ ਸਿੰਘ ਦੇ ਸੁਪਨੇ ਨੂੰ ਸਾਕਾਰ ਕਰਨ ਦੀ ਵਚਨਬੱਧਤਾ ਦੁਹਰਾਈ

Current Updates

ਦੀਵਾਲੀ ਤੋਂ ਪਹਿਲਾਂ ਇੱਕ ਹੋਰ ਏਕੇ-47 ਰਾਈਫਲ ਅਤੇ ਤਿੰਨ ਪਿਸਤੌਲ ਬਰਾਮਦ; ਤਿੰਨ ਕਾਬੂ

Current Updates

ਬੰਗਲੁਰੂ-ਕਾਮਾਖਿਆ ਐਕਸਪ੍ਰੈੱਸ ਲੀਹੋਂ ਲੱਥੀ; ਿੲੱਕ ਮੌਤ, 3 ਜ਼ਖ਼ਮੀ

Current Updates

Leave a Comment