ਨਵੀਂ ਦਿੱਲੀ- ਏਅਰ ਇੰਡੀਆ ਅੱਜ ਮਿਲਾਨ ਤੋਂ ਦਿੱਲੀ ਲਈ ਇੱਕ ਵਾਧੂ ਉਡਾਣ ਚਲਾਏਗੀ ਤਾਂ ਕਿ ਮਿਲਾਨ ਵਿਚ ਫਸੇ ਯਾਤਰੀਆਂ ਨੂੰ ਭਾਰਤ ਲਿਆਂਦਾ ਜਾ ਸਕੇ। ਜ਼ਿਕਰਯੋਗ ਹੈ ਕਿ ਮਿਲਾਨ ਤੋਂ ਦਿੱਲੀ ਆ ਰਹੀ ਉਡਾਣ ਏਆਈ138 ਵਿਚ 17 ਅਕਤੂਬਰ ਨੂੰ ਤਕਨੀਕੀ ਸਮੱਸਿਆ ਆ ਗਈ ਸੀ ਜਿਸ ਕਾਰਨ ਇਹ ਉਡਾਣ ਰੱਦ ਕਰ ਦਿੱਤੀ ਗਈ ਸੀ।
ਏਅਰ ਇੰਡੀਆ ਦੀ ਵਿਸ਼ੇਸ਼ ਉਡਾਣ ਰਾਹੀਂ 256 ਯਾਤਰੀਆਂ ਨੂੰ ਵਾਪਸ ਲਿਆਉਂਦਾ ਜਾਵੇਗਾ। ਏਅਰ ਇੰਡੀਆ ਨੇ ਐਕਸ ’ਤੇ ਇੱਕ ਪੋਸਟ ਵਿੱਚ ਕਿਹਾ, ‘ਉਡਾਣ AI138D ਮਿਲਾਨ ਤੋਂ 1900 ਵਜੇ (ਸਥਾਨਕ ਸਮੇਂ) ’ਤੇ ਰਵਾਨਾ ਹੋਵੇਗੀ ਅਤੇ 20 ਅਕਤੂਬਰ ਦੀ ਸਵੇਰ ਨੂੰ ਦਿੱਲੀ ਪਹੁੰਚੇਗੀ।’ ਏਅਰਲਾਈਨ ਨੇ ਕਿਹਾ ਕਿ ਉਨ੍ਹਾਂ ਨੇ ਯਾਤਰੀਆਂ ਨੂੰ ਹੋਟਲ ਵਿਚ ਰਿਹਾਇਸ਼ ਅਤੇ ਭੋਜਨ ਆਦਿ ਮੁਹੱਈਆ ਕਰਵਾ ਦਿੱਤੀਆਂ ਹਨ।
