December 27, 2025
ਖਾਸ ਖ਼ਬਰਪੰਜਾਬਰਾਸ਼ਟਰੀ

ਮੈਰਿਜ਼ ਪੈਲੇਸ ਦੀ ਆੜ ’ਚ ਚੱਲ ਰਿਹਾ ਗੈਰ ਕਾਨੁੂੰਨੀ ਨਸ਼ਾ ਛੁਡਾਊ ਕੇਂਦਰ; ਤਸ਼ੱਦਦ ਨਾਲ ਨੌਜਵਾਨ ਦੀ ਮੌਤ

ਮੈਰਿਜ਼ ਪੈਲੇਸ ਦੀ ਆੜ ’ਚ ਚੱਲ ਰਿਹਾ ਗੈਰ ਕਾਨੁੂੰਨੀ ਨਸ਼ਾ ਛੁਡਾਊ ਕੇਂਦਰ; ਤਸ਼ੱਦਦ ਨਾਲ ਨੌਜਵਾਨ ਦੀ ਮੌਤ

ਚੰਡੀਗੜ੍ਹ- ਇਥੇ ਥਾਣਾ ਚੜਿੱਕ ਨਜ਼ਦੀਕ ਮੈਰਿਜ਼ ਪੈਲੇਸ ਦੀ ਆੜ ’ਚ ਚੱਲ ਰਹੇ ਗੈਰ ਕਾਨੂੰਨੀ ਨਸ਼ਾ ਛੁਡਾਓ ਕੇਂਦਰ ਵਿੱਚ ਤਸ਼ੱਦਦ ਕਾਰਨ ਮਰੀਜ਼ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਗੈਰ ਕਾਨੂੰਨੀ ਨਸ਼ਾ ਛੁਡਾਓ ਕੇਂਦਰ ਦੇ ਬਾਹਰ ਗੇਟ ਉੱਤੇ ਮੈਰਿਜ਼ ਪੈਲੇਸ ਲਿਖਿਆ ਹੋਇਆ ਸੀ।

ਡੀਐੱਸਪੀ ਸਿਟੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਨਸ਼ਾ ਛੁਡਾਓ ਕੇਂਦਰ ਕਰੀਬ 3 ਸਾਲ ਪਹਿਲਾਂ ਪ੍ਰਸ਼ਾਸਨ ਦੇ ਹੁਕਮਾਂ ਨਾਲ ਬੰਦ ਸੀ ਪਰ ਧੋਖੇ ਨਾਲ ਚਲਾਇਆ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਸ ਕੇਂਦਰ ਵਿਚ ਬੀਤੇ ਮਹੀਨੇ ਦੀ 4 ਜੁਲਾਈ ਨੂੰ ਜਸਪਾਲ ਸਿੰਘ ਪਿੰਡ ਬੁੱਕਣਵਾਲਾ ਸ਼ਰਾਬ ਦਾ ਨਸ਼ਾ ਛੱਡਣ ਲਈ ਦਾਖ਼ਲ ਹੋਇਆ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਜਸਪਾਲ ਸਿੰਘ ਦੀ ਪਤਨੀ ਮਨਦੀਪ ਕੌਰ ਦੇ ਬਿਆਨ ਉੱਤੇ ਗੈਰ ਕਾਨੂੰਨੀ ਨਸ਼ਾ ਛੁਡਾਓ ਕੇਂਦਰ ਸੰਚਾਲਕ ਇੰਦਰਜੀਤ ਸਿੰਘ ਉਸਦੇ ਲੜਕੇ ਸੁਰਿੰਦਰ ਸਿੰਘ ਖ਼ਿਲਾਫ਼ ਹੱਤਿਆ ਦਾ ਕੇਸ ਦਰਜ਼ ਕਰਕੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੀੜਤ ਦਾ ਦੋਸ਼ ਹੈ ਕਿ ਉਸਦਾ ਪਤੀ ਜਸਪਾਲ ਸਿੰਘ ਸ਼ਰਾਬ ਪੀਣ ਦਾ ਆਦੀ ਸੀ ਮੁਲਜ਼ਮ 4 ਜੁਲਾਈ ਨੂੰ ਸਕਾਰਪੀਓ ਗੱਡੀ ਵਿਚ ਲੈ ਕੇ ਗਏ ਸਨ। ਉਹ ਆਪਣੇ ਪਤੀ ਨੂੰ ਮਿਲਣ ਆਈ ਸੀ ਤਾਂ ਉਸਦੀ ਲਾਸ਼ ਕਮਰੇ ਵਿਚ ਪਈ ਸੀ ਅਤੇ ਉਸ ਦੇ ਸ਼ਰੀਰ ’ਤੇ ਸੱਟਾਂ ਦੇ ਨਿਸ਼ਾਨ ਸਨ। ਪਿੰਡ ਬੁੱਕਣਵਾਲਾ ਦੇ ਸਾਬਕਾ ਸਰਪੰਚ ਤੇ ਕਿਸਾਨ ਆਗੂ ਨਰਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਹੋਰ ਵੀ ਇਸ ਤਰ੍ਹਾਂ ਦੇ ਕੇਂਦਰ ਚੱਲ ਰਹੇ ਹਨ। ਸਰਕਾਰ ਵੱਲੋਂ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾ ਲਈ ਮਰੀਜ਼ ਨੂੰ ਜਬਰੀ ਬੰਦੀ, ਇਕੱਲੇ ਰੱਖਣ, ਹਿੰਸਾ, ਤਸੀਹੇ, ਗਾਲੀ ਗਲੋਚ ਆਦਿ ਨਾ ਕਰਨ ਦੀਆਂ ਹਦਾਇਤਾਂ ਹਨ ਪਰ ਹੋ ਇਸਦੇ ਸਭ ਉਲਟ ਰਿਹਾ ਹੈ।

