December 27, 2025
ਖਾਸ ਖ਼ਬਰਰਾਸ਼ਟਰੀ

ਉੱਤਰਕਾਸ਼ੀ ਜ਼ਿਲ੍ਹੇ ਦੇ ਹਰਸ਼ਿਲ ਇਲਾਕੇ ਵਿਚ ਬੱਦਲ ਫਟਣ ਕਰਕੇ ਹੜ੍ਹ ਮਗਰੋਂ 10 ਫੌਜੀ ਲਾਪਤਾ

ਉੱਤਰਕਾਸ਼ੀ ਜ਼ਿਲ੍ਹੇ ਦੇ ਹਰਸ਼ਿਲ ਇਲਾਕੇ ਵਿਚ ਬੱਦਲ ਫਟਣ ਕਰਕੇ ਹੜ੍ਹ ਮਗਰੋਂ 10 ਫੌਜੀ ਲਾਪਤਾ

ਉੱਤਰਕਾਸ਼ੀ- ਉੱਤਰਕਾਸ਼ੀ ਜ਼ਿਲ੍ਹੇ ਦੇ ਹਰਸ਼ਿਲ ਖੇਤਰ ਵਿੱਚ ਬੱਦਲ ਫਟਣ ਕਾਰਨ ਆਏ ਭਿਆਨਕ ਹੜ੍ਹ ਮਗਰੋਂ ਇੱਕ ਕੈਂਪ ਤੋਂ ਕਰੀਬ 10 ਫੌਜੀ ਜਵਾਨ ਲਾਪਤਾ ਹਨ। ਬੱਦਲ ਫਟਣ ਦੀ ਘਟਨਾ ਮੰਗਲਵਾਰ ਦੁਪਹਿਰ 1.40 ਵਜੇ ਦੇ ਕਰੀਬ ਵਾਪਰੀ, ਜਿਸ ਕਾਰਨ ਗੰਗੋਤਰੀ ਜਾਂਦੇ ਸ਼ਰਧਾਲੂਆਂ ਲਈ ਮੁੱਖ ਠਹਿਰਾਅ ਵਾਲੇ ਧਰਾਲੀ ਪਿੰਡ ਵਿੱਚ ਵਿਆਪਕ ਨੁਕਸਾਨ ਹੋਇਆ। ਆਪਣੇ ਜਵਾਨਾਂ ਦੇ ਲਾਪਤਾ ਹੋਣ ਦੇ ਬਾਵਜੂਦ ਫੌਜ ਕੁਦਰਤੀ ਆਫ਼ਤਾਂ ਦੌਰਾਨ ਨਾਗਰਿਕਾਂ ਦੀ ਰੱਖਿਆ ਲਈ ਆਪਣੀ ਵਚਨਬੱਧਤਾ ਦਾ ਪ੍ਰਦਰਸ਼ਨ ਕਰਦੇ ਹੋਏ ਬਚਾਅ ਕਾਰਜਾਂ ਵਿੱਚ ਸਰਗਰਮੀ ਨਾਲ ਰੁੱਝੀ ਹੋਈ ਹੈ।

ਫੌਜ, ਆਈਟੀਬੀਪੀ, ਐੱਨਡੀਆਰਐੱਫ ਅਤੇ ਐੱਸਡੀਆਰਐੱਫ ਨੂੰ ਮੌਕੇ ’ਤੇ ਤਾਇਨਾਤ ਕੀਤਾ ਗਿਆ ਹੈ, ਬਚਾਅ ਕਾਰਜ ਜਾਰੀ ਹਨ। ਆਈਟੀਬੀਪੀ ਦੀਆਂ ਤਿੰਨ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਹਨ। ਕਈ ਘਰ, ਹੋਟਲ ਅਤੇ ਦੁਕਾਨਾਂ ਤਬਾਹ ਹੋ ਗਈਆਂ ਹਨ, ਅਤੇ ਕਈ ਹੋਰ ਨੁਕਸਾਨੇ ਗਏ ਹਨ। ਪ੍ਰਭਾਵਿਤ ਖੇਤਰਾਂ ਵਿੱਚ ਫਸੇ ਲੋਕਾਂ ਨੂੰ ਬਚਾਉਣ ਲਈ ਟੀਮਾਂ ਅਣਥੱਕ ਮਿਹਨਤ ਕਰ ਰਹੀਆਂ ਹਨ। ਫੌਜ ਦੀ ਸੂਰਿਆ ਕਮਾਂਡ ਨੇ ਕਿਹਾ ਕਿ ਮੰਗਲਵਾਰ ਦੁਪਹਿਰ ਨੂੰ ਖੀਰ ਗੜ ਖੇਤਰ ਦੇ ਧਰਾਲੀ ਪਿੰਡ ਵਿੱਚ ਵੱਡਾ ਸੈਲਾਬ ਆਇਆ ਜਿਸ ਨਾਲ ਬਸਤੀ ਵਿੱਚੋਂ ਮਲਬੇ ਅਤੇ ਪਾਣੀ ਦਾ ਅਚਾਨਕ ਵਹਾਅ ਸ਼ੁਰੂ ਹੋ ਗਿਆ। ਫੌਜ ਨੇ ਕਿਹਾ ਕਿ ਆਈਬੈਕਸ ਬ੍ਰਿਗੇਡ ਦੇ ਜਵਾਨਾਂ ਨੂੰ ਤੁਰੰਤ ਬਚਾਅ ਕਾਰਜਾਂ ਲਈ ਲਾਮਬੰਦ ਕੀਤਾ ਗਿਆ ਸੀ।

Related posts

ਕੇਂਦਰੀ ਬਜਟ ਵਰ੍ਹਾ 2025-26 ਟੈਕਸਟਾਈਲ ਸੈਕਟਰ ਨੂੰ ਪ੍ਰੋਤਸਾਹਨ

Current Updates

ਮਹਿਲਾ ਕ੍ਰਿਕਟ: ਭਾਰਤ ਅਤੇ ਵਿੰਡੀਜ਼ ਵਿੱਚ ਦੂਜਾ ਇੱਕ ਰੋਜ਼ਾ ਮੁਕਾਬਲਾ ਅੱਜ

Current Updates

ਕੇਂਦਰੀ ਸਿਹਤ ਮੰਤਰਾਲਾ ਮੋਟਾਪਾ ਘਟਾਉਣ ਬਾਰੇ ਕਰੇਗਾ ਜਾਗਰੂਕ

Current Updates

Leave a Comment