ਕੇਰਲ- ਕੇਰਲ ਦੇ ਖੇਡ ਮੰਤਰੀ ਵੀ. ਅਬਦੁਰਹਿਮਾਨ ਨੇ ਅੱਜ ਪੁਸ਼ਟੀ ਕੀਤੀ ਕਿ ਫੁਟਬਾਲ ਸੁਪਰਸਟਾਰ ਲਿਓਨਲ ਮੈਸੀ ਸਮੇਤ ਅਰਜਨਟੀਨਾ ਦੀ ਟੀਮ ਇਸ ਸਾਲ ਨਵੰਬਰ ਵਿੱਚ ਦੋਸਤਾਨਾ ਮੈਚ ਖੇਡਣ ਲਈ ਕੇਰਲ ਆਵੇਗੀ। ਇਹ ਮੈਚ 10 ਤੋਂ 18 ਨਵੰਬਰ ਵਿਚਾਲੇ ਕੋਚੀ ਜਾਂ ਤਿਰੂਵਨੰਤਪੁਰਮ ਵਿੱਚ ਖੇਡਿਆ ਜਾ ਸਕਦਾ ਹੈ। ਅਰਜਨਟੀਨਾ ਫੁਟਬਾਲ ਐਸੋਸੀਏਸ਼ਨ (ਏਐੱਫਏ) ਨੇ ਸੋਸ਼ਲ ਮੀਡੀਆ ’ਤੇ ਐਲਾਨ ਕੀਤਾ ਕਿ ਮੈਨੇਜਰ ਲਿਓਨਲ ਸਕਾਲੋਨੀ ਦੀ ਅਰਜਨਟੀਨਾ ਟੀਮ ਅੰਗੋਲਾ ਦੇ ਲੁਆਂਡਾ ਅਤੇ ਕੇਰਲ ਵਿੱਚ ਦੋਸਤਾਨਾ ਮੈਚ ਖੇਡੇਗੀ।
previous post