ਸਰਕਾਰੀ ਨਸ਼ਾ ਛੁਡਾਓ ਕੇਂਦਰਾਂ ਵਿੱਚ ਸਹੂਲਤਾਂ ਤੇ ਮਾਹਰ ਡਾਕਟਰਾਂ ਅਤੇ ਦਵਾਈਆਂ ਦੀ ਘਾਟ ਅਤੇ ਸਮਾਜਿਕ ਬਦਨਾਮੀ ਡਰੋਂ ਲੋਕ ਪ੍ਰਾਈਵੇਟ ਕੇਂਦਰਾਂ ਨੂੰ ਤਰਜ਼ੀਹ ਦਿੰਦੇ ਹਨ । ਨਸ਼ਿਆਂ ਨਾਲ ਲਗਾਤਾਰ ਹੋ ਰਹੀਆਂ ਮੌਤਾਂ ਕਾਰਨ ਪੀੜਤ ਮਾਪਿਆਂ ਦੀ ਹਾਲਤ ਪਾਣੀ ਨਾਲੋ ਪਤਲੀ ਹੋ ਚੁੱਕੀ ਹੈ।

Related posts

ਚੈਂਪੀਅਨਜ਼ ਟਰਾਫੀ: ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਖਿਤਾਬੀ ਮੁਕਾਬਲਾ ਅੱਜ

Current Updates

ਬਿੱਗ ਬੌਸ 18 : ਕਾਲਰ ਫੜਿਆ, ਧੱਕਾ ਦਿੱਤਾ… ਈਸ਼ਾ ਕਾਰਨ ਅਵਿਨਾਸ਼ ਤੇ ਦਿਗਵਿਜੇ ਵਿਚਕਾਰ ਹੋਈ ਲੜਾਈ

Current Updates

ਹਲਵਾਰਾ ਕੌਮਾਂਤਰੀ ਹਵਾਈ ਅੱਡੇ ਦਾ ਉਦਘਾਟਨ ਕਰਨਗੇ ਮੋੋਦੀ

Current Updates

Leave a Comment