September 26, 2026
ਖਾਸ ਖ਼ਬਰਰਾਸ਼ਟਰੀ

ਦੋ ਗੋਲਗੱਪਿਆਂ ਲਈ ਮਹਿਲਾ ਨੇ ਸੜਕ ਵਿਚਾਲੇ ਬੈਠ ਕੇ ਦਿੱਤਾ ਧਰਨਾ

ਦੋ ਗੋਲਗੱਪਿਆਂ ਲਈ ਮਹਿਲਾ ਨੇ ਸੜਕ ਵਿਚਾਲੇ ਬੈਠ ਕੇ ਦਿੱਤਾ ਧਰਨਾ

ਗੁਜਰਾਤ- ਦੋ ਗੋਲਗੱਪਿਆਂ ਲਈ ਇੱਕ ਮਹਿਲਾ ਸੜਕ ਵਿਚਾਲੇ ਧਰਨੇ ’ਤੇ ਬੈਠ ਗਈ। ਇਸ ਅਜੀਬੋ-ਗਰੀਬ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋਈ। ਦਰਅਸਲ ਗੁਜਰਾਤ ਦੇ ਵਡੋਦਰਾ ਵਿੱਚ ਮਹਿਲਾ ਨੂੰ 20 ਰੁਪਏ ਵਿੱਚ ਛੇ ਦੀ ਥਾਂ ਸਿਰਫ਼ ਚਾਰ ਗੋਲਗੱਪੇ ਦਿੱਤੇ ਗਏ, ਜਿਸ ਕਾਰਨ ਨਿਰਾਸ਼ ਹੋਈ ਮਹਿਲਾ ਨੇ ਦੋ ਹੋਰ ਗੋਲਗੱਪਿਆਂ ਲਈ ਭੀੜ-ਭੜੱਕੇ ਵਾਲੀ ਸੜਕ ’ਤੇ ਧਰਨਾ ਦਿੱਤਾ।

ਮਹਿਲਾ ਨੇ ਐਲਾਨ ਕੀਤਾ ਕਿ ਜਦੋਂ ਤੱਕ ਉਸ ਨੂੰ ‘ਦੋ ਹੋਰ ਗੋਲਗੱਪੇ’ ਨਹੀਂ ਦਿੱਤੇ ਜਾਂਦੇ ਉਹ ਸੜਕ ਤੋਂ ਨਹੀਂ ਹਿੱਲੇਗੀ। ਮੌਕੇ ’ਤੇ ਮੌਜੂਦ ਲੋਕ ਇਸ ਅਸਾਧਾਰਨ ਪ੍ਰਦਰਸ਼ਨ ਨੂੰ ਫਿਲਮਾਏ ਬਿਨਾਂ ਨਾ ਰਹਿ ਸਕੇ ਅਤੇ ਘਟਨਾ ਦੇ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋਏ।

ਜਦੋਂ ਪੁਲੀਸ ਮਹਿਲਾ ਨੂੰ ਉੱਥੋਂ ਹਟਾਉਣ ਲਈ ਪਹੁੰਚੀ ਤਾਂ ਵਿਰੋਧ ਪ੍ਰਦਰਸ਼ਨ ਨੇ ਨਾਟਕੀ ਮੋੜ ਲੈ ਲਿਆ। ਅੱਖਾਂ ਵਿੱਚ ਅੱਥਰੂ ਲਈ ਮਹਿਲਾ ਫੁੱਟ ਪਈ। ਉਸ ਨੇ ਅਧਿਕਾਰੀਆਂ ਨੂੰ ਜ਼ੋਰ ਦੇ ਕੇ ਇਹ ਮੰਗ ਲਾਗੂ ਕਰਵਾਉਣ ਲਈ ਕਿਹਾ ਕਿ 20 ਰੁਪਏ ਵਿੱਚ ਹਰੇਕ ਨੂੰ ਛੇ ਗੋਲਗੱਪੇ ਮਿਲਣ, ਇਸ ਤੋਂ ਘੱਟ ਨਹੀਂ। ਇਸ ਨਿਵੇਕਲੇ ਰੋਸ ਪ੍ਰਦਰਸ਼ਨ ਦੀਆਂ ਵੀਡੀਓ ਕਈਆਂ ਲਈ ਹਾਸੇ-ਮਜ਼ਾਕ ਦੀ ਵਜ੍ਹਾ ਬਣੀਆਂ, ਜਦਕਿ ਕਈਆਂ ਨੇ ਮਹਿਲਾਵਾਂ ਦੀਆਂ ਤਰਜੀਹਾਂ ’ਤੇ ਸਵਾਲ ਚੁੱਕੇ।

Related posts

ਰਾਵੀ ਦਰਿਆ ਵਿੱਚ ਪਾਣੀ ਵਧਣ ਨਾਲ ਕਥਲੌਰ ਪੁਲ ਕੋਲ ਖਤਰਾ ਬਰਕਰਾਰ, ਲੋਕ ਸਹਿਮੇ

Current Updates

ਨਗਰ ਨਿਗਮ ਜਨਰਲ ਹਾਊਸ ਵੱਲੋਂ 146.49 ਕਰੋੜ ਦਾ ਬਜਟ ਪਾਸ

Current Updates

ਕੇਜਰੀਵਾਲ ਦੀ ਜ਼ਮਾਨਤ ਵਿਰੁੱਧ ਈਡੀ ਦੀ ਪਟੀਸ਼ਨ ’ਤੇ ਸੁਣਵਾਈ 21 ਮਾਰਚ ਨੂੰ

Current Updates

Leave a Comment