December 1, 2025
ਖਾਸ ਖ਼ਬਰਪੰਜਾਬਰਾਸ਼ਟਰੀ

ਮਾਣਹਾਨੀ ਮਾਮਲਾ: ਕੰਗਨਾ ਰਣੌਤ ਦੀ ਬਠਿੰਡਾ ਕੋਰਟ ਵਿਚ ਮੁੜ ਪੇਸ਼ੀ ਅੱਜ

ਮਾਣਹਾਨੀ ਮਾਮਲਾ: ਕੰਗਨਾ ਰਣੌਤ ਦੀ ਬਠਿੰਡਾ ਕੋਰਟ ਵਿਚ ਮੁੜ ਪੇਸ਼ੀ ਅੱਜ

ਬਠਿੰਡਾ- ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਦੀ ਸੰਸਦ ਮੈਂਬਰ ਅਤੇ ਫਿਲਮ ਅਦਾਕਾਰਾ ਕੰਗਨਾ ਰਣੌਤ ਖ਼ਿਲਾਫ਼ ਚੱਲ ਰਹੇ ਮਾਣਹਾਨੀ ਮਾਮਲੇ ਵਿੱਚ ਬਠਿੰਡਾ ਦੀ ਸਥਾਨਕ ਅਦਾਲਤ ਨੇ ਅੱਜ 24 ਨਵੰਬਰ ਲਈ ਮੁੜ ਪੇਸ਼ੀ ਨਿਰਧਾਰਿਤ ਕੀਤੀ ਹੋਈ ਹੈ। ਕੰਗਨਾ ਰਣੌਤ ਨੇ 27 ਅਕਤੂਬਰ ਦੀ ਪਿਛਲੀ ਸੁਣਵਾਈ ਮੌਕੇ ਖ਼ੁਦ ਬਠਿੰਡਾ ਅਦਾਲਤ ਵਿੱਚ ਪੇਸ਼ ਹੋ ਕੇ ਬੀਬੀ ਮਹਿੰਦਰ ਕੌਰ ਤੋਂ ਮਾਫ਼ੀ ਵੀ ਮੰਗੀ ਸੀ। ਹਾਲਾਂਕਿ ਅਦਾਲਤ ਵੱਲੋਂ ਉਸ ਮਾਫ਼ੀ ਨੂੰ ਉਸ ਵੇਲੇ ਸਵੀਕਾਰ ਨਹੀਂ ਕੀਤਾ ਗਿਆ ਸੀ, ਜਿਸ ਕਰਕੇ ਮਾਮਲਾ 24 ਨਵੰਬਰ ਤੱਕ ਮੁਲਤਵੀ ਕਰ ਦਿੱਤਾ ਗਿਆ ਸੀ। ਬਠਿੰਡਾ ਦੀ ਫ਼ਸਟ ਕਲਾਸ ਅਦਾਲਤ ਵਿੱਚ ਅੱਜ ਮੁੜ ਪੇਸ਼ੀ ਤਹਿ ਹੋਣ ਦੇ ਬਾਵਜੂਦ ਇਹ ਅਟਕਲਾਂ ਹਨ ਕਿ ਕੰਗਨਾ ਰਣੌਤ ਦੇ ਖ਼ੁਦ ਹਾਜ਼ਰ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ। ਪਿਛਲੀ ਪੇਸ਼ੀ ਦੌਰਾਨ ਕੰਗਨਾ ਦੀ ਕਾਨੂੰਨੀ ਟੀਮ ਵੱਲੋਂ ਨਿੱਜੀ ਹਾਜ਼ਰੀ ਤੋਂ ਛੋਟ ਲਈ ਅਰਜ਼ੀ ਵੀ ਪਾਈ ਗਈ ਸੀ, ਜਿਸ ਉੱਤੇ ਅੱਜ ਫੈਸਲਾ ਆਉਣ ਦੀ ਸੰਭਾਵਨਾ ਹੈ।

Related posts

ਜਬਰ ਜਨਾਹ ਮਾਮਲਾ: ਅਲਾਹਾਬਾਦ ਹਾਈ ਕੋਰਟ ਦੀਆਂ ਟਿੱਪਣੀਆਂ ’ਤੇ ਸੁਪਰੀਮ ਕੋਰਟ ਸਖ਼ਤ

Current Updates

ਗੁਜਰਾਤ: ਰਾਜਕੋਟ ਵਿਚ ਐਟਲਾਂਟਿਸ ਬਿਲਡਿੰਗ ’ਚ ਅੱਗ ਲੱਗੀ, ਤਿੰਨ ਮੌਤਾਂ ਇਕ ਜ਼ਖ਼ਮੀ

Current Updates

ਸ਼ੀ ਜਿਨਪਿੰਗ ਨੇ TikTok ਨੂੰ ਅਮਰੀਕੀ ਮਾਲਕੀ ਹੇਠ ਲਿਆਉਣ ਲਈ ਪ੍ਰਸਤਾਵਿਤ ਸੌਦੇ ਨੂੰ ਮਨਜ਼ੂਰੀ ਦਿੱਤੀ: ਟਰੰਪ

Current Updates

Leave a Comment