December 30, 2025
ਖਾਸ ਖ਼ਬਰਪੰਜਾਬਰਾਸ਼ਟਰੀ

ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਖਿਲਾਫ਼ ਆਬਕਾਰੀ ਐਕਟ ਤਹਿਤ ਕੇਸ ਦਰਜ

ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਖਿਲਾਫ਼ ਆਬਕਾਰੀ ਐਕਟ ਤਹਿਤ ਕੇਸ ਦਰਜ

ਲੁਧਿਆਣਾ- ਸੀਬੀਆਈ ਵੱਲੋਂ ਭ੍ਰਿਸ਼ਟਾਚਾਰ ਮਾਮਲੇ ਵਿਚ ਗ੍ਰਿਫ਼ਤਾਰੀ ਮਗਰੋਂ ਮੁਅੱਤਲ ਕੀਤੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਖਿਲਾਫ਼ ਸਮਰਾਲਾ ਪੁਲੀਸ ਨੇ ਆਬਕਾਰੀ ਐਕਟ ਤਹਿਤ ਕੇਸ ਦਰਜ ਕੀਤਾ ਹੈ। ਸੀਬੀਆਈ ਨੇ ਲੰਘੇ ਦਿਨੀਂ ਸਮਰਾਲਾ ਦੇ ਪਿੰਡ ਬੋਂਦਲੀ ਵਿਚਲੇ ਭੁੱਲਰ ਦੇ ਫਾਰਮ ਹਾਊਸ ’ਤੇ ਮਾਰੇ ਛਾਪੇ ਦੌਰਾਨ ਉਥੋਂ ਸ਼ਰਾਬ ਦੀਆਂ 108 ਬੋਤਲਾਂ ਬਰਾਮਦ ਕੀਤੀਆਂ ਸਨ। ਸਮਰਾਲਾ ਦੇ ਡੀਐੱਸਪੀ ਤਰਲੋਚਨ ਸਿੰਘ ਨੇ ਪੁਲੀਸ ਵੱਲੋਂ ਸ਼ਨਿੱਚਰਵਾਰ ਨੂੰ ਕੇਸ ਦਰਜ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ।

ਸਮਰਾਲਾ ਪੁਲੀਸ ਥਾਣੇ ਵਿਚ ਸੀਬੀਆਈ ਇੰਸਪੈਕਟਰ ਰੋਮੀਪਾਲ ਦੇ ਬਿਆਨਾਂ ’ਤੇ ਦਰਜ ਐੱਫਆਈਆਰ ਵਿਚ ਆਬਕਾਰੀ ਐਕਟ ਦੀਆਂ ਵੱਖ ਵੱਖ ਧਾਰਾਵਾਂ ਲਾਈਆਂ ਗਈਆਂ ਹਨ। ਪੁਲੀਸ ਨੇ ਫਾਰਮ ਹਾਊਸ ’ਤੇ ਛਾਪੇ ਦੌਰਾਨ ਸ਼ਰਾਬ ਦੀਆਂ 108 ਬੋਤਲਾਂ ਤੋਂ ਇਲਾਵਾ 17 ਗੋਲੀਆਂ ਵੀ ਬਰਾਮਦ ਕੀਤੀਆਂ ਸਨ। ਹਾਲਾਂਕਿ ਐੱਫਆਈਆਰ ਵਿਚ ਆਰਮਜ਼ ਐਕਟ ਤਹਿਤ ਦੋਸ਼ ਸ਼ਾਮਲ ਨਹੀਂ ਕੀਤੇ ਗੲੈ ਕਿਉਂਕਿ ਪੁਲੀਸ ਨੇ ਅਜੇ ਤਸਦੀਕ ਕਰਨੀ ਹੈ ਕਿ ਕੀ ਇਹ ਗੋਲੀਆਂ ਕਿਸੇ ਲਾਇਸੈਂਸਸ਼ੁਦਾ ਹਥਿਆਰ ਦੀਆਂ ਹਨ।

ਜਾਣਕਾਰੀ ਅਨੁਸਾਰ ਸੀਬੀਆਈ ਨੇ ਬਰਾਮਦ ਸ਼ਰਾਬ ਸਮਰਾਲਾ ਪੁਲੀਸ ਦੀ ਮੌਜੂਦਗੀ ਵਿਚ ਆਬਕਾਰੀ ਇੰਸਪੈਕਟਰਾਂ ਵਿਜੈ ਕੁਮਾਰ ਤੇ ਮੇਜਰ ਸਿੰਘ ਦੇ ਹਵਾਲੇ ਕਰ ਦਿੱਤੀ ਹੈ। ਚੇਤੇ ਰਹੇ ਕਿ ਸੀਬੀਆਈ ਨੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਦੀ ਤਲਾਸ਼ੀ ਦੌਰਾਨ ਉਥੋਂ ਸਾਢੇ ਸੱਤ ਕਰੋੜ ਰੁਪਏ ਦੀ ਨਗਦੀ, ਢਾਈ ਕਿਲੋ ਸੋਨੇ ਦੇ ਗਹਿਣੇਠ ਰੋਲੈਕਸ ਤੇ ਰਾਡੋ ਸਣੇ 26 ਲਗਜ਼ਰੀ ਘੜੀਆਂ, 50 ਤੋਂ ਵੱਧ ਅਚੱਲ ਸੰਪਤੀਆਂ ਨਾਲ ਸਬੰਧਤ ਦਸਤਾਵੇਜ਼ ਬਰਾਮਦ ਕੀਤੇ ਸਨ।

Related posts

ਹਿਮਾਚਲ ਪ੍ਰਦੇਸ਼: ਮੌਨਸੂਨ ਸੀਜ਼ਨ ਦੌਰਾਨ ਹੁਣ ਤੱਕ 495.82 ਕਰੋੜ ਦਾ ਨੁਕਸਾਨ, 69 ਮੌਤਾਂ ਦਰਜ

Current Updates

ਮੋਦੀ ਦੇ ਜੰਮੂ-ਕਸ਼ਮੀਰ ਦੌਰੇ ਤੋਂ ਪਹਿਲਾਂ ਸੁਰੱਖਿਆ ਬੰਦੋਬਸਤ ਸਖ਼ਤ ਕੀਤੇ

Current Updates

विकीमीडियन नितेश गिल का सम्मान

Current Updates

Leave a Comment