December 1, 2025
ਖਾਸ ਖ਼ਬਰਪੰਜਾਬਰਾਸ਼ਟਰੀ

ਟਰੈਕਟਰਾਂ ਦੀਆਂ ਛਤਰੀਆਂ ਬਣਾਉਣ ਵਾਲੀ ਫੈਕਟਰੀ ’ਚ ਅੱਗ

ਟਰੈਕਟਰਾਂ ਦੀਆਂ ਛਤਰੀਆਂ ਬਣਾਉਣ ਵਾਲੀ ਫੈਕਟਰੀ ’ਚ ਅੱਗ

ਸਮਾਣਾ- ਸਮਾਣਾ-ਪਾਤੜਾਂ ਸੜਕ ’ਤੇ ਪਿੰਡ ਚੱਕ-ਅੰਮ੍ਰਿਤਸਰੀਆ ਨੇੜੇ ਟਰੈਕਟਰਾਂ ਦੀਆਂ ਛਤਰੀਆਂ ਬਣਾਉਣ ਵਾਲੀ ਫੈਕਟਰੀ ਵਿੱਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਸਮਾਣਾ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਪਾਣੀ ਦੀਆਂ ਕਈ ਗੱਡੀਆਂ ਦੀ ਮਦਦ ਨਾਲ ਅੱਗ ਬੁਝਾਈ। ਧੀਮਾਨ ਐਗਰੋ ਇੰਡਸਟਰੀ ਦੇ ਮੈਨੇਜਰਾਂ ਨੇ ਦੱਸਿਆ ਕਿ ਦੁਪਹਿਰ ਵੇਲੇ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਇੱਥੇ ਬਣਨ ਵਾਲੀਆਂ ਪਲਾਸਟਿਕ ਅਤੇ ਕੱਪੜੇ ਦੀਆਂ ਛਤਰੀਆਂ ਲਈ ਵਰਤੇ ਜਾਣ ਵਾਲੇ ਕੱਚੇ ਮਾਲ ਨੂੰ ਅੱਗ ਲੱਗ ਗਈ ਅਤੇ ਅੱਗ ਤੇਜ਼ੀ ਨਾਲ ਫੈਲ ਗਈ। ਫੈਕਟਰੀ ਵਿੱਚ ਕੰਮ ਕਰ ਰਹੇ ਮਜ਼ਦੂਰਾਂ ਨੇ ਤੁਰੰਤ ਤਿਆਰ ਅਤੇ ਕੱਚੇ ਮਾਲ ਨੂੰ ਬਾਹਰ ਕੱਢਿਆ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਸੂਚਨਾ ਮਿਲਣ ’ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਜੇਸੀਬੀ ਮੰਗਵਾ ਕੇ ਫੈਕਟਰੀ ਦੇ ਪਿਛਲੀ ਕੰਧ ਤੋੜੀ ਅਤੇ ਪਾਣੀ ਦੀਆਂ ਬੁਛਾੜਾਂ ਮਾਰ ਕੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਫਾਇਰ ਕਰਮਚਾਰੀਆਂ ਅਨੁਸਾਰ ਅੱਗ ਬੁਝਾਉਣ ਲਈ ਪਾਣੀ ਦੀਆਂ ਲਗਭਗ ਅੱਠ ਗੱਡੀਆਂ ਵਰਤੀਆਂ ਗਈਆਂ ਸਨ। ਫੈਕਟਰੀ ਮਾਲਕ ਨੇ ਕਿਹਾ ਕਿ ਉਸ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਹੈ।

Related posts

ਪੰਜਾਬ ਸਰਕਾਰ ਸਨਅਤੀ ਖੇਤਰ ਰਾਹੀਂ 4 ਲੱਖ ਨੌਕਰੀਆਂ ਦੇਵੇਗੀ: ਕੇਜਰੀਵਾਲ

Current Updates

ਸਾਬਕਾ ਸੈਨਿਕ ਕੌਮ ਦੇ ਨਿਰਮਾਣ ’ਚ ਯੋਗਦਾਨ ਪਾ ਸਕਦੇ ਨੇ: ਦਿਵੇਦੀ

Current Updates

ਦਿਵਿਆਂਗ ਵਿਅਕਤੀਆਂ ਦੀ ਭਲਾਈ ਯਕੀਨੀ ਬਣਾਉਣ ਦੀ ਸੂਬਾ ਸਰਕਾਰ ਦੀ ਵਚਨਬੱਧਤਾ ਦੁਹਰਾਈ

Current Updates

Leave a Comment