August 13, 2026
ਖਾਸ ਖ਼ਬਰਪੰਜਾਬਰਾਸ਼ਟਰੀ

ਸ਼ੁਤਰਾਣਾ ਦੇ 14 ਪਿੰਡਾਂ ਦੇ 230 ਕਿਸਾਨਾਂ ਨੂੰ 69.56 ਲੱਖ ਰੁਪਏ ਦਾ ਮੁਆਵਜ਼ਾ ਵੰਡਿਆ

ਸ਼ੁਤਰਾਣਾ ਦੇ 14 ਪਿੰਡਾਂ ਦੇ 230 ਕਿਸਾਨਾਂ ਨੂੰ 69.56 ਲੱਖ ਰੁਪਏ ਦਾ ਮੁਆਵਜ਼ਾ ਵੰਡਿਆ

ਪਾਤੜਾਂ- ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਹੜ੍ਹ ਪ੍ਰਭਾਵਿਤ 14 ਪਿੰਡਾਂ ਦੇ 230 ਕਿਸਾਨਾਂ ਨੂੰ 69.56 ਲੱਖ ਰੁਪਏ ਦੀ ਉਨ੍ਹਾਂ ਦੇ ਖਾਤਿਆਂ ਵਿੱਚ ਪਾਈ ਗਈ ਰਾਸ਼ੀ ਦੇ ਪ੍ਰਵਾਨਗੀ ਪੱਤਰ ਸੌਂਪੇ ਗਏ। ਕਿਰਤੀ ਕਾਲਜ ਨਿਆਲ ’ਚ ਐੱਸ ਡੀ ਐੱਮ ਪਾਤੜਾਂ ਅਸ਼ੋਕ ਕੁਮਾਰ ਦੀ ਅਗਵਾਈ ਹੇਠ ਕਰਵਾਏ ਸਮਾਰੋਹ ਦੌਰਾਨ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹੜ੍ਹ ਪੀੜਤਾਂ ਦੇ ਦੁਖ ’ਚ ਸਾਥ ਦੇ ਕੇ ਸਮੇਂ ਸਿਰ ਮੁਆਵਜ਼ਾ ਦਿੰਦਿਆਂ ਪੀੜਤਾਂ ਦੇ ਜ਼ਖ਼ਮਾਂ ‘ਤੇ ਮੱਲ੍ਹਮ ਲਗਾਈ ਹੈ। ਉਨ੍ਹਾਂ ਕਿਹਾ ਕਿ 20 ਹਜ਼ਾਰ ਰੁਪਏ ਦਾ ਮੁਆਵਜ਼ਾ ਪੂਰੇ ਦੇਸ਼ ਵਿੱਚ ਕਿਸੇ ਵੀ ਰਾਜ ਵਿੱਚ ਨਹੀਂ ਦਿੱਤਾ ਗਿਆ। ਇਹ ਪੀੜਤ ਲੋਕਾਂ ਨਾਲ ਖੜ੍ਹੇ ਹੋਣ ਦੀ ਮਿਸਾਲ ਹੈ। ਉਨ੍ਹਾਂ ਦੱਸਿਆ ਕਿ ਹਲਕਾ ਸ਼ੁਤਰਾਣਾ ਦੇ ਪਿੰਡਾਂ ਸ਼ੇਰਗੜ੍ਹ, ਸ਼ਾਦੀਪੁਰ ਮੋਮੀਆਂ, ਦਫ਼ਤਰੀਵਾਲਾ, ਦਿਉਗੜ੍ਹ, ਹਰਿਆਉ ਕਲਾਂ, ਢਾਬੀ ਗੁੱਜਰਾਂ, ਬਾਦਸ਼ਾਹਪੁਰ, ਜੋਗੇਵਾਲਾ, ਦੁਗਾਲ ਖੁਰਦ, ਗੁਲਾਹੜ, ਗਨੇਸ਼ਪੁਰਾ ਸਿਉਨਾ, ਨਿਰਮਲ ਕੋਟ ਤੇ ਅਰਨੇਟੂ, ਜਿਨ੍ਹਾਂ ‘ਚ ਘੱਗਰ ਦੇ ਪਾਣੀ ਦੀ ਮਾਰ ਪੈਣ ਕਰਕੇ ਕਿਸਾਨਾਂ ਦੀਆਂ ਫ਼ਸਲਾਂ ਤੇ ਹੋਰ ਮਾਲੀ ਨੁਕਸਾਨ ਹੋਇਆ ਹੈ, ਦੇ ਪ੍ਰਭਾਵਿਤ ਕਿਸਾਨਾਂ ਤੇ ਪਰਿਵਾਰਾਂ ਨੂੰ ਮੁਆਵਜ਼ਾ ਰਾਸ਼ੀ ਉਨ੍ਹਾਂ ਦੇ ਖਾਤਿਆਂ ਵਿੱਚ ਪਾ ਦਿੱਤੀ ਗਈ ਹੈ। ਇਸ ਤੋਂ ਬਿਨ੍ਹਾਂ 6 ਪਿੰਡ ਹੋਰ ਹਨ, ਜਿਨ੍ਹਾਂ ਦੇ ਕਿਸਾਨਾਂ ਦੇ ਖਾਤਿਆਂ ਵਿੱਚ ਮੁਆਵਜ਼ਾ ਰਾਸ਼ੀ ਪਾਈ ਜਾ ਰਹੀ ਹੈ। ਦੀਵਾਲੀ ਤੋਂ ਪਹਿਲਾਂ-ਪਹਿਲਾਂ ਸਾਰੀ ਰਾਸ਼ੀ ਪਾ ਦਿੱਤੀ ਜਾਵੇਗੀ।

Related posts

ਵਿੱਤੀ ਸੰਕਟ ਕਾਰਨ 10 ਸਾਲਾਂ ਵਿੱਚ 11 ਏਅਰਲਾਈਨਾਂ ਬਾਹਰ ਹੋ ਗਈਆਂ

Current Updates

ਸੀਬੀਆਈ ਨੂੰ DIG ਹਰਚਰਨ ਸਿੰਘ ਭੁੱਲਰ ਦਾ 14 ਦਿਨਾ ਨਿਆਂਇਕ ਰਿਮਾਂਡ ਮਿਲਿਆ

Current Updates

Gurdaspur ਦੇ ਪੈਟਰੋਲ ਪੰਪ ‘ਤੇ ਹਥਿਆਰਬੰਦ ਹਮਲਾਵਰਾਂ ਵੱਲੋਂ ਗੋਲੀਬਾਰੀ; BJP ਆਗੂ ਵਾਲ-ਵਾਲ ਬਚਿਆ

Current Updates

Leave a Comment