December 27, 2025
ਖਾਸ ਖ਼ਬਰਰਾਸ਼ਟਰੀ

ਹਿਮਾਚਲ: ਮੀਂਹ ਕਾਰਨ ਕਾਂਗੜਾ ਹਵਾਈ ਅੱਡੇ ’ਤੇ ਦੋ ਮਹੀਨਿਆਂ ’ਚ 40 ਫੀਸਦੀ ਉਡਾਣਾਂ ਰੱਦ

ਹਿਮਾਚਲ: ਮੀਂਹ ਕਾਰਨ ਕਾਂਗੜਾ ਹਵਾਈ ਅੱਡੇ ’ਤੇ ਦੋ ਮਹੀਨਿਆਂ ’ਚ 40 ਫੀਸਦੀ ਉਡਾਣਾਂ ਰੱਦ

ਹਿਮਾਚਲ ਪ੍ਰਦੇਸ਼- ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਹਵਾਈ ਅੱਡੇ ’ਤੇ ਪਿਛਲੇ ਦੋ ਮਹੀਨਿਆਂ ਦੌਰਾਨ ਮੀਂਹ ਕਾਰਨ ਲਗਪਗ 40 ਫੀਸਦੀ ਉਡਾਣਾਂ ਰੱਦ ਹੋਈਆਂ ਹਨ। ਜ਼ਿਕਰਯੋਗ ਹੈ ਕਿ ਕਾਂਗੜਾ ਹਵਾਈ ਅੱਡਾ ਸੂਬੇ ਦਾ ਸਭ ਤੋਂ ਵੱਡਾ ਹਵਾਈ ਅੱਡਾ ਹੈ ਅਤੇ ਇੱਥੇ ਰੋਜ਼ਾਨਾ ਕਈ ਉਡਾਣਾਂ ਆਉਂਦੀਆਂ ਹਨ।

ਹਵਾਈ ਅੱਡੇ ਦੇ ਨਿਰਦੇਸ਼ਕ ਧੀਰੇਂਦਰ ਸਿੰਘ ਅਨੁਸਾਰ ਹਵਾਈ ਅੱਡਾ ਪ੍ਰਸ਼ਾਸਨ ਨੇ ਰੌਸ਼ਨੀ ਘੱਟ ਹੋਣ ਕਾਰਨ ਦਿਸਣਯੋਗਤਾ ਨੂੰ 5 ਕਿਲੋਮੀਟਰ ਤੋਂ ਘਟਾ ਕੇ 3 ਕਿਲੋਮੀਟਰ ਕਰਨ ਦਾ ਫੈਸਲਾ ਕੀਤਾ ਹੈ ਤੇ ਇਸ ਨੂੰ ਅਮਲੀਜਾਮਾ ਪਹਿਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ, ‘ਮੀਂਹ ਨੇ ਪੂਰੇ ਹਿਮਾਚਲ ਪ੍ਰਦੇਸ਼ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਮੌਨਸੂਨ ਨੇ ਕਾਂਗੜਾ ਹਵਾਈ ਅੱਡੇ ’ਤੇ ਉਡਾਣਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ। ਪਿਛਲੇ ਦੋ ਮਹੀਨਿਆਂ ਦੌਰਾਨ ਇੱਥੇ 30 ਤੋਂ 40% ਤੋਂ ਵੱਧ ਉਡਾਣਾਂ ਰੱਦ ਕੀਤੀਆਂ ਗਈਆਂ ਹਨ… ਰੌਸ਼ਨੀ ਘੱਟ ਹੋਣ ਕਾਰਨ ਦਿਸਣਯੋਗਤਾ ਦੀ ਰੇਂਜ ਨੂੰ 5 ਕਿਲੋਮੀਟਰ ਤੋਂ ਘਟਾ ਕੇ ਲਗਭਗ 3 ਕਿਲੋਮੀਟਰ ਕਰਨਾ ਸਾਡਾ ਮੁੱਖ ਏਜੰਡਾ ਸੀ ਅਤੇ ਇਸ ਦਿਸ਼ਾ ਵਿੱਚ ਅਸੀਂ ਇੱਕ ਮੀਲ ਪੱਥਰ ਪ੍ਰਾਪਤ ਕੀਤਾ ਹੈ।’ ਹਵਾਈ ਅੱਡੇ ਦੇ ਡਾਇਰੈਕਟਰ ਨੇ ਇਹ ਵੀ ਦੱਸਿਆ ਕਿ ਏਅਰਪੋਰਟ ਅਥਾਰਟੀ ਆਫ਼ ਇੰਡੀਆ ਅਤੇ ਭਾਰਤੀ ਹਵਾਈ ਫੌਜ ਦਰਮਿਆਨ ਇੱਕ ਸਮਝੌਤਾ ਹੋਇਆ ਹੈ ਜਿਸ ਵਿੱਚ ਹਵਾਈ ਸੈਨਾ ਹਵਾਈ ਅੱਡੇ ਦੇ 12-ਨੌਟੀਕਲ-ਮੀਲ ਖੇਤਰ ਨੂੰ ਸੌਂਪਣ ਲਈ ਸਹਿਮਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਦਿਸਯਯੋਗਤਾ ਦੀ ਰੇਂਜ ਨੂੰ 5 ਕਿਲੋਮੀਟਰ ਤੋਂ ਘਟਾ ਕੇ ਲਗਪਗ 3 ਕਿਲੋਮੀਟਰ ਕਰਨ ਵਿੱਚ ਮਦਦ ਮਿਲੇਗੀ। ਉਨ੍ਹਾਂ ਕਿਹਾ, ‘ਕਾਂਗੜਾ ਹਵਾਈ ਅੱਡੇ ਦਾ ਹਵਾਈ ਖੇਤਰ ਭਾਰਤੀ ਹਵਾਈ ਸੈਨਾ ਦੇ ਕੰਟਰੋਲ ਹੇਠ ਰਹਿੰਦਾ ਹੈ ਅਤੇ ਅਸੀਂ ਕੋਈ ATC ਪ੍ਰਕਿਰਿਆਵਾਂ ਨਹੀਂ ਕਰ ਸਕਦੇ… ਭਾਰਤ ਦੀ ਹਵਾਈ ਅੱਡਾ ਅਥਾਰਟੀ ਨੇ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲਿਆ ਅਤੇ ਸਬੰਧਤ ਅਧਿਕਾਰੀਆਂ ਨਾਲ ਇੰਨੀਆਂ ਮੀਟਿੰਗਾਂ ਕਰਨ ਤੋਂ ਬਾਅਦ, ਇਹ ਫੈਸਲਾ ਲਿਆ ਗਿਆ ਹੈ ਕਿ ਹਵਾਈ ਸੈਨਾ 12-ਨੌਟੀਕਲ-ਮੀਲ ਖੇਤਰ ਸਾਨੂੰ ਸੌਂਪ ਦੇਵੇਗੀ। ਦੂਜੇ ਪਾਸੇ ਇਸ ਹਵਾਈ ਅੱਡੇ ਤੋਂ ਇੰਨੀਆਂ ਉਡਾਣਾਂ ਰੱਦ ਹੋਣ ਕਾਰਨ ਲੋਕਾਂ ਨੂੰ ਖਾਸੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ।

Related posts

ਤਿੱਬਤ ਵਿਚ 6.8 ਦੀ ਸ਼ਿੱਦਤ ਵਾਲੇ ਭੂਚਾਲ ਦੇ ਝਟਕੇ; 95 ਮੌਤਾਂ, 103 ਜ਼ਖ਼ਮੀ

Current Updates

ਆਨੰਦ ਵਿਹਾਰ ਵਿੱਚ ਡਰੋਨ ਨਾਲ ਪਾਣੀ ਦਾ ਛਿੜਕਾਅ

Current Updates

ਇਜ਼ਰਾਈਲ-ਇਰਾਨ ਜੰਗ ’ਚ ਕੁੱਦਿਆ ਅਮਰੀਕਾ; ਤਿੰਨ ਪ੍ਰਮਾਣੂ ਟਿਕਾਣਿਆਂ ’ਤੇ ਹਮਲੇ

Current Updates

Leave a Comment